
ਰੋਡਵੇਜ਼ ਡਰਾਈਵਰ ਤੇ ਕੰਡਕਟਰ ‘ਤੇ ਤਲਵਾਰ ਨਾਲ ਹਮਲਾ, ਦੇਖੋ ਸਿੰਘ ਨੇ ਕਿਉਂ ਬਣਾਇਆ ਨਿਸ਼ਾਨਾ?
18 ਮਈ 2025
ਪੰਜਾਬ ‘ਚ ਗੁੰਡਾਗਰਦੀ ਦੀਆਂ ਘਟਨਾਵਾਂ ਅਕਸਰ ਸਾਹਮਣੇ ਆਉਦੀਆਂ ਰਹਿੰਦੀਆਂ ਹਨ। ਉਧਰ ਰੋਡਵੇਜ਼ ਕਰਮਚਾਰੀ ਯੂਨੀਅਨ ਨੇ ਰੋਡਵੇਜ਼ ਬੱਸ ਦੇ ਡਰਾਈਵ ਤੇ ਕੰਡਕਟਰ ‘ਤੇ ਤਲਵਾਰ ਨਾਲ ਜਾਨਲੇਵਾ ਹਮਲੇ ‘ਤੇ ਸਖਤ ਇਤਰਾਜ਼ ਜਾਹਿਰ ਕੀਤਾ ਹੈ।ਰੋਡਵੇਜ਼ ਡਰਾਈਵਰ ਯੂਨੀਅਨ, ਨਾਰਨੌਲ ਦੇ ਸਾਬਕਾ ਜਿਲਾ ਪ੍ਰਧਾਨ ਜਤਿੰਦਰ ਕੁਮਾਰ ਨੇ ਦੱਸਿਆ ਕਿ 15 ਮਈ ਨੂੰ ਦੁਪਹਿਰੇ ਹਰਿਆਣਾ ਰੋਡਵੇਜ਼ ਦੀ ਬੱਸ ਚੰਡੀਗੜ੍ਹ ਜਾ ਰਹੀ ਸੀ ਤੇ ਬੱਸ ਜ਼ੀਰਕਪੁਰ ਪਹੁੰਚ ਕੇ ਯਾਤਰੀਆਂ ਨੂੰ ਉਤਾਰ ਕੇ ਰਵਾਨਾ ਹੋਣ ਵਾਲੀ ਸੀ ਕਿ ਪਿਿਛਓ ਆ ਰਹੇ ਇੱਕ ਮੋਟਰਸਾਈਕਲ ਸਵਾਰ ਨੇ ਡਰਾਈਵਰ ਤੇ ਕੰਡਕਟਰ ਨਾਲ ਬਦਸਲੂਕੀ ਸ਼ੁਰੂ ਕਰ ਦਿੱਤੀ ਤੇ ਬੱਸ ਉੱਤੇ ਚੜ ਕੇ ਉਨਾਂ ‘ਤੇ ਹਮਲਾ ਬੋਲ ਦਿੱਤਾ।
ਜਾਣਕਾਰੀ ਮੁਤਾਬਕ ਮੋਟਰਸਾਈਕਲ ਸਵਾਰ ਨੇ ਸਾਈਡ ‘ਤੇ ਇਤਰਾਜ਼ ਜਤਾਉਦਿਆਂ ਡਰਾਈਵਰ ਅਮਿਤ ਕੁਮਾਰ ਤੇ ਕੰਡਕਟਰ ਹਿੰਮਤ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਤੇ 3-4 ਹੋਰ ਲੋਕ ਪਿਛਾ ਕਰਦੇ ਹੋਏ ਬੱਸ ‘ਤੇ ਚੜ ਗਏ ‘ਤੇ ਉਨਾਂ ਦੀ ਕੁੱਟਮਾਰ ਕੀਤੀ। ਇਸ ਘਟਨਾਂ ‘ਚ ਰੋਡਵੇਜ਼ ਦੇ ਮੁਲਾਜ਼ਮ ਜ਼ਖਮੀਂ ਹੋ ਗਏ ਤੇ ਉਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।
ਕੰਡਕਟਰ ਨੇ ਥਾਣੇ ‘ਚ ਦਰਜ ਕਰਵਾਈ ਸ਼ਿਕਾਇਤ
ਉਨਾਂ ਦੱਸਿਆ ਕਿ ਮਾਮੂਲੀ ਗੱਲ ‘ਤੇ ਰੋਡਵੇਜ਼ ਮੁਲਾਜ਼ਮਾਂ ਨੂੰ ਕਤਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਮੁਲਜ਼ਮ ਬਲਵਿੰਦਰ ਸਿੰਘ ਤੇ ਉਸਦੇ ਸਾਥੀਆਂ ਨੇ ਰੋਡਵੇਜ਼ ਮੁਲਾਜ਼ਮ ‘ਤੇ ਹਮਲਾ ਕਰਕੇ ਗੰਭੀਰ ਅਪਰਾਧ ਕੀਤਾ ਹੈ। ਜ਼ਖਮੀਂ ਕੰਡਕਟਰ ਹਿੰਮਤ ਵੱਲੋਂ ਜ਼ੀਰਕਪੁਰ ਪੁਲਿਸ ਥਾਣੇ ‘ਚ ਸਿਕਾਇਤ ਦਰਜ ਕਰਵਾਈ ਗਈ ਹੈ ਪਰ ਅਜੇ ਤੱਕ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਕਾਰਨ ਰੋਡਵੇਜ਼ ਯੂਨੀਅਨ ‘ਚ ਰੋਸ ਵਧਦਾ ਜਾ ਰਿਹਾ ਹੈ।
ਰੋਡਵੇਜ਼ ਡਰਾਈਵਰ ਤੇ ਕੰਡਕਟਰ ‘ਤੇ ਤਲਵਾਰ ਨਾਲ ਹਮਲਾ, ਦੇਖੋ ਸਿੰਘ ਨੇ ਕਿਉਂ ਬਣਾਇਆ ਨਿਸ਼ਾਨਾ?
ਰੋਡਵੇਜ਼ ਯੂਨੀਅਨ ਨੇ ਕਿਹਾ ਕਿ ਮੁਲਜ਼ਮ ‘ਤੇ ਪਰਚਾ ਦਰਜ ਕਰਕੇ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ‘ਚ ਸਾਨੂੰ ਸੰਘਰਸ਼ ਦਾ ਅਖਤਿਆਰ ਕਰਨਾ ਪਵੇਗਾ।
Post Comment