
ਦਿੱਲੀ ਵੱਲ ਛੱਡੀ ਪਾਕਿਸਤਾਨੀ ਮਿਜ਼ਾਈਲ ਫੌਜ ਨੇ ਡੇਗੀ
11 ਮਈ 2025
ਦਿੱਲੀ ਵੱਲ ਛੱਡੀ ਪਾਕਿਸਤਾਨੀ ਮਿਜ਼ਾਈਲ ਫੌਜ ਨੇ ਡੇਗੀ
ਸੀਜ ਫਾਇਰ ‘ਤੇ ਸਮਝੌਤਾ ਹੋਣ ਤੋਂ ਬਾਅਦ ਵੀ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ ਨਹੀਂ ਆ ਰਿਹਾ। ਕੌਮੀ ਰਾਜਧਾਨੀ ਦਿੱਲੀ ਖੇਤਰ ਵੱਲ ਛੱਡੀ ਗਈ ਪਾਕਿਸਤਾਨੀ ਹਾਈਪਰਸੋਨੀਕ ਬੈਲੀਸਟੀਕ ਮਿਜਾਈਲ ਫਤਿਹ-2 ਦਾ ਪਤਾ ਲਗਾਇਆ ਤੇ ਇਸ ਨੂੰ ਹਰਿਆਣਾ ਦੇ ਸਿਰਸਾ ਉਪਰੋਂ ਲੰਘਦਿਆਂ ਫੁੰਡ ਦਿੱਤਾ। ਲੇਅਰਡ ਏਅਰ ਡਿਫੈਂਸ ਇੰਟੈਗਰੇਟਡ ਗਰਿਡ ਵਿੱਚ ਇੱਕ ਭਾਰਤੀ ਹਵਾਈ ਰੱਖਿਆ ਮਿਜਾਇਲ ਪ੍ਰਣਾਲੀ ਨੇ 450 ਕਿਲੋਮੀਟਰ ਦੀ ਰੇਂਜ ਵਾਲੀ ਮਿਜ਼ਾਇਲ ਨੂੰ ਮਾਰ ਡੇਗਿਆ। ਸੂਤਰਾਂ ਨੇ ਕਿਹਾ ਕਿ ਤਿੰਨ ਪ੍ਰਣਾਲੀਆਂ ਇਸ ਸ਼੍ਰੇਣੀ ਦੀ ਮਿਜਾਇਲ ਨੂੰ ਮਾਰ ਡੇਗਣ ਵਿੱਚ ਸਮਰੱਥ ਸਨ ਜਿਨਾਂ ਵਿੱਚ ਰੂਸੀ ਮੂਲ ਦੀ ਐਸ-400, ਆਪਣੇ ਦੇਸ਼ ਵਿੱਚ ਬਣੀ ਆਕਾਸ਼ ਐਨਜੀ ਅਤੇ ਇਜਰਾਇਲੀ ਮੂਲ ਦੀ ਐਸਆਰ-ਐਸਏਐਮ ਸ਼ਾਮਿਲ ਸੀ।ਇਹਨਾਂ ਤਿੰਨਾਂ ਚੋਂ ਇੱਕ ਨੇ ਕੌਮੀ ਰਾਜਧਾਨੀ ਤੋਂ 220 ਕਿਲੋਮੀਟਰ ਪੱਛਮ ਵਿੱਚ ਸਿਰਸਾ ਨੇੜੇ ਮਿਜਾਇਲ ਨੂੰ ਨਿਸ਼ਾਨਾ ਬਣਾਇਆ।
ਇਸ ਘਟਨਾ ਨੇ ਜਿੱਥੇ ਪਾਕਿਸਤਾਨ ਦੇ ਆਧੁਨਿਕ ਫੌਜੀ ਉਪਕਰਨ ਰੱਖਣ ਦੇ ਦਾਅਵਿਆਂ ਦੀ ਪੋਲ ਖੋਲ ਦਿੱਤੀ ਹੈ ਉੱਥੇ ਹੀ ਭਾਰਤ ਦੀ ਮਜਬੂਤ ਹਵਾਈ ਰੱਖਿਆ ਪ੍ਰਣਾਲੀ ਨੂੰ ਵੀ ਸਾਰਿਆਂ ਦੇ ਸਾਹਮਣੇ ਲਿਆਂਦਾ ਹੈ। ਫਤਿਹ-2 ਪਾਕਿਸਤਾਨ ਵੱਲੋਂ ਵਿਕਸਿਤ ਨਿਰਦੇਸ਼ਿਤ ਆਰਟਲਰੀ ਰਾਕਟ ਪ੍ਰਣਾਲੀ ਹੈ। ਮਿਜ਼ਾਇਲ ਦਾ ਪਹਿਲੀ ਵਾਰ ਅਧਿਕਾਰਿਕ ਤੌਰ ਤੇ ਦਸੰਬਰ 2021 ਵਿੱਚ ਪਾਕਿਸਤਾਨੀ ਫੌਜ ਵੱਲੋਂ ਪਰੀਖਣ ਕੀਤਾ ਗਿਆ ਸੀ ਜਿਸ ਨੂੰ ਕਿ ਹੁਣ ਛੱਡਿਆ ਗਿਆ ਹੈ।
ਦੱਸ ਦਈਏ ਕਿ ਬੀਤੀ ਸ਼ਾਮ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਤੇ ਪਾਕਿਸਤਾਨ ਵਿਚਾਲੇ ਸੀਜਫਾਇਰ ਨੂੰ ਲੈ ਕੇ ਸਮਝੌਤਾ ਕਰਵਾ ਦਿੱਤਾ। ਪਰ ਉਸ ਤੋਂ ਬਾਅਦ ਹੀ ਪਾਕਿਸਤਾਨ ਨੇ ਫਿਰ ਤੋਂ ਭਾਰਤ ਵਾਲੇ ਪਾਸੇ ਡਰੋਨ ਛੱਡਣੇ ਸ਼ੁਰੂ ਕਰ ਦਿੱਤੇ ਜਿਸਦੀ ਕਿ ਸਾਰੇ ਪਾਸੇ ਨਿਖੇਧੀ ਹੋ ਰਹੀ ਹੈ। ਹੁਣ ਦੇਖਣਾ ਹੋਏਗਾ ਕਿ ਦੋਵੇ ਦੇਸ਼ਾਂ ਵਿਚਾਲੇ ਜਮੀਨੀ ਪੱਧਰ ‘ਤੇ ਜੰਗ ਕਦੋਂ ਰੁਕਦੀ ਹੈ।
Post Comment