ਹੁਣੀ-ਹੁਣੀ

ਕਰਨਲ ਕੁੱਟਮਾਰ ਮਾਮਲੇ ਦਾ ‘ਚਸ਼ਮਦੀਦ’ ਗ੍ਰਿਫਤਾਰ

 

 

24 April 2025

ਪਟਿਆਲਾ ‘ਚ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਵਾਲੀ ਘਟਨਾਂ ‘ਚ ਵੱਡਾ ਮੋੜ ਸਾਹਮਣੇ ਆਇਆ ਹੈ।ਇਸ ਕੇਸ ‘ਚ ਖੁਦ ਨੂੰ ਚਸ਼ਮਦੀਦ ਦੱਸਣ ਵਾਲਾ ਈ-ਰਿਸ਼ਕਾ ਚਾਲਕ ਰਵਿੰਦਰ ਸਿੰਘ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਨੂੰ 22 ਅਪ੍ਰੈਲ ਨੂੰ ਥਾਣਾ ਲਾਹੌਰੀ ਗੇਟ ਪਟਿਆਲਾ ‘ਚ ਦਰਜ ਇੱਕ ਕਤਲ ਕੇਸ ‘ਚ ਕਾਬੂ ਕੀਤਾ ਗਿਆ ਹੈ। ਇਹ ਮਾਮਲਾ ਬਾਬਾ ਜੀਵਨ ਸਿੰਘ ਨਗਰ ਪਟਿਆਲਾ ਦੇ ਵਸਨੀਕ ਸੰਤੋਸ਼ ਕੁਮਾਰ ਦੀ ਮੌਤ ਨਾਲ ਜੁੜਿਆ ਹੋਇਆ ਹੈ। ਮ੍ਰਿਤਕ ਸੰਤੋਸ਼ ਕੁਮਾਰ ਦੇ ਭਰਾ ਵਿਨੋਦ ਕੁਮਾਰ ਨੇ ਦਰਜ ਕਰਵਾਈ ਸ਼ਿਕਾਇਤ ‘ਚ ਕਿਹਾ ਹੈ ਕਿ 16 ਅਪ੍ਰੈਲ ਨੂੰ ਰਾਤ 9.30 ‘ਤੇ ਉਸ ਦੇ ਭਰਾ ਦੀ ਸਕੂਟੀ ਦੀ ਪੁਰਾਣਾ ਬੱਸ ਸਟੈਂਡ ਪਟਿਆਲਾ ਨੇੜੇ ਓਵਰਬ੍ਰਿਜ ‘ਤੇ ਖੜੇ ਈ-ਰਿਕਸ਼ਾ ਨਾਲ ਟੱਕਰ ਹੋ ਗਈ ਸੀ ਹਾਦਸੇ ਮਗਰੋ ਈ-ਰਿਕਸ਼ਾ ‘ਚ ਬੈਠੇ ਚਾਰ ਵਿਅਕਤੀਆਂ ਨੇ ਉਸ ਦੇ ਭਰਾ ਦੀ ਕੱੁਟਮਾਰ ਕੀਤੀ। ਸ਼ਿਕਾਇਤਕਰਤਾ ਮੁਤਾਬਕ ਬਾਅਦ ‘ਚ ਸੰਤੋਸ਼ ਨੂੰ ਰਾਜਿੰਦਰਾ ਹਸਪਤਾਲ ‘ਚ ਦਾਖਲ ਕਰਵਾਇਆ ਗਿਆ, ਜਿੱਥੇ 20 ਅਪ੍ਰੈਲ ਨੂੰ ਉਸ ਨੂੰ ਛੁੱਟੀ ਮਿਲ ਗਈ। ਹਲਾਂਕਿ ਸਾਹ ਲੈਣ ‘ਚ ਮੁੜ ਤਕਲੀਫ ਹੋਣ ਕਾਰਨ ਸੰਤੋਸ਼ ਨੂੰ 21 ਅਪ੍ਰੈਲ ਨੂੰ ਇੱਕ ਪ੍ਰਾਈਵੇਟ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਜਿੱਥੇ 22 ਅਪ੍ਰੈਲ ਨੂੰ ਉਸ ਦੀ ਮੌਤ ਹੋ ਗਈ। ਵਿਨੋਦ ਨੇ ਆਪਣੇ ਭਰਾ ਦੀ ਮੌਤ ਲਈ ਉਸ ਦੀ ਕੁੱਟਮਾਰ ਕਰਨ ਵਾਲੇ 4 ਈ-ਰਿਕਸ਼ਾ ਵਿਅਕਤੀਆਂ ਨੂੰ ਜਿੰਮੇਵਾਰ ਠਹਿਰਾਇਆ ਹੈ। ਜਿਸ ਤੋਂ ਬਾਅਦ ਪੁਲਿਸ ਨੇ ਈ-ਰਿਕਸ਼ਾ ਚਾਲਕ ਰਵਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਤੇ ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ ਪੁਲਿਸ ਦਾ ਦਾਅਵਾ ਹੈ ਕਿ ਉਹਨਾਂ ਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।

ਕਰਨਲ ਕੁੱਟਮਾਰ ਮਾਮਲੇ ਦਾ ‘ਚਸ਼ਮਦੀਦ’ ਗ੍ਰਿਫਤਾਰ
ਦੱਸ ਦੇਈਏ ਕਿ ਪਟਿਆਲਾ ‘ਚ ਕਰਨਲ ਪੁੁਸ਼ਪਿੰਦਰ ਸਿੰਘ ਬਾਠ ਤੇ ਉਸਦੇ ਪੁੱਤਰ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਕਰਕੇ ਇਸ ਮਾਮਲੇ ‘ਚ ਇੱਕ ਸਿਟ ਬਣਾ ਦਿੱਤੀ ਗਈ ਸੀ ਤੇ ਬਾਅਦ ‘ਚ ਉਸ ਨੂੰ ਹਾਈਕੋਰਟ ਨੇ ਰੱਦ ਕਰਕੇ ਇਸ ਕੇਸ ਦੀ ਜਾਂਚ ਚੰਡੀਗੜ੍ਹ ਪੁਲਿਸ ਨੂੰ ਸੌਂਪ ਦਿੱਤੀ ਤੇ ਹੁਣ ਚੰਡੀਗੜ ਪੁਲਿਸ ਵੱਲੋਂ ਬਣਾਈ ਸਿਟ ਇਸ ਕੇਸ ਦੀ ਜਾਂਚ ਕਰ ਰਹੀ ਹੈ ਤੇ ਇਨਸਾਫ ਨਾ ਮਿਲਣ ਕਾਰਨ ਜਦੋਂ ਪੀੜਤ ਕਰਨਲ ਦੀ ਪਤਨੀ ਨੇ ਪਟਿਆਲਾ ‘ਚ ਡੀਸੀ ਦਫਤਰ ਅੱਗੇ ਧਰਨਾ ਲਗਾਇਆ ਤਾਂ ਉਦੋ ਇਹ ਈ-ਰਿਕਸ਼ਾ ਚਾਲਕ ਰਵਿੰਦਰ ਸਿੰਘ ਉਨਾਂ ਦੇ ਸੰਪਰਕ ‘ਚ ਆਇਆ ਤੇ ਹਰ ਥਾਂ ‘ਤੇ ਗਵਾਹੀ ਦੇਣ ਲਈ ਵੀ ਵਾਅਦਾ ਕਰ ਗਿਆ।

 

 

 

 

Post Comment

You May Have Missed