
ਪੰਜਾਬ ‘ਚ 22 ਅਫਸਰਾਂ ਦੇ ਤਬਾਦਲੇ, ਹੁਣੇ-ਹੁਣੇ ਲਿਆ ਵੱਡਾ ਫੈਸਲਾ
10 ਮਈ 2025
ਪੰਜਾਬ ‘ਚ ਅਫਸਰਾਂ ਦੇ ਤਬਾਦਲੇ ਨੂੰ ਲੈ ਕੇ ਮਾਨ ਸਰਕਾਰ ਨੇ ਵੱਡਾ ਫੈਸਲਾ ਲਿਆ ਹੈ। ਪੰਜਾਬ ‘ਚ 22 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ।
ਪੰਜਾਬ ‘ਚ 22 ਅਫਸਰਾਂ ਦੇ ਤਬਾਦਲੇ, ਹੁਣੇ-ਹੁਣੇ ਲਿਆ ਵੱਡਾ ਫੈਸਲਾ
ਦੱਸ ਦਈਏ ਕਿ ਰਾਜਦੀਪ ਕੌਰ ਜੋ ਸਕੱਤਰ ਰਾਜ ਚੋਣ ਕਮਿਸ਼ਨ ਪੰਜਾਬ ਸਨ ਉਨਾਂ ਨੂੰ ਇਸ ਦੇ ਨਾਲ ਵਾਧੂ ਚਾਰਜ ਸਟਾਫ ਅਫਸਰ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਦਿੱਤਾ ਗਿਆ ਹੈ। ਨਿਧੀ ਕੁਮਾਰ ਬੰਬਾ ਵਧੀਕ ਡਿਪਟੀ ਕਮਿਸ਼ਨਰ ਜਨਰਲ ਫਿਰੋਜ਼ਪੁਰ ਨੂੰ ਵਧੀਕ ਡਿਪਟੀ ਕਮਿਸ਼ਨਰ ਪੇਂਡੂ ਵਿਕਾਸ ਫਿਰੋਜ਼ਪੁਰ, ਦਾਮਨਜੀਤ ਸਿੰਘ ਮਾਨ ਤਾਇਨਾਤੀ ਲਈ ਉਪਲਬਧ ਸਨ ਨੂੰ ਵਧੀਕ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਉਦੈ ਦੀਪ ਸਿੰਘ ਸਿੱਧੂ ਤੈਨਾਤੀ ਲਈ ਉਪਲਬਧ ਸਨ ਨੂੰ ਉਪ ਮੰਡਲ ਮੈਜਿਸਟਰੇਟ ਗੁਰੂ ਹਰ ਸਹਾਇ, ਮਨਜੀਤ ਸਿੰਘ ਚੀਮਾ ਡਾਈਰੈਕਟਰ ਆਬਾਦਕਾਰੀ ਨੂੰ ਰੀਜਨਲ ਟਰਾਂਸਪੋਰਟ ਅਫਸਰ ਸੰਗਰੂਰ, ਜੈ ਇੰਦਰ ਸਿੰਘ ਉਪ ਮੰਡਲ ਮੈਜਿਸਟਰੇਟ ਫਿਲੋਰ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਅਲਕਾ ਕਾਲੀਆ ਮਿਲਖ਼ ਅਫ਼ਸਰ ਜਲੰਧਰ ਵਿਕਾਸ ਅਥਾਰਟੀ ਨੂੰ ਉਪ ਮੰਡਲ ਮੈਜਿਸਟਰੇਟ ਸੁਲਤਾਨਪੁਰ ਲੋਧੀ ਅਤੇ ਵਾਧੂ ਚਾਰਜ ਮਿਲਖ ਅਫਸਰ ਜਲੰਧਰ ਵਿਕਾਸ ਅਥਾਰਟੀ, ਅਮਨਜੋਤ ਕੌਰ ਉਪਮੰਡਲ ਮੈਜਿਸਟਰੇਟ ਨੰਗਲ ਨੂੰ ਉਪ ਮੰਡਲ ਮੈਜਿਸਟਰੇਟ ਸ਼ਹੀਦ ਭਗਤ ਸਿੰਘ ਨਗਰ, ਰਾਜੇਸ਼ ਕੁਮਾਰ ਸ਼ਰਮਾ ਰੀਜਨਲ ਟਰਾਂਸਪੋਰਟ ਅਫਸਰ ਸੰਗਰੂਰ ਨੂੰ ਉਪ ਮੰਡਲ ਮੈਜਿਸਟਰੇਟ ਦਿੜਬਾ, ਬਬਨਦੀਪ ਸਿੰਘ ਵਾਲੀਆ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ ਨੂੰ ਰੀਜਨਲ ਟਰਾਂਸਪੋਰਟ ਅਫਸਰ ਪਟਿਆਲਾ, ਵਿਕਰਮਜੀਤ ਸਿੰਘ ਪਾਂਦੇ ਸਹਾਇਕ ਕਮਿਸ਼ਨਰ ਜਨਰਲ ਫਾਜ਼ਿਲਕਾ ਨੂੰ ਉਪਮੰਡਲ ਮੈਜਿਸਟਰੇਟ ਬਟਾਲਾ ਤੇ ਵਾਧੂ ਚਾਰਜ ਕਮਿਸ਼ਨਰ ਨਗਰ ਨਿਗਮ ਬਟਾਲਾ, ਸੰਜੀਵ ਕੁਮਾਰ ਰੀਜਨਲ ਟਰਾਂਸਪੋਰਟ ਅਫਸਰ ਪਟਿਆਲਾ ਨੂੰ ਉਪ ਮੰਡਲ ਮੈਜਿਸਟਰੇਟ ਰੂਪਨਗਰ ਲਗਾਇਆ ਗਿਆ ਹੈ।
Post Comment