ਹੁਣੀ-ਹੁਣੀ

ਆਹ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੂੰ ਪਈਆਂ ਭਾਜੜਾਂ!

ਹਸਪਤਾਲ

11 ਮਈ 2025

ਇੰਦੌਰ ਦੇ ਬੰਬੇ ਹਸਪਤਾਲ ਨੂੰ ਈ-ਮੇਲ ਰਾਹੀਂ ਬੰਬ ਧਮਾਕੇ ਦੀ ਧਮਕੀ ਦਿੱਤੀ ਗਈ ਹੈ। ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁਲਿਸ ਪਹੁੰਚੀ ਅਤੇ ਹਸਪਤਾਲ ਦੀ ਤਲਾਸ਼ੀ ਲਈ ਗਈ। ਇਸ ਦੌਰਾਨ ਉੱਥੇ ਕੋਈ ਵੀ ਸ਼ੱਕੀ ਸਮੱਗਰੀ ਜਾਂ ਵਿਸਫੋਟਕ ਪਦਾਰਥ ਨਹੀਂ ਮਿਲਿਆ।

ਦੋ ਦਿਨ ਪਹਿਲਾਂ ਵੀ MPCA ਨੂੰ ਇੱਕ ਈ-ਮੇਲ ਭੇਜਿਆ ਗਿਆ ਸੀ ਜਿਸ ਵਿੱਚ ਹੋਲਕਰ ਸਟੇਡੀਅਮ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਡਾਕ ਵਿੱਚ ਲਿਖਿਆ ਸੀ ਕਿ ਇੱਕ ਸਲੀਪਰ ਸੈਲਸ ਘਟਨਾ ਨੂੰ ਅੰਜਾਮ ਦੇਵੇਗਾ। ਇਸ ਦੇ ਨਾਲ ਹੀ ਇਹ ਵੀ ਲਿਖਿਆ ਗਿਆ ਸੀ ਕਿ ਆਪਣੀ ਸਰਕਾਰ ਨੂੰ ਸਮਝਾਓ ਕਿ ਉਸਨੂੰ ਪਾਕਿਸਤਾਨ ਨਾਲ ਗੜਬੜ ਨਹੀਂ ਕਰਨੀ ਚਾਹੀਦੀ। ਈ-ਮੇਲ ਵਿੱਚ ਇਹ ਵੀ ਲਿਖਿਆ ਗਿਆ ਕਿ ਹਸਪਤਾਲ ਵੀ ਸਲੀਪਰ ਸੈਲਾਂ ਦਾ ਨਿਸ਼ਾਨਾਂ ਹਨ। ਸਾਈਬਰ ਸੈਲ ਈ-ਮੇਲ ਰਾਹੀਂ ਭੇਜੇ ਜਾ ਰਹੇ ਇਹਨਾਂ ਧਮਕੀਆਂ ਦੀ ਜਾਂਚ ਕਰ ਰਿਹਾ ਹੈ। ਇਹ ਦੇਖਿਆ ਜਾ ਰਿਹਾ ਕਿ ਈ-ਮੇਲ ਕਿੱਥੋਂ ਭੇਜੇ ਗਏ ਹਨ ਜਲਦੀ ਹੀ ਅਜਿਹਾ ਕਰਨ ਵਾਲੇ ਵਿਅਕਤੀਆਂ ਦਾ ਪਤਾ ਲਗਾਇਆ ਜਾਏਗਾ। ਤੇ ਉਹਨਾਂ ਉੱਤੇ ਸਖਤ ਕਾਰਵਾਈ ਕੀਤੀ ਜਾਵੇਗੀ।

ਆਹ ਹਸਪਤਾਲ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ, ਪੁਲਿਸ ਨੂੰ ਪਈਆਂ ਭਾਜੜਾਂ!

ਦੱਸ ਦਈਏ ਕਿ ਭਾਰਤ-ਪਾਕਿਸਤਾਨ ਦਰਮਿਆਨ ਜੰਗ ਚੱਲ ਰਹੀ ਹੈ ਤਾਂ ਇਸ ਸਮੇਂ ਦੌਰਾਨ ਧਮਕੀ ਆਉਣਾ ਲੋਕਾਂ ਦੇ ਵਿੱਚ ਡਰ ਦਾ ਕਾਰਨ ਜਰੂਰ ਬਣਦਾ ਹੈ।ਪਰ ਪੁਲਿਸ ਵੱਲੋਂ ਲੋਕਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਵੀ ਅਪੀਲ ਕੀਤੀ ਜਾ ਰਹੀ ਹੈ।

Post Comment

You May Have Missed