
ਦਿੱਲੀ ਹਵਾਈ ਅੱਡੇ ‘ਤੇ 138 ਉਡਾਣਾਂ ਰੱਦ, 24 ਹਵਾਈ ਅੱਡੇ ਬੰਦ!
10 ਮਈ 2025
ਭਾਰਤ ਦੀ ਪਾਕਿਸਤਾਨ ਨਾਲ ਜੰਗ ਦੌਰਾਨ ਦੇਸ਼ ਵਿੱਚ ਵੱਖ-ਵੱਖ ਥਾਵਾਂ ‘ਤੇ ਪਾਬੰਦੀਆਂ ਲਗਾਈਆਂ ਹੋਈਆਂ ਹਨ। ਉੱਥੇ ਹੀ ਸ੍ਰੀਨਗਰ ਅਤੇ ਚੰਡੀਗੜ੍ਹ ਸਮੇਤ ਦੇਸ਼ ਦੇ 24 ਹਵਾਈ ਅੱਡਿਆਂ ਨੂੰ 15 ਮਈ ਤੱਕ ਸਿਵਲ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ। ਇਸ ਤੋਂ ਪਹਿਲਾਂ ਹਵਾਈ ਅੱਡਿਆਂ ਨੂੰ ਸਿਰਫ 10 ਮਈ ਤੱਕ ਹੀ ਸਿਵਿਲ ਉਡਾਣ ਲਈ ਬੰਦ ਕੀਤਾ ਸੀ ਪਰ ਹੁਣ ਨਾਜੁਕ ਹਾਲਾਤਾਂ ਨੂੰ ਵੇਖਦੇ ਹੋਏ ਹਵਾਈ ਅੱਡਿਆਂ ਦੇ 15 ਮਈ ਤੱਕ ਆਰਜੀ ਤੌਰ ਤੇ ਬੰਦ ਹੋਣ ਕਾਰਨ ਉਡਾਣਾ ਰੱਦ ਕਰ ਦਿੱਤੀਆਂ ਗਈਆਂ ਹਨ। ਇਹਨਾਂ ਵਿੱਚ ਚੰਡੀਗੜ੍ਹ, ਸ੍ਰੀਨਗਰ, ਅੰਮ੍ਰਿਤਸਰ, ਲੁਧਿਆਣਾ, ਕਿਸ਼ਨਗੜ੍ਹ, ਪਟਿਆਲਾ, ਸ਼ਿਮਲਾ, ਧਰਮਸ਼ਾਲਾ, ਬਠਿੰਡਾ, ਜੈਸਲਮੇਰ, ਜੋਧਪੁਰ, ਲੇਹ, ਬੀਕਾਨੇਰ, ਪਠਾਨਕੋਟ, ਜੰਮੂ, ਜਾਮਨਗਰ ਸਮੇਤ ਕਈ ਹਵਾਈ ਅੱਡੇ ਸ਼ਾਮਿਲ ਹਨ।
ਦਿੱਲੀ ਹਵਾਈ ਅੱਡੇ ‘ਤੇ 138 ਉਡਾਣਾਂ ਰੱਦ, 24 ਹਵਾਈ ਅੱਡੇ ਬੰਦ!
ਦੱਸ ਦਈਏ ਕਿ ਦਿੱਲੀ ਹਵਾਈ ਅੱਡੇ ‘ਤੇ ਅੱਜ 138 ਉਡਾਣਾ ਰੱਦ ਕਰ ਦਿੱਤੀਆਂ ਗਈਆਂ। ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਅੱਤਵਾਦੀਆਂ ਦੇ ਟਿਕਾਣੇ ‘ਤੇ ਹਮਲਾ ਕਰਕੇ ਸੈਂਕੜੇ ਅੱਤਵਾਦੀ ਢੇਰ ਕਰ ਦਿੱਤੇ ਸਨ। ਜਿਸ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਹਨ ਤੇ ਦੋਵੇ ਦੇਸ਼ਾਂ ਵੱਲੋਂ ਇੱਕ ਦੂਜੇ ‘ਤੇ ਹਮਲੇ ਵੀ ਜਾਰੀ ਹਨ।
Post Comment