
ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਸੁਣੋ ਪੰਜਾਬ ‘ਚ ਕਿਵੇਂ ਰਹੇਗਾ ਮੌਸਮ?
16 ਮਈ 2025
ਪੰਜਾਬ ‘ਚ ਲਗਾਤਾਰ ਮੌਸਮ ਆਪਣਾ ਮਿਜ਼ਾਜ ਬਦਲ ਰਿਹਾ ਹੈ। ਤੇ ਗਰਮੀ ਦਾ ਕਹਿਰ ਜਾਰੀ ਹੈ। ਪੰਜਾਬ ਦੇ ਕਈ ਜਿਲਿਆਂ ‘ਚ 16 ਤੇ 17 ਮਈ ਨੂੰ ਹੀਟ ਵੇਵ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਮੌਸਮ ਵਿਭਾਗ ਚੰਡੀਗੜ੍ਹ ਦੇ ਅਨੁਮਾਨ ਮੁਤਾਬਿਕ 19 ਤੋਂ ਲੈ ਕੇ 21 ਮਈ ਤੱਕ ਯੈੱਲੋ ਅਲਰਟ ਰਹੇਗਾ ਜਿਸ ਵਿੱਚ ਧੂੜ ਪਰੀਆਂ ਹਨੇਰੀਆਂ ਚੱਲਣ ਦੀ ਸੰਭਾਵਨਾ ਹੈ। ਇਸ ਦੌਰਾਨ ਕੁਝ ਜਿਲ੍ਹਿਆਂ ਵਿੱਚ ਹਲਕਾ ਮੀਂਹ ਵੀ ਪੈ ਸਕਦਾ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਸੂਬੇ ਦੇ ਵੱਖ-ਵੱਖ ਜ਼ਿਲਿਆਂ ਵਿੱਚ ਤੇਜ਼ ਧੁੱਪ ਨਿਕਲੀ ਸੀ। ਬਠਿੰਡਾ ਵਿੱਚ ਵੱਧ ਤੋਂ ਵੱਧ ਤਾਪਮਾਨ ਸਭ ਤੋਂ ਵੱਧ 43.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਫਾਜ਼ਿਲਕਾ, ਲੁਧਿਆਣਾ ਵਿੱਚ ਸਮਰਾਲਾ ਤੋਂ ਵੱਧ ਤਾਪਮਾਨ 43.1 ਡਿਗਰੀ ਸੈਲਸੀਅਸ ਰਿਹਾ। ਇਸ ਤੋਂ ਇਲਾਵਾ ਪਟਿਆਲਾ ਦਾ ਵੱਧ ਤੋਂ ਵੱਧ ਤਾਪਮਾਨ 41.4 ਡਿਗਰੀ ਅੰਮ੍ਰਿਤਸਰ ਦਾ 41.2 ਡਿਗਰੀ ਗੁਰਦਾਸਪੁਰ ਦਾ 41 ਡਿਗਰੀ ਅਤੇ ਫਤਿਹਗੜ੍ਹ ਸਾਹਿਬ ਦਾ 40.5 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। 24 ਘੰਟਿਆਂ ਦੌਰਾਨ ਔਸਤਨ ਤਾਪਮਾਨ 1 ਡਿਗਰੀ ਸੈਲਸੀਅਸ ਵਧੀਆ ਹੈ।
ਮੌਸਮ ਵਿਭਾਗ ਵੱਲੋਂ ਯੈਲੋ ਅਲਰਟ ਜਾਰੀ, ਸੁਣੋ ਪੰਜਾਬ ‘ਚ ਕਿਵੇਂ ਰਹੇਗਾ ਮੌਸਮ?
ਉੱਥੇ ਹੀ ਕੁਝ ਦਿਨ ਠੰਡੇ ਮੌਸਮ ਦੀ ਰਾਹਤ ਤੋਂ ਬਾਅਦ ਫਿਰ ਤੋਂ ਗਰਮੀ ਮਹਿਸੂਸ ਕੀਤੀ ਜਾਣ ਲੱਗੀ ਹੈ। ਦੋ ਪਈਆ ਵਾਹਨ ‘ਤੇ ਜਾਣ ਵਾਲੇ ਲੋਕ ਮੂੰਹ ਢੱਕ ਕੇ ਅਤੇ ਅੱਖਾਂ ‘ਤੇ ਚਸ਼ਮੇ ਲਾ ਕੇ ਤਪਦੀ ਗਰਮੀ ਤੋਂ ਆਪਣਾ ਬਚਾ ਕਰਦੇ ਵਿਖਾਈ ਦੇ ਰਹੇ ਹਨ। ਉੱਥੇ ਹੀ ਖੁੱਲਿਆਮ ‘ਚ ਕੰਮ ਕਾਰ ਕਰਨ ਵਾਲੇ ਲੋਕ ਵੀ ਇਸ ਗਰਮੀ ਦਾ ਸਾਹਮਣਾ ਕਰ ਰਹੇ ਹਨ ਤੇ ਹੀ ਉਮੀਦ ਕਰਦੇ ਹਨ ਕਿ ਮੌਸਮ ਠੰਡਾ ਹੋਵੇ ਤੇ ਅਸੀਂ ਵੀ ਮੀਂਹ ਦਾ ਆਨੰਦ ਮਾਣੀਏ।
Post Comment