ਹੁਣੀ-ਹੁਣੀ

ਅੱਜ ਸਿੱਧੂ ਮੂਸੇਵਾਲਾ ਦੇ ਜਨਮਦਿਨ ‘ਤੇ ਜਾਰੀ ਹੋਣਗੇ 3 ਨਵੇਂ ਗੀਤ; ਪਿਤਾ ਭਾਵੁਕ ਹੋਕੇ ਬੋਲੇ- ‘ਜਿਹੜੇ ਗੀਤਾਂ ਤੋਂ ਰੋਕਿਆ, ਹੁਣ ਉਹੀ ਰਿਲੀਜ਼ ਕਰਨੇ ਪੈ ਰਹੇ…’

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਅੱਜ (11 ਜੂਨ) 32ਵਾਂ ਜਨਮਦਿਨ ਹੈ। ਇਸ ਮੌਕੇ ‘ਤੇ ਉਨ੍ਹਾਂ ਦੇ 3 ਗੀਤਾਂ ਦੀ ਐਲਬਮ “ਮੂਸ ਪ੍ਰਿੰਟ” ਦੇ ਨਾਂਅ ਨਾਲ ਰਿਲੀਜ਼ ਕੀਤੀ ਜਾ ਰਹੀ ਹੈ। ਇਸ ਸੰਬੰਧੀ ਪਿਤਾ ਬਲਕੌਰ ਸਿੰਘ ਨੇ ਦੱਸਿਆ ਕਿ ਪਹਿਲਾਂ ਸਿੱਧੂ ਆਪਣੇ ਜਨਮਦਿਨ, ਪਿਤਾ ਅਤੇ ਮਾਂ ਦੇ ਜਨਮਦਿਨ ‘ਤੇ ਗੀਤ ਰਿਲੀਜ਼ ਕਰਦਾ ਸੀ। ਇਸ ਐਲਬਮ ਨੂੰ ਰਿਲੀਜ਼ ਕਰਨ ਦੇ ਪਿੱਛੇ ਵੀ ਇਹੀ ਮਕਸਦ ਹੈ ਕਿ ਉਸ ਵੱਲੋਂ ਚਲਾਇਆ ਗਿਆ ਇਹ ਸਿਲਸਿਲਾ ਰੁਕੇ ਨਾ।ਉਨ੍ਹਾਂ ਨੇ ਕਿਹਾ ਕਿ ਹਰ ਜਨਮਦਿਨ ‘ਤੇ ਸਿੱਧੂ ਦੇ ਫੈਨਜ਼ ਨੂੰ ਕੁਝ ਨਵਾਂ ਮਿਲਦਾ ਰਹੇ, ਇਸ ਲਈ ਇਹ ਕੋਸ਼ਿਸ਼ ਜਾਰੀ ਰਹੇਗੀ। ਸਿੱਧੂ ਦੇ ਜਿਨ੍ਹਾਂ ਵੀ ਗੀਤ ਰਿਕਾਰਡ ਹਨ, ਉਹਨਾਂ ਨੂੰ ਹੌਲੀ-ਹੌਲੀ ਰਿਲੀਜ਼ ਕੀਤਾ ਜਾ ਰਿਹਾ ਹੈ। ਇਸ ਐਲਬਮ ‘ਚ ਵੀ ਉਹੀ ਅੰਦਾਜ਼ ਹੋਵੇਗਾ ਜੋ ਲੋਕਾਂ ਨੇ ਸਿੱਧੂ ਤੋਂ ਉਸਦੀ ਜ਼ਿੰਦਗੀ ‘ਚ ਚਾਹਿਆ ਸੀ।ਐਲਬਮ ਦਾ ਪੋਸਟਰ ਇੰਸਟਾਗ੍ਰਾਮ ’ਤੇ ਜਾਰੀ ਕੀਤਾ ਗਿਆ ਹੈ। ਇਸ ਪੋਸਟਰ ਨੂੰ ਹੁਣ ਤੱਕ 13 ਲੱਖ ਤੋਂ ਵੱਧ ਲੋਕਾਂ ਵੱਲੋਂ ਲਾਈਕ ਕੀਤਾ ਜਾ ਚੁੱਕਾ ਹੈ। ਸਿੱਧੂ ਦੇ ਚਾਹਵਾਨਾਂ ਨੇ ਕਮੈਂਟ ਕਰਦਿਆਂ ਲਿਖਿਆ ਹੈ ਕਿ ਸਿੱਧੂ ਹਮੇਸ਼ਾ ਉਨ੍ਹਾਂ ਦੇ ਦਿਲਾਂ ’ਚ ਜਿਊਂਦਾ ਰਹੇਗਾ।

ਇਹ ਵੀ ਪੜ੍ਹੋ :

ਇਸ ਐਲਬਮ ਵਿੱਚ 3 ਗੀਤ “0008”, “ਨੇਲਜ਼” ਅਤੇ “ਟੇਕ ਨੋਟਸ” ਸ਼ਾਮਲ ਹਨ।ਸ਼ੁਭਦੀਪ ਉਰਫ਼ ਸਿੱਧੂ ਮੂਸੇਵਾਲਾ ਦਾ ਜਨਮ 11 ਜੂਨ 1993 ਨੂੰ ਜ਼ਿਲ੍ਹਾ ਮਾਨਸਾ ਦੇ ਪਿੰਡ ਮੂਸਾ ਵਿੱਚ ਹੋਇਆ ਸੀ। 29 ਮਈ 2022 ਨੂੰ ਸਿੱਧੂ ਮੂਸੇਵਾਲਾ ਦੀ ਮਾਨਸਾ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।ਸਿੱਧੂ ਮੂਸੇਵਾਲਾ ਦੀ ਨਵੀਂ ਐਲਬਮ ਬਾਰੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਮੈਂ ਇਹ ਨਹੀਂ ਦੱਸ ਸਕਦਾ ਕਿ ਗੀਤਾਂ ਦੇ ਬੋਲ ਕੀ ਹਨ, ਪਰ ਇੰਨਾ ਜ਼ਰੂਰ ਕਹਿ ਸਕਦਾ ਹਾਂ ਕਿ ਇਹ ਉਹੀ ਗੀਤ ਹਨ ਜਿਨ੍ਹਾਂ ਨੂੰ ਲੈ ਕੇ ਅਸੀਂ ਸਿੱਧੂ ਨੂੰ ਗਾਉਣ ਤੋਂ ਰੋਕਦੇ ਰਹੇ। ਪਰ ਅੱਜ ਮਜਬੂਰੀ ਹੇਠ ਇਹ ਗੀਤ ਰਿਲੀਜ਼ ਕਰਨੇ ਪੈ ਰਹੇ ਹਨ। ਇਹਨਾਂ ਗੀਤਾਂ ਵਿਚ ਸਿੱਧੂ ਨੂੰ ਚਾਹੁਣ ਵਾਲਿਆਂ ਨੂੰ ਉਹੀ ਸ਼ੁਭਦੀਪ ਨਜ਼ਰ ਆਵੇਗਾ ਜੋ ਉਹਨੂੰ ਸਟੇਜ ’ਤੇ ਦਿਖਦਾ ਸੀ।ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦਾ ਇਹ ਚੌਥਾ ਜਨਮਦਿਨ ਆ ਰਿਹਾ ਹੈ। ਇਸ ਵਾਰ ਵੀ ਸਿੱਧੂ ਦੇ ਫੈਨਜ਼ ਨੂੰ ਉਸਦੇ ਜਨਮਦਿਨ ‘ਤੇ ਸਰਪ੍ਰਾਈਜ਼ ਵਜੋਂ ਨਵੇਂ ਗੀਤ ਮਿਲਣਗੇ। ਜਨਮਦਿਨ ਤੋਂ 2 ਦਿਨ ਪਹਿਲਾਂ ਇਸ ਦੀ ਜਾਣਕਾਰੀ ਦੇਣ ਲਈ ਉਨ੍ਹਾਂ ਦੇ ਇੰਸਟਾਗ੍ਰਾਮ ਫੈਨ ਪੇਜ ’ਤੇ “ਮੂਸੇ ਪ੍ਰਿੰਟ” ਨਾਂ ਨਾਲ ਇੱਕ ਪੋਸਟਰ ਸ਼ੇਅਰ ਕੀਤਾ ਗਿਆ ਸੀ। ਇਸ ਪੋਸਟਰ ਵਿੱਚ ਸਿੱਧੂ ਮੂਸੇਵਾਲਾ ਨੂੰ ਆਪਣੇ ਹੀ ਅੰਦਾਜ਼ ਵਿੱਚ ਇੱਕ ਸ਼ਾਹੀ ਕੁਰਸੀ ’ਤੇ ਬੈਠਾ ਹੋਇਆ ਵਿਖਾਇਆ ਗਿਆ ਹੈ। ਸਿਰਫ਼ 2 ਦਿਨਾਂ ਵਿੱਚ ਹੀ ਇਸ ਪੋਸਟਰ ਨੂੰ ਇੰਸਟਾਗ੍ਰਾਮ ’ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

Post Comment

You May Have Missed