
ਪੰਜਾਬ ‘ਚ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ, ਸੁਣੋ ਕਿੰਨੇ ਜਿਿਲ੍ਹਆਂ ‘ਚ ਕੀਤਾ ਅਲਰਟ?
11 April 2025
ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ‘ਚ ਖਰਾਬ ਮੌਸਮ ਦੀ ਚੇਤਾਵਨੀ ਦਿੱਤੀ ਹੈ।ਮੌਸਮ ਵਿਭਾਗ ਨੇ ਉੱਤਰੀ ਰਾਜਾਂ, ਯੂਪੀ ਬਿਹਾਰ, ਅਤੇ ਦਿੱਲੀ ਐਨਸੀਆਰ ਵਿੱਚ ਤੇਜ਼ ਗਰਜ, ਬਿੱਜਲੀ ਡਿੱਗਣ, ਮੀਂਹ ਤੇ ਗੜੇਮਾਰੀ ਦੀ ਭਵਿੱਖਬਾਣੀ ਕੀਤੀ ਹੈ।
ਪੰਜਾਬ ਹਰਿਆਣਾ ਵਿੱਚ ਵੀ ਮੀਂਹ ਤੇ ਗੜੇਮਾਰੀ ਦੇ ਆਸਾਰ ਨਜ਼ਰ ਆ ਰਹੇ ਨੇ ਮੌਸਮ ਵਿਭਾਗ ਨੇ ਪੰਜਾਬ ਦੇ ਤਿੰਨ ਜਿਿਲਆਂ ‘ਚ ਅੋਰੇਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਨੇ ਕਿਹਾ ਹੈ ਕਿ ਸੰਗਰੂਰ, ਪਟਿਆਲਾ ਤੇ ਫਤਿਹਗੜ੍ਹ ਸਾਹਿਬ ‘ਚ ਭਾਰੀ ਮੀਂ ਤੇ ਗੜੇਮਾਰੀ ਦੀ ਸੰਭਾਵਨਾ ਹੈ।ਇਹਨਾਂ ਤਿੰਨੇ ਜਿਿਲਆਂ ਲਈ ਔਰੇਜ ਅਲਾਰ ਜਾਰੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸੂਬੇ ਦੇ ਹੋਰ ਜਿਿਲ੍ਹਆਂ ਵਿਚ ਵੀ ਤੇਜ਼ ਹਵਾਵਾਂ ਤੇ ਮੀਂਹ ਭੈਣ ਬਾਰੇ ਦੱਸਿਆ ਗਿਆ ਹੈ।
ਪੰਜਾਬ ‘ਚ ਮੀਂਹ ਤੇ ਗੜੇਮਾਰੀ ਦੀ ਚੇਤਾਵਨੀ, ਸੁਣੋ ਕਿੰਨੇ ਜਿਿਲ੍ਹਆਂ ‘ਚ ਕੀਤਾ ਅਲਰਟ?
ਜਿਥੇ ਇੱਕ ਪਾਸੇ ਲੋਕਾਂ ਨੂੰ ਮੌਸਮ ਦੇ ਬਦਲਾਅ ਨਾਲ ਗਰਮੀਂ ਤੋਂ ਰਾਹਤ ਮਿਲੇਗੀ ਉੱਥੇ ਹੀ ਕਿਸਾਨਾਂ ਲਈ ਚਿੰਤਾਂ ਬਣੀ ਹੋਈ ਹੈ ਕਿਉਕਿ ਉਨਾਂ ਦੀ ਕਣਕ ਦੀ ਫਸਲ ਪੱਕ ਕੇ ਤਿਆਰ ਖੜੀ ਹੈ ਜਿਸਦੀ ਵਾਢੀ ਸ਼ੁਰੂ ਹੋ ਚੁੱਕੀ ਹੈ। ਤੇ ਅਜਿਹੇ ‘ਚ ਉਨਾਂ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਉਹਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਕੋਈ ਨੁਕਸਾਨ ਨਾ ਹੋ ਜਾਵੇ।
ਦੱਸਦੇਈਏ ਕਿ ਇਸ ਸਾਲ ਅਪ੍ਰੈਲ ਮਹੀਨੇ ‘ਚ ਹੀ ਗਰਮੀਂ ਨੇ ਅੱਤ ਚੁੱਕ ਦਿੱਤੀ ਤੇ ਲੋਕਾਂ ਦਾ ਦੁਪਹਿਰ ਵੇਲੇ ਘਰੋਂ ਬਾਹਰ ਨਿਕਲਣਾ ਵੀ ਔਖਾ ਹੋ ਗਿਆ।ਤੇ ਮਜ਼ਦੂਰਾਂ ਲਈ ਵੀ ਇੰਨੀ ਗਰਮੀਂ ਪ੍ਰੇਸ਼ਾਨੀ ਦਾ ਕਾਰਨ ਬਣੀ ਜਿਹਨਾਂ ਨੇ ਧਪਦੀ ਧੁੱਪ ‘ਚ ਮਿਹਨ ਮਜ਼ਦੂਰੀ ਕਰਕੇ ਬੱਚਿਆਂ ਦਾ ਪੇਟ ਭਰਨਾ ਹੈ।
Post Comment