ਹੁਣੀ-ਹੁਣੀ

ਪੰਜਾਬ ਦੇ 16 ਜਿਲ੍ਹਿਆਂ ‘ਚ ਮੀਂਹ ਤੇ ਤੂਫਾਨ ਦਾ ਅਲਰਟ!

ਪੰਜਾਬ

ਪੰਜਾਬ ਦੇ 16 ਜਿਲ੍ਹਿਆਂ ‘ਚ ਮੀਂਹ ਤੇ ਤੂਫਾਨ ਦਾ ਅਲਰਟ!

4 ਮਈ 2025
ਮੌਸਮ ‘ਚ ਬਦਲਾਅ ਕਾਰਨ ਪੰਜਾਬ ਦੇ ਲੋਕਾਂ ਨੇ ਗਰਮੀਂ ਤੋਂ ਰਾਹਤ ਮਹਿਸੂਸ ਕੀਤੀ ਹੈ। ਜੇਕਰ ਤਾਪਾਮਾਨ ਦੀ ਗੱਲ ਕਰੀਏ ਤਾਂ 2.1 ਡਿਗਰੀ ਸੈਲਸੀਅਸ ਦਾ ਵਾਧਾ ਦਰਜ ਕੀਤਾ ਗਿਆ। ਪਰ ਫਿਰ ਵੀ ਇਹ ਆਮ ਨਾਲੋ 3.1 ਡਿਗਰੀ ਸੈਲਸੀਅਸ ਘੱਟ ਰਿਹਾ।ਉਧਰ ਮੌਸਮ ਵਿਭਾਗ ਨੇ ਪੰਜਾਬ ਦੇ 16 ਜਿਲ੍ਹਿਆਂ ‘ਚ ਮੀਂਹ, ਤੇਜ਼ ਹਵਾਵਾਂ ਤੇ ਤੂਫਾਨ ਸੰਬੰਧੀ ਚੇਤਾਵਨੀ ਦਿੱਤੀ ਹੈ। ਕਈ ਜਿਲ੍ਹਿਆਂ ‘ਚ ਯੈਲੋ ਤੇ ਕਈ ਜਿਿਲ੍ਹਆਂ ਲਈ ਔਰੇਂਜ ਅਲਰਟ ਜਾਰੀ ਕੀਤਾ ਗਿਆ ਹੈ।

ਭਾਰਤੀ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਅਨੁਸਾਰ, ਅਗਲੇ ਪੰਜ ਦਿਨਾਂ ‘ਚ ਪੰਜਾਬ ਦੇ ਕਈ ਜਿਲ੍ਹਿਆਂ ‘ਚ 40-60 ਕਿਲੋਮੀਟਰ ਦੀ ਰਫਤਾਰ ਨਾਲ ਤੇਜ਼ ਹਵਾਵਾਂ ਚੱਲ ਸਕਦੀਆਂ ਹਨ ਨਾਲ ਹੀ ਤੇਜ ਹਨੇਰੀ ਤੇ ਝੱਖੜ ਝੁੱਲਣ ਦੀ ਵੀ ਸੰਭਾਵਨਾ ਹੈ।4 ਮਈ ਨੂੰ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ।ਜਦਕਿ ਅੰਮ੍ਰਿਤਸਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਮੋਹਾਲੀ, ਪਟਿਆਲਾ, ਮਾਨਸਾ, ਫਾਜ਼ਿਲਕਾ, ਮੁਕਤਸਰ ਸਾਹਿਬ ਤੇ ਬਠਿੰਡਾ ਜਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।

5 ਮਈ ਨੂੰ ਪਠਾਨਕੋਟ, ਹੁਸ਼ਿਆਰਪੁਰ, ਮੋਹਾਲੀ ਅਤੇ ਰੂਪਨਗਰ ‘ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ। ਜਦਕਿ ਅੰਮ੍ਰਿਤਸਰ, ਗੁਰਦਾਸਪੁਰ, ਕਪੂਰਥਲਾ, ਜਲੰਧਰ, ਲੁਧਿਆਣਾ, ਨਵਾਂ ਸ਼ਹਿਰ, ਫਤਿਹਗੜ੍ਹ ਸਾਹਿਬ, ਪਟਿਆਲਾ, ਸੰਗਰੂਰ, ਬਰਨਾਲਾ, ਬਠਿੰਡਾ ਅਤੇ ਮਾਨਸਾ ਜਿਲ੍ਹਿਆਂ ‘ਚ ਯੈਲੋ ਅਲਰਟ ਜਾਰੀ ਰਹੇਗਾ।
ਦੱਸਦੇਈਏ ਜਿਥੇ ਇੱਕ ਪਾਸੇ ਪੰਜਾਬ ‘ਚ ਤਪਦੀ ਗਰਮੀ ਤੋਂ ਲੋਕ ਪ੍ਰੇਸ਼ਾਨ ਸਨ ਉਥੇ ਹੀ ਬਦਲੇ ਮੌਸਮ ਦੀ ਠੰਡਕ ਨੇ ਲੋਕਾਂ ਨੂੰ ਗਰਮੀਂ ਤੋਂ ਨਿਜ਼ਾਤ ਦਿਵਾਈ ਹੈ।ਤੇ ਅਜਿਹੇ ਮੌਸਮ ਦਾ ਹਰ ਕੋਈ ਆਨੰਦ ਮਾਣ ਰਿਹਾ ਹੈ ਕਿਉਕਿ ਇਸ ਵਾਰ ਅਪ੍ਰੈਲ ਮਹੀਨੇ ‘ਚ ਹੀ ਪੰਜਾਬ ਦਾ ਤਾਪਮਾਨ ਲਗਭਗ 45 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਸੀ ਜੋ ਲੋਕਾਂ ਲਈ ਚਿੰਤਾਂ ਦਾ ਵਿਸ਼ਾ ਬਣ ਗਿਆ ਸੀ।

Post Comment

You May Have Missed