ਹੁਣੀ-ਹੁਣੀ

ਸੰਗਰੂਰ ਜੇਲ੍ਹ ‘ਚ ਚੱਲ ਰਿਹਾ ਸੀ ਨਸ਼ਾ ਤਸਕਰੀ ਦਾ ਧੰਦਾ, ਦੇਖੋ ਪੁਲਿਸ ਨੇ ਕਿਵੇਂ ਕੀਤਾ ਪਰਦਾਫਾਸ਼?

ਸੰਗਰੂਰ ਜੇਲ੍ਹ ‘ਚ ਚੱਲ ਰਿਹਾ ਸੀ ਨਸ਼ਾ ਤਸਕਰੀ ਦਾ ਧੰਦਾ, ਦੇਖੋ ਪੁਲਿਸ ਨੇ ਕਿਵੇਂ ਕੀਤਾ ਪਰਦਾਫਾਸ਼?

6 ਮਈ 2025

ਤੁਸੀਂ ਜੇਲਾਂ ਅੰਦਰ ਨਸ਼ੇ ਦੀ ਵਰਤੋਂ ਬਾਰੇ ਤਾਂ ਸੁਣਿਆ ਹੋਵੇਗਾ ਪਰ ਹੁਣ ਜੇਲਾਂ ਅੰਦਰੋਂ ਫੋਨ ਰਾਹੀਂ ਨਸ਼ਾ ਤਸਕਰੀ ਵੀ ਹੋਣ ਲੱਗੀ ਹੈ। ਇਹ ਖੁਲਾਸਾ ਸੰਗਰੂਰ ਪੁਲਿਸ ਨੇ ਉਸ ਵਕਤ ਕੀਤਾ ਜਦੋਂ ਨਸ਼ਾ ਤਸਕਰੀ ਦੇ ਵੱਡੇ ਰੈਕਟ ਦਾ ਪਰਦਾਫਾਸ਼ ਕੀਤਾ ਗਿਆ।ਪੁਲਿਸ ਨੇ ਸੰਗਰੂਰ ਜੇਲ ਵਿੱਚੋਂ ਜਾਂਚ ਦੌਰਾਨ 4 ਕਿਲੋ ਹੈਰੋਇਨ 5 ਲੱਖ 50 ਹਜਾਰ ਰੁਪਏ ਡਰੱਗ ਮਨੀ, ਵਿਦੇਸ਼ੀ ਕੰਪਨੀ ਦਾ ਪਿਸਤੋਲ ਗਲੋਕ, 9 ਐਮਐਮ ਸਣੇ 2 ਰੋਂਦ ਬਰਾਮਦ ਕੀਤੇ ਹਨ।

ਪੁਲਿਸ ਹੱਥ ਕਿਵੇਂ ਲੱਗੀ ਸਫਲਤਾ?
ਦਰਅਸਲ ਪੁਲਿਸ ਅਨੁਸਾਰ ਇਹ ਖੁਲਾਸਾ ਉਦੋਂ ਹੋਇਆ ਜਦੋਂ ਜੇਲ ਦੀ ਚੈਕਿੰਗ ਦੌਰਾਨ ਇੱਕ ਮੋਬਾਇਲ ਮਿਲਿਆ ਤੇ ਇਸ ਮਾਮਲੇ ‘ਚ ਜੇਲ ਦਾ ਚੌਥਾ ਦਰਜਾ ਇੱਕ ਮੁਲਾਜ਼ਮ ਵੀ ਸ਼ਾਮਿਲ ਹੈ ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਕੇਸ ਬਾਰੇ ਕੀ ਬੋਲੇ SSP?
SSP ਸਰਤਾਜ ਸਿੰਘ ਚਾਹਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ SPD ਦਵਿੰਦਰ ਅਤਰੀ ਦੀ ਨਿਗਰਾਨੀ ਹੇਠ DSP ਦਲਜੀਤ ਸਿੰਘ ਵਿਰਕ ਦੀ ਅਗਵਾਈ ਹੇਠ ਸੰਦੀਪ ਸਿੰਘ ਇੰਚਾਰਜ CIA ਬਹਾਦਰ ਸਿੰਘ ਵਾਲਾ ਦੀ ਟੀਮ ਅਤੇ ਥਾਣਾ ਸਿਟੀ ਇੱਕ ਦੇ ਸਹਾਇਕ ਥਾਣੇਦਾਰ ਰਣਜੀਤ ਸਿੰਘ ਨੇ ਪੁਲਿਸ ਪਾਰਟੀ ਨੇ ਕੁਝ ਦਿਨ ਪਹਿਲਾਂ ਤਲਾਸ਼ੀ ਦੌਰਾਨ ਜੇਲ ਵਿੱਚੋਂ 50 ਗ੍ਰਾਮ ਅਫੀਮ ਤੇ 6 ਮੋਬਾਇਲ ਬਰਾਮਦ ਕੀਤੇ ਸਨ। ਅਤੇ ਜੇਲ ‘ਚ ਬੰਦ 8 ਹਵਾਲਾਤੀਆਂ ਖਿਲਾਫ ਕੇਸ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਤਫਤੀਸ਼ ਦੌਰਾਨ 8 ਮੁਲਜ਼ਮਾਂ ਨੂੰ ਪ੍ਰੋਡਕਸ਼ਨ ਵਰੰਟ ‘ਤੇ ਲਿਆ ਕੇ ਪੁੱਛਗਿੱਛ ਦੇ ਅਧਾਰ ‘ਤੇ ਰਸ਼ਪਾਲ ਸਿੰਘ ਵਾਸੀ ਸੁਨਾਮ, ਹਰਪ੍ਰੀਤ ਸਿੰਘ ਪਿੰਡ ਚੀਮਾ ਥਾਣਾ ਸਦਰ ਧੁਰੀ, ਮੁੰਨਾ ਵਾਸੀ ਬਾਪਲਾ ਥਾਣਾ ਸੰਦੌੜ ਅਤੇ ਪ੍ਰਸ਼ਾਂਤ ਮੌਜੂਮਦਾਰ ਵਾਸੀ ਸਰਕਾਰੀ ਕੁਆਰਟਰ ਜ਼ਿਲ੍ਾ ਜੇਲ ਸੰਗਰੂਰ ਹਾਲ ਬੱਗੂਵਾਣਾ ਕਲੋਨੀ ਸੰਗਰੂਰ ਨੂੰ ਕੇਸ ਵਿੱਚ ਨਾਮਜਦ ਕੀਤਾ ਗਿਆ। ਜੋ ਪ੍ਰਸ਼ਾਂਤ ਹੈ ਉਹ ਸੰਗਰੂਰ ਜੇਲ ਵਿੱਚ ਚੌਥੇ ਦਰਜੇ ਦਾ ਕਰਮਚਾਰੀ ਹੈ ਉਸ ਨੂੰ ਗ੍ਰਿਫਤਾਰ ਕਰਕੇ ਪੁੱਛਗਿੱਛ ਕੀਤੀ ਗਈ।

ਇਸ ਤੋਂ ਬਾਅਦ ਬੰਤੋ ਵਾਸੀ ਗੁਲਾੜ ਥਾਣਾ ਖਨੌਰੀ ਹਾਲ ਸੁਨਾਮ ਨੂੰ ਕੇਸ ਵਿੱਚ ਨਾਮਜਦ ਕਰਕੇ ਗ੍ਰਿਫਤਾਰ ਕੀਤਾ ਗਿਆ। ਪ੍ਰੋਡਕਸ਼ਨ ਵਾਰੰਟ ‘ਤੇ ਜੇਲ ਵਿੱਚੋਂ ਲਿਆਂਦੇ ਗੁਰਵਿੰਦਰ ਸਿੰਘ ਉਰਫ ਬਾਬਾ ਦੀ ਪੁੱਛਗਿਛ ਦੇ ਅਧਾਰ ‘ਤੇ ਉਸਦੇ ਸਾਥੀ ਮਨਪ੍ਰੀਤ ਸਿੰਘ ਉਰਫ ਮਨੀ ਤਰਨ ਤਾਰਨ ਰੋਡ ਅੰਮ੍ਰਿਤਸਰ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਉਸ ਕੋਲੋਂ 4 ਕਿਲੋ ਹੈਰੋਇਨ, 5 ਲੱਖ 50 ਡਰੱਗ ਮਨੀ, ਵਿਦੇਸ਼ੀ ਕੰਪਨੀ ਦਾ 9 ਐਮਐਮ ਗਲੌਕ ਪਿਸਤੌਲ ਸਣੇ 2 ਰੋਂਦ ਬਰਾਮਦ ਕੀਤੇ ਗਏ ਹਨ।

Post Comment

You May Have Missed