ਹੁਣੀ-ਹੁਣੀ

ਪੰਜਾਬ ਸਰਕਾਰ ਨੇ ਦਿੱਤੀ 30 ਤਾਰੀਖ਼ ਤੱਕ ਦੀ ਡੈੱਡਲਾਈਨ, ਸਖ਼ਤ ਹੁਕਮ ਹੋਏ ਜਾਰੀ

ਪੰਜਾਬ ਸਰਕਾਰ ਵੱਲੋਂ ਮਾਲ ਵਿਭਾਗ ਦੇ ਪਟਵਾਰ ਸਰਕਲਾਂ ਨੂੰ ਆਨਲਾਈਨ ਕਰਨ ਤੋਂ ਬਾਅਦ ਹੁਣ ਸਰਕਾਰ ਵਲੋਂ ਈਜੀ ਜਮ੍ਹਾਬੰਦੀ ਯੋਜਨਾ ਸ਼ੁਰੂ ਕੀਤੀ ਜਾ ਰਹੀ ਹੈ। ਇਸ ਤਹਿਤ ਕੋਈ ਵੀ ਵਿਅਕਤੀ ਘਰ ਬੈਠੇ ਹੀ ਆਨਲਾਈਨ ਅਪਲਾਈ ਕਰ ਸਕਦਾ ਹੈ ਅਤੇ ਸਰਕਾਰ ਵੱਲੋਂ ਨਿਰਧਾਰਤ ਫੀਸ ਜਮ੍ਹਾਂ ਕਰਵਾ ਕੇ ਆਨਲਾਈਨ ਕਾਪੀ ਵੀ ਪ੍ਰਾਪਤ ਕਰ ਸਕਦਾ ਹੈ। ਇਸ ਯੋਜਨਾ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਆਨਲਾਈਨ ਬਿਨੈ ਪੱਤਰ ਦੇਣ ਵਾਲਾ ਵਿਅਕਤੀ ਕਾਨੂੰਨੀ ਮਾਮਲਿਆਂ ਵਿਚ ਪ੍ਰਾਪਤ ਹੋਣ ਵਾਲੀ ਕਾਪੀ ਦੀ ਵਰਤੋਂ ਵੀ ਕਰ ਸਕਦਾ ਹੈ।ਪਹਿਲਾਂ ਆਨਲਾਈਨ ਸਿਸਟਮ ਵਿਚ ਆਨਲਾਈਨ ਫਰਦ ਅਤੇ ਜਮ੍ਹਾਬੰਦੀ ਦੇਖੀ ਜਾ ਸਕਦੀ ਸੀ ਪਰ ਇਸ ਦੀ ਵਰਤੋਂ ਮਾਣਯੋਗ ਅਦਾਲਤਾਂ ਅਤੇ ਹੋਰ ਕਾਨੂੰਨੀ ਮਾਮਲਿਆਂ ਵਿਚ ਨਹੀਂ ਕੀਤੀ ਜਾਂਦੀ ਸੀ ਪਰ ਹੁਣ ਇਹ ਯੋਜਨਾ ਆਮ ਲੋਕਾਂ ਦੀ ਸਹੂਲਤ ਲਈ 12 ਤਾਰੀਖ਼ ਨੂੰ ਮੁੱਖ ਮੰਤਰੀ ਵੱਲੋਂ ਸ਼ੁਰੂ ਕੀਤੀ ਜਾ ਰਹੀ ਹੈ। ਇਸ ਦਾ ਰਸਮੀ ਉਦਘਾਟਨ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੰਮ੍ਰਿਤਸਰ ਵਿਚ ਕੀਤਾ ਜਾ ਰਿਹਾ ਹੈ। ਇਸ ਸਮਾਗਮ ਦੇ ਸਬੰਧ ਵਿਚ ਜ਼ਿਲਾ ਮੈਜਿਸਟ੍ਰੇਟ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਸਮੇਤ ਪੂਰਾ ਜ਼ਿਲਾ ਪ੍ਰਸ਼ਾਸਨ ਤਿਆਰੀਆਂ ਵਿਚ ਲੱਗਾ ਹੋਇਆ ਹੈ।ਈਜ਼ੀ ਜਮ੍ਹਾਂਬੰਦੀ ਤੋਂ ਬਾਅਦ ਸਰਕਾਰ ਵਲੋਂ ਈਜ਼ੀ ਰਜਿਸਟਰੀ ਦਾ ਕੰਮ ਵੀ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਘਰ ਬੈਠੇ ਹੀ ਆਨਲਾਈਨ ਰਜਿਸਟਰੀ ਲਈ ਅਰਜ਼ੀ ਅਪਲਾਈ ਕੀਤੀ ਸਕਦੀ ਹੈ ਅਤੇ ਸਰਕਾਰ ਵਲੋਂ ਨਿਰਧਾਰਤ ਫੀਸ ਜਮ੍ਹਾ ਕਰਵਾਉਣ ਤੋਂ ਬਾਅਦ ਘਰ ਬੈਠੇ ਹੀ ਰਜਿਸਟਰੀ ਪ੍ਰਾਪਤ ਕੀਤੀ ਜਾ ਸਕਦੀ ਹੈ।

ਇਹ ਵੀ ਪੜ੍ਹੋ :

ਅੰਮ੍ਰਿਤਸਰ ਦੇ ਸ਼ਹਿਰੀ ਪਟਵਾਰ ਸਰਕਲ 110 ਦੀ ਜਮ੍ਹਾਬੰਦੀ ਜੋ ਪਿਛਲੇ 3 ਸਾਲਾਂ ਤੋਂ ਪੈਂਡਿੰਗ ਚੱਲ ਰਹੀ ਸੀ। ਇਸ ਨੂੰ ਡੀ. ਸੀ. ਸਾਕਸ਼ੀ ਸਾਹਨੀ, ਡੀ. ਆਰ. ਓ ਨਵਕੀਰਤ ਸਿੰਘ ਰੰਧਾਵਾ ਅਤੇ ਤਹਿਸੀਲਦਾਰ ਮਨਮੋਹਨ ਕੁਮਾਰ ਦੇ ਸਾਂਝੇ ਯਤਨਾਂ ਨਾਲ ਮਨਜ਼ੂਰੀ ਦੇ ਦਿੱਤੀ ਗਈ ਹੈ ਅਤੇ ਇਸ ਨੂੰ ਆਨਲਾਈਨ ਕਰਨ ਦਾ ਕੰਮ ਵੀ ਜਾਰੀ ਹੈ।ਇਸ ਸਰਕਲ ਦੀ ਤਰ੍ਹਾਂ ਪਟਵਾਰ ਸਰਕਲ ਸੁਲਤਾਨਵਿੰਡ ਅਰਬਨ ਅਤੇ ਕੁਝ ਹੋਰ ਪਟਵਾਰ ਸਰਕਲਾਂ ਦੀ ਜਮ੍ਹਾਬੰਦੀ ਇਕ ਸਾਲ ਜਾਂ ਇਸ ਤੋਂ ਘੱਟ ਸਮੇਂ ਤੋਂ ਪੈਂਡਿੰਗ ਚੱਲ ਰਹੀ ਹੈ। ਇਨ੍ਹਾਂ ਜਮ੍ਹਾਬੰਦੀਆਂ ਨੂੰ ਤਿਆਰ ਕਰਨ ਅਤੇ ਮਨਜ਼ੂਰੀ ਦੇਣ ਲਈ ਹਾਲ ਹੀ ਵਿਚ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਕੁਲੈਕਟਰ ਸਾਕਸ਼ੀ ਸਾਹਨੀ ਵਲੋਂ ਸਾਰੇ ਮਾਲ ਅਧਿਕਾਰੀਆਂ ਨਾਲ ਇਕ ਮੀਟਿੰਗ ਕੀਤੀ ਗਈ ਸੀ, ਜਿਸ ਵਿਚ ਸਾਰੀਆਂ ਜਮ੍ਹਾਬੰਦੀਆਂ ਨੂੰ ਮਨਜ਼ੂਰੀ ਦੇਣ ਅਤੇ ਆਨਲਾਈਨ ਕਰਨ ਲਈ 30 ਸਤੰਬਰ ਦੀ ਆਖਰੀ ਤਾਰੀਖ ਦਿੱਤੀ ਗਈ ਹੈ ਅਤੇ ਅਧਿਕਾਰੀਆਂ ਨੂੰ ਸਖ਼ਤ ਚਿਤਾਵਨੀ ਦਿੱਤੀ ਗਈ ਹੈ ਕਿ ਇਸ ਆਖਰੀ ਮਿਤੀ ਦੀ ਸਮਾਪਤੀ ਤੋਂ ਬਾਅਦ ਕਿਸੇ ਨੂੰ ਵੀ ਲਾਪ੍ਰਵਾਹੀ ਲਈ ਬਖਸ਼ਿਆ ਨਹੀਂ ਜਾਵੇਗਾ।ਈਜ਼ੀ ਜਮ੍ਹਾਬੰਦੀ ਦੇ ਚੱਲਦਿਆਂ ਆਮ ਲੋਕਾਂ ਨੂੰ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਚ ਸਥਿਤ ਪੁਰਾਣੀ ਤਹਿਸੀਲ ਇਮਾਰਤ ਵਿਚ ਸਥਾਪਿਤ ਫਰਦ ਕੇਂਦਰ ਜਾਂ ਸੇਵਾ ਕੇਂਦਰ ਵਿਚ ਜਾਣ ਦੀ ਜ਼ਰੂਰਤ ਨਹੀਂ ਪਵੇਗੀ ਅਤੇ ਗਰਮੀ ਵਿਚ ਕਤਾਰਾਂ ਵਿਚ ਵੀ ਨਹੀਂ ਖੜ੍ਹੇ ਹੋਣਾ ਪਵੇਗਾ। ਆਮ ਤੌਰ ’ਤੇ ਜਦੋਂ ਕਿਸੇ ਵਿਅਕਤੀ ਨੂੰ ਕਿਸੇ ਜ਼ਮੀਨ ਜਾਇਦਾਦ ਦੀ ਫਰਦ ਜਾਂ ਜਮ੍ਹਾਬੰਦੀ ਦੀ ਤਸਦੀਕਸ਼ੁਦਾ ਕਾਪੀ ਲੈਣੀ ਪੈਂਦੀ ਸੀ ਤਾਂ ਉਸ ਨੂੰ ਫਰਦ ਕੇਂਦਰ ਜਾਣਾ ਪੈਂਦਾ ਸੀ ਅਤੇ ਬਹੁਤ ਸਾਰਾ ਸਮਾਂ ਵੀ ਬਰਬਾਦ ਹੁੰਦਾ ਸੀ। ਕੁਝ ਮਾਮਲਿਆਂ ਵਿਚ ਭ੍ਰਿਸ਼ਟਾਚਾਰ ਦਾ ਵੀ ਬੋਲਬਾਲਾ ਦੇਖਣ ਨੂੰ ਮਿਲਦਾ ਸੀ ਪਰ ਈਜੀ ਜਮ੍ਹਾਂਬੰਦੀ ਦੀ ਸ਼ੁਰੂਆਤ ਹੋਣ ਤੋਂ ਬਾਅਦ ਲੋਕਾਂ ਨੂੰ ਆਪਣੇ ਮੋਬਾਈਲ ਦੇ ਵਟਸਐਪ ਨੰਬਰ ’ਤੇ ਹੀ ਜਮ੍ਹਾਬੰਦੀ ਜਾਂ ਫਰਦ ਦੀ ਤਸਦੀਕਸ਼ੁਦਾ ਕਾਪੀ ਮਿਲ ਜਾਇਆ ਕਰੇਗੀ।

Previous post

ਕਾਂਗਰਸ ਨੂੰ ਲੱਗਿਆ ਵੱਡਾ ਝਟਕਾ: ਆਸ਼ੂ ਦੇ ਕਰੀਬੀ ਸਾਬਕਾ ਕੌਂਸਲਰ ਸੁਨੀਲ ਕਪੂਰ ਆਮ ਆਦਮੀ ਪਾਰਟੀ ਵਿਚ ਹੋਏ ਸ਼ਾਮਲ

Next post

ਅੱਜ ਸਿੱਧੂ ਮੂਸੇਵਾਲਾ ਦੇ ਜਨਮਦਿਨ ‘ਤੇ ਜਾਰੀ ਹੋਣਗੇ 3 ਨਵੇਂ ਗੀਤ; ਪਿਤਾ ਭਾਵੁਕ ਹੋਕੇ ਬੋਲੇ- ‘ਜਿਹੜੇ ਗੀਤਾਂ ਤੋਂ ਰੋਕਿਆ, ਹੁਣ ਉਹੀ ਰਿਲੀਜ਼ ਕਰਨੇ ਪੈ ਰਹੇ…’

Post Comment

You May Have Missed