ਹੁਣੀ-ਹੁਣੀ

ਪੰਜਾਬੀ ਯੂਨੀਵਰਸਿਟੀ ਨੂੰ ਕਰੋੜਾਂ ਦੀ ਗਰਾਂਟ, ਦੇਖੋ ਯੂਨੀਵਰਸਿਟੀ ‘ਚ ਕੀ-ਕੀ ਬਣੇਗਾ ਨਵਾਂ?

ਪੰਜਾਬੀ ਯੂਨੀਵਰਸਿਟੀ

20 ਮਈ 2025

ਜਿੱਥੇ ਇੱਕ ਪਾਸੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੀ ਹੈ ਉੱਥੇ ਹੀ ਕੇਂਦਰੀ ਸਮਾਜਿਕ ਨਿਆਂ, ਸ਼ਕਤੀਕਰਨ ਅਤੇ ਘੱਟ ਗਿਣਤੀ ਵਿਭਾਗ ਵੱਲੋਂ ਪੰਜਾਬੀ ਯੂਨੀਵਰਸਿਟੀ ਕੈਂਪਸ ਵਿੱਚ ਦੋ ਨਵੇਂ ਹੋਸਟਲਾਂ ਨੂੰ ਬਣਾਉਣ ਲਈ ਮਨਜ਼ੂਰੀ ਦਿੱਤੀ ਗਈ ਹੈ। ਇਹਨਾਂ ਦੋ ਹੋਸਟਲਾਂ ਵਿੱਚੋਂ ਇੱਕ ਹੋਸਟਲ ਓਬੀਸੀ ਸ਼੍ਰੇਣੀ ਦੀਆਂ ਲੜਕੀਆਂ ਲਈ ਅਤੇ ਦੂਜਾ ਓਬੀਸੀ ਸ਼੍ਰੇਣੀ ਦੇ ਲੜਕਿਆਂ ਲਈ ਹੋਵੇਗਾ। ਦੋਵਾਂ ਹੋਸਟਲਾਂ ਵਿੱਚ 100-100 ਵਿਦਿਆਰਥੀਆਂ ਲਈ ਸੀਟਾਂ ਉਪਲਬਧ ਹੋਣਗੀਆਂ। ਹਰੇਕ ਹੋਸਟਲ ਲਈ 3.5 ਕਰੋੜ ਰੁਪਏ ਮਨਜ਼ੂਰ ਕੀਤੇ ਗਏ ਹਨ। ਜਾਨੀ ਪੰਜਾਬੀ ਯੂਨੀਵਰਸਿਟੀ ਲਈ ਕੁੱਲ 7 ਕਰੋੜ ਰੁਪਏ ਦੀ ਗਰਾਂਟ ਮਨਜ਼ੂਰ ਕੀਤੀ ਗਈ ਹੈ।

ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕੈਂਪਸ ਵਿੱਚ ਵਿਦਿਆਰਥੀਆਂ ਦੀ ਕੁੱਲ ਗਿਣਤੀ 12000 ਦੇ ਕਰੀਬ ਹੈ। ਪਰ ਹਾਲ ਦੀ ਘੜੀ ਇੱਥੇ ਸਿਰਫ 5000 ਵਿਦਿਆਰਥੀ ਲਈ ਹੀ ਹੋਟਲ ਰਿਹਾਇਸ਼ ਦੀ ਸਹੂਲਤ ਉਪਲਬਧ ਹੈ। ਇਸ ਲਈ ਵਿਦਿਆਰਥੀਆਂ ਖਾਸ ਕਰਕੇ ਲੜਕੀਆਂ ਲਈ ਹੋਸਟ ਰਿਹਾਇਸ਼ ਦੀ ਵੱਡੀ ਘਾਟ ਹੈ ਇਸ ਤੋਂ ਇਲਾਵਾ ਯੂਨੀਵਰਸਿਟੀ ਨੇ ਹਾਲ ਹੀ ਵਿੱਚ ਰਾਸ਼ਟਰੀ ਸਿੱਖਿਆ ਨੀਤੀ 2020 ਵਿੱਚ 26 ਵਿਭਾਗਾਂ ਵਿੱਚ ਯੂਸੀ- ਪੀਜੀ ਪ੍ਰੋਗਰਾਮ ਵੀ ਸ਼ੁਰੂ ਕੀਤੇ ਹਨ। ਇਸ ਲਈ ਹੋਸਟਲਾਂ ਵਿੱਚ ਕੁੱਲ ਉਪਲਬਧ ਰਿਹਾਇਸ਼ ਵਿੱਚ ਵਾਧਾ ਸੰਬੰਧਿਤ ਮੰਗ ਨੂੰ ਪੂਰਾ ਨਹੀਂ ਕਰ ਰਿਹਾ ਇਸ ਸਥਿਤੀ ਵਿੱਚ ਅਜਿਹੀ ਖਬਰ ਯੂਨੀਵਰਸਿਟੀ ਲਈ ਖੁਸ਼ੀ ਵਾਲੀ ਹੈ।

ਪੰਜਾਬੀ ਯੂਨੀਵਰਸਿਟੀ ਨੂੰ ਕਰੋੜਾਂ ਦੀ ਗਰਾਂਟ, ਦੇਖੋ ਯੂਨੀਵਰਸਿਟੀ ‘ਚ ਕੀ-ਕੀ ਬਣੇਗਾ ਨਵਾਂ?

ਦੱਸ ਦਈਏ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਈ ਤਰ੍ਹਾਂ ਦੀਆਂ ਆਰਥਿਕ ਸਮੱਸਿਆਵਾਂ ਨਾਲ ਜੂਝ ਰਹੀ ਹੈ ਤੇ ਉਥੋਂ ਦੇ ਮੁਲਾਜ਼ਮਾਂ ਨੂੰ ਸਮੇਂ ‘ਤੇ ਤਨਖਾਹਾ ਵੀ ਨਹੀਂ ਮਿਲ ਰਹੀਆਂ। ਪਰ ਇਸ ਖਬਰ ਨੇ ਯੂਨੀਵਰਸਿਟੀ ਨੂੰ ਥੋੜੀ ਬਹੁਤ ਹੀ ਰਾਹਤ ਜਰੂਰ ਦਿੱਤੀ ਹੈ।

Post Comment

You May Have Missed