
ਨਸ਼ੇ ਖਿਲਾਫ ਫੈਸਲੇ ‘ਤੇ ਸਿੱਖਿਆ ਵਿਭਾਗ ਦਾ ਯੂ-ਟਰਨ, ਪਹਿਲਾਂ ਦਿੱਤੇ ਸਨ ਵਿਿਦਆਰਥੀਆਂ ਨੂੰ ਆਹ ਆਦੇਸ਼
11 April 2025
ਨਸ਼ੇ ਖਿਲਾਫ ਫੈਸਲੇ ‘ਤੇ ਸਿੱਖਿਆ ਵਿਭਾਗ ਦਾ ਯੂ-ਟਰਨ, ਪਹਿਲਾਂ ਦਿੱਤੇ ਸਨ ਵਿਿਦਆਰਥੀਆਂ ਨੂੰ ਆਹ ਆਦੇਸ਼
ਮਾਨ ਸਰਕਾਰ ਨੇ ਸੱਤਾ ‘ਚ ਆਉਣ ਤੋਂ ਬਾਅਦ ਬਹੁਤ ਸਾਰੇ ਫੈਸਲਿਆਂ ‘ਤੇ ਯੂ-ਟਰਨ ਲਿਆ ਹੈ। ਤੇ ਹੁਣ ਨਸ਼ੇ ਖਿਲਾਫ ਫੈਸਲੇ ‘ਤੇ ਸਿੱਖਿਆ ਵਿਭਾਗ ਦਾ ਯੂ-ਟਰਨ ਦੇਖਣ ਨੂੰ ਮਿਿਲਆ ਹੈ। ਦੱਸਦੇਈਏ ਕਿ ਫਰੀਦਕੋਟ ‘ਚ ਨਸ਼ੇ ਖਿਲਾਫ ਸਕੂਲੀ ਬੱਚਿਆਂ ਨੂੰ ਕਮਾਨ ਦੇਣ ਦਾ ਫੈਸਲਾ ਲਿਆ ਗਿਆ ਸੀ। ਕਿ ਸਕੂਲੀ ਵਿਿਦਆਰਥੀ ਤੇ ਅਧਿਆਪਕ ਦੁਕਾਨਾਂ ਦੀ ਚੈਕਿੰਗ ਕਰਨਗੇ। ਪਰ ਹੁਣ ਸਿੱਖਿਆ ਵਿਭਾਗ ਨੇ ਫੈਸਲਾ ਬਦਲੇ ਹੋਏ ਸੋਧ ਵਾਲਾ ਪੱਤਰ ਵੀ ਜਾਰੀ ਕਰ ਦਿੱਤਾ ਹੈ।ਤੇ ਇਸ ਵਿਚ ਸਿੱਖਿਆ ਅਫਸਰ ਦਾ ਕਹਿਣਾ ਹੈ ਕਿ ਹੁਣ ਵਿਿਦਆਰਥੀ ਸਿਰਫ ਆਪਣੇ ਸਾਥੀਆਂ ‘ਤੇ ਹੀ ਨਜ਼ਰ ਰੱਖਣਗੇ।
ਸਿੱਖਿਆ ਵਿਭਾਗ ਦੇ ਇਸ ਫੈਸਲੇ ਤੋਂ ਬਾਅਦ ਇਸਦਾ ਵਿਰੋਧ ਹੁੰਦਾ ਨਜ਼ਰ ਆਇਆ ਕਿਉਕਿ ਵਿਰੋਧੀਆਂ ਨੇ ਮਾਨ ਸਰਕਾਰ ਨੂੰ ਘੇਰਨਾ ਸ਼ੁਰੂ ਕਰ ਦਿੱਤਾ। ਵਿਰੋਧੀਆਂ ਦਾ ਕਹਿਣਾ ਸੀ ਕਿ ਵਿਿਦਆਰਥੀਆਂ ਦਾ ਕੰਮ ਪੜਨਾ ਹੁੰਦਾ ਹੈ ਤੇ ਸਮੇਂ ਸਿਰ ਸਕੂਲ ਪਹੁੰਚਣਾ ਨਾ ਕਿ ਦੁਕਾਨਾਂ ਦੀ ਚੈਕਿੰਗ ਕਰਨਾ ਤੇ ਅਧਿਆਪਕਾਂ ਦਾ ਕੰਮ ਸਕੂਲ ‘ਚ ਅਨੁਸ਼ਾਸ਼ਨ ਬਣਾਉਣਾ ਤੇ ਬੱਚਿਆਂ ਨੂੰ ਸਿੱਖਿਆ ਦੇਣਾ।ਤੇ ਇਸ ਵਿਰੋਧ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਨੂੰ ਯੂ-ਟਰਨ ਲੈਣਾ ਪਿਆ।
ਨਸ਼ੇ ਖਿਲਾਫ ਫੈਸਲੇ ‘ਤੇ ਸਿੱਖਿਆ ਵਿਭਾਗ ਦਾ ਯੂ-ਟਰਨ, ਪਹਿਲਾਂ ਦਿੱਤੇ ਸਨ ਵਿਿਦਆਰਥੀਆਂ ਨੂੰ ਆਹ ਆਦੇਸ਼
ਦੱਸਦੇਈਏ ਕਿ ਮਾਨ ਸਰਕਾਰ ਵੱਲੋਂ ਇਕ ਅਭਿਆਨ ‘ਯੁੱਧ ਨਸ਼ੇ ਵਿਰੁੱਧ’ ਚਲਾਇਆ ਹੋਇਆ ਹੈ ਜਿਸ ਕਾਰਨ ਪੰਜਾਬ ‘ਚ ਬਹੁਤ ਸਾਰੇ ਨਸ਼ਾ ਤਸਕਰਾਂ ‘ਤੇ ਕਾਰਵਾਈ ਕੀਤੀ ਗਈ ਹੈ।ਇਸ ‘ਚ ਬਹੁਤ ਸਾਰੇ ਨਸ਼ਾ ਤਸਕਰਾਂ ਦੇ ਘਰ ਵੀ ਤੋੜੇ ਗਏ ਹਨ ਜੋ ਉਹਨਾਂ ਨੇ ਨਸ਼ੇ ਦਾ ਕਾਰੋਬਾਰ ਕਰਕੇ ਬਣਾਏ ਸਨ। ਬਹੁਤ ਸਾਰੇ ਨਸ਼ਾ ਤਸਕਰਾਂ ਨੂੰ ਜੇਲ੍ਹਾਂ ‘ਚ ਵੀ ਭੇਜਿਆ ਗਿਆ ਹੈ।
ਦੱਸ ਦੇਈਏ ਕਿ ਮਾਨ ਸਰਕਾਰ ਨੇ ਪਹਿਲਾਂ ਵੀ ਜੁਗਾੜੂ ਰੇੜੀਆਂ, ਪੰਚਾਇਤਾਂ ਭੰਗ ਕਰਨਾ ਆਦਿ ਸਮੇਤ ਬਹੁਤ ਸਾਰੇ ਫੈਸਲਿਆਂ ‘ਤੇ ਯੂ-ਟਰਨ ਲਏ ਸਨ।
Post Comment