
ਹਾਈ ਕੋਰਟ ਪਹੁੰਚਿਆ ਪਾਣੀ ਦਾ ਮੁੱਦਾ, ਸੁਣੋ ਭਗਵੰਤ ਮਾਨ ਨੇ ਕੀ ਦਿੱਤਾ ਜਵਾਬ?
ਹਾਈ ਕੋਰਟ ਪਹੁੰਚਿਆ ਪਾਣੀ ਦਾ ਮੁੱਦਾ, ਸੁਣੋ ਭਗਵੰਤ ਮਾਨ ਨੇ ਕੀ ਦਿੱਤਾ ਜਵਾਬ?
6 ਮਈ 2025
ਪੰਜਾਬ ਤੇ ਹਰਿਆਣਾ ਵਿਚਾਲੇ ਛਿੜਿਆ ਪਾਣੀ ਦਾ ਵਿਵਾਦ ਲਗਾਤਾਰ ਵਧਦਾ ਜਾ ਰਿਹਾ ਹੈ। BBMB ਨੇ ਹਾਈਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਸੀ ਤੇ ਇਸ ਪਟੀਸ਼ਨ ਤੇ ਸੋਮਵਾਰ ਨੂੰ ਸੁਣਵਾਈ ਹੋਈ ਇਸ ਵਿੱਚ ਹਰਿਆਣਾ ਦੇ ਐਡਵੋਕੇਟ ਜਨਰਲ ਨੇ ਕਿਹਾ ਕਿ ਸੂਬੇ ਦੇ 200 ਤੋਂ ਵੱਧ ਜਲ ਘਰ ਸੁੱਕ ਚੁੱਕੇ ਹਨ। ਕਿਉਂਕਿ ਪੰਜਾਬ ਸਰਕਾਰ ਨੇ ਪਾਣੀ ਰੋਕ ਦਿੱਤਾ ਹੈ।
ਪੰਜਾਬ ਸਰਕਾਰ ਨੇ ਕੀ ਦਿੱਤਾ ਜਵਾਬ?
ਇਸ ਦੇ ਜਵਾਬ ਵਿੱਚ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਹਰਿਆਣੇ ਨੂੰ ਉਸਦੇ ਹਿੱਸੇ ਦਾ ਪਾਣੀ ਦੇ ਦਿੱਤਾ ਹੈ ਅਸੀਂ ਹਰਿਆਣੇ ਨੂੰ ਹੋਰ ਪਾਣੀ ਨਹੀਂ ਦੇ ਸਕਦੇ ਕਿਉਂਕਿ ਸਾਡੇ ਕੋਲ ਦੇਣ ਵਾਸਤੇ ਪਾਣੀ ਨਹੀਂ ਹੈ। ਪੰਜਾਬ ਦੇ ਕਿਸਾਨਾਂ ਨੂੰ ਵੀ ਝੋਨੇ ਦੀ ਫਸਲ ਬੀਜਣੀ ਪੈਂਦੀ ਹੈ ਸਾਨੂੰ ਵੀ ਪਾਣੀ ਦੀ ਸਖਤ ਲੋੜ ਹੈ।ਤਾਂ ਇਹ ਜਵਾਬ ਪੰਜਾਬ ਸਰਕਾਰ ਨੇ ਦਾਖਲ ਕੀਤਾ ਹੈ। ਹੁਣ ਹਾਈਕੋਰਟ ਕੱਲ ਇਸ ਤੇ ਦੁਬਾਰਾ ਸੁਣਵਾਈ ਕਰੇਗਾ।
ਕਿਉਂ ਸ਼ੁਰੂ ਹੋਇਆ ਪਾਣੀ ਵਿਵਾਦ?
ਦੱਸ ਦਈਏ ਕਿ ਪਾਣੀ ਦੇ ਵਿਵਾਦ ਸਬੰਧੀ ਪੰਜਾਬ ਵਿਧਾਨ ਸਭਾ ਦਾ ਇੱਕ ਵਿਸ਼ੇਸ਼ ਸੈਸ਼ਨ ਵੀ ਹੋਇਆ। ਜੋ ਕਿ ਲਗਭਗ ਪੰਜ ਘੰਟੇ ਚੱਲਿਆ ਤੇ ਸਾਰੀਆਂ ਪਾਰਟੀਆਂ ਨੇ ਹਰਿਆਣੇ ਨੂੰ ਪਾਣੀ ਦੇਣ ਦਾ ਵਿਰੋਧ ਕੀਤਾ। ਸੈਸ਼ਨ ‘ਚ ਮਾਨ ਦੇ ਕੁਝ ਮੰਤਰੀਆਂ ਨੇ ਸਬੂਤਾਂ ਸਮੇਤ ਖੁਲਾਸੇ ਕੀਤੇ ਕਿ ਬਾਕੀ ਸੂਬਿਆਂ ਤੋਂ ਪਾਣੀ ਦੀ ਰਿਐਲਿਟੀ ਲੈਣੀ ਚਾਹੀਦੀ ਹੈ। ਜੇਕਰ ਪੰਜਾਬ ਨੂੰ ਅਮੀਰ ਬਣਾਉਣਾ ਹੈ ਤਾਂ ਅਜਿਹਾ ਕਰਨਾ ਪਏਗਾ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਹਰਿਆਣੇ ਨੂੰ ਇਸ ਵੇਲੇ ਪਾਣੀ ਦੇ ਰਹੇ ਹਾਂ ਭਵਿੱਖ ਵਿੱਚ ਇਹ ਵੀ ਨਹੀਂ ਮਿਲੇਗਾ।
Post Comment