ਹੁਣੀ-ਹੁਣੀ

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਝਟਕਾ!

 

24 April 2025

ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਨੂੰ ਵੱਡਾ ਝਟਕਾ!

ਪਹਿਲਗਾਮ ‘ਚ ਹੋਈ ਅੱਤਵਾਦੀ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਨੂੰ ਮੋੜ ਤੋੜਵਾਂ ਜਵਾਬ ਦਿੱਤਾ ਹੈ। ਐਕਸ਼ਨ ‘ਚ ਆਏ ਭਾਰਤ ਨੇ ਅਟਾਰੀ ਵਾਹਗਾ ਸਰਹੱਦ ਬੰਦ ਕਰ ਦਿੱਤੀ ਹੈ। ਸਰਹੱਦ ਬੰਦ ਹੋਣ ਤੋਂ ਬਾਅਦ, ਪਾਕਿਸਤਾਨ ਦਾ ਕੋਈ ਵੀ ਵਿਅਕਤੀ ਭਾਰਤ ਨਹੀਂ ਆ ਸਕੇਗਾ। ਭਾਰਤ ਸਰਕਾਰ ਨੇ ਭਾਰਤ ਆਏ ਪਾਕਿਸਤਾਨੀਆਂ ਦੇ ਵੀਜ਼ੇ ਵੀ ਰੱਦ ਕਰ ਦਿੱਤੇ ਹਨ।
ਜਾਣਕਾਰੀ ਮੁਤਾਬਕ ਜਿਹੜੇ ਲੋਕ ਵੀਜ਼ਾ ਮਿਲਣ ਤੋਂ ਬਾਅਦ ਪਾਕਿਸਤਾਨ ਤੋਂ ਭਾਰਤ ਆਏ ਸਨ, ਉਨਾਂ ਨੂੰ 48 ਘੰਟਿਆਂ ਤੋਂ ਬਾਅਦ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀਂ ਹੋਵੇਗੀ। ਪਰ ਸਰਹੱਦ ਬੰਦ ਹੋਣ ਨਾਲ ਰਿਟਰੀਟ ਸੈਰੇਮਨੀ ‘ਤੇ ਕੋਈ ਅਸਰ ਨਹੀਂ ਪਵੇਗਾ। ਇਹ ਰਿਟਰੀਟ ਆਪਣੇ ਨਿਰਧਾਰਤਿ ਸਮੇਂ ‘ਤੇ ਜਾਰੀ ਰਹੇਗੀ। ਸਰਹੱਦ ਬੰਦ ਹੋਣ ਨਾਲ ਸਿੱਖ ਤੇ ਹਿੰਦੂ ਸ਼ਰਧਾਲੂਆਂ ਨੂੰ ਵੀ ਭਾਰੀ ਸੱਟ ਲੱਗੀ ਹੈ ਕਿਉਕਿ ਪਾਕਿਸਤਾਨ ‘ਚ ਬਹੁਤ ਸਾਰੇ ਧਾਰਮਿਕ ਸਥਾਨ ਅਜਿਹੇ ਹਨ ਜਿਥੇ ਹਰ ਸਾਲ ਭਾਰਤ ਤੋਂ ਕਈ ਜਥੇ ਦਰਸ਼ਨ ਦੀਦਾਰੇ ਕਰਨ ਲਈ ਜਾਂਦੇ ਸਨ ਪਰ ਅਗਲੇ ਹੁਕਮਾਂ ਤੱਕ ਉਹ ਪਾਕਿਸਤਾਨ ਨਹੀਂ ਜਾ ਸਕਣਗੇ।
ਇਹ ਵੀ ਦੱਸ ਦੇਈਏ ਕਿ ਇਸੇ ਰਸਤੇ ਰਾਹੀਂ ਅਫਗਾਨਿਸਤਾਨ ਦਾ ਭਾਰਤ ਨਾਲ ਵਪਾਰ ਵੀ ਹੁੰਦਾ ਹੈ, ਜਿਸ ਵਿੱਚ ਸੁੱਕੇ ਮੇਵੇ ਅਤੇ ਜੜੀਆਂ ਬੂਟੀਆਂ ਟਰੱਕਾਂ ਰਾਹੀਂ ਪਾਕਿਸਤਾਨ ਤੋਂ ਭਾਰਤ ਆਉਦੇ ਹਨ। ਹੁਣ ਇਸ ‘ਤੇ ਵੀ ਅਸਰ ਪੈਣ ਦੇ ਆਸਾਰ ਨਜ਼ਰ ਆ ਰਹੇ ਹਨ।
ਇਹ ਕੋਈ ਪਹਿਲੀ ਵਾਰ ਨਹੀਂ ਸਗੋਂ ਪਹਿਲਾਂ ਵੀ ਕਈ ਭਾਰਤ ਤੇ ਪਾਕਿਸਤਾਨ ਦੇ ਸੰਬੰਧਾਂ ‘ਚ ਦਰਾੜ ਪੈਂਦੀ ਰਹੀ ਹੈ। ਪਰ ਇਸ ਦਹਿਸ਼ਤਗਰਦ ਕਾਰਵਾਈਆਂ ਦਾ ਅਸਰ ਵਪਾਰ, ਆਪਸੀ-ਸੰਬੰਧਾਂ ਤੇ ਕਈ ਚੀਜਾਂ ‘ਤੇ ਪੈਂਦਾ ਹੈ।

Post Comment

You May Have Missed