
ਤਹਿਸੀਲਦਾਰਾਂ ‘ਤੇ ਮਾਨ ਦਾ ਵੱਡਾ ਐਕਸ਼ਨ! 5 ਜਿਲਿਆਂ ਤੋਂ ਮੰਗੀ ਰਿਪੋਰਟ
18 ਮਈ 2025
ਪੰਜਾਬ ‘ਚ ਤਹਿਸੀਲਦਾਰਾਂ ਵੱਲੋਂ ਸਮੇਂ ‘ਤੇ ਕੰਮ ਨਾ ਕਰਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਐਕਸ਼ਨ ਮੂਡ ‘ਚ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਮੁੱਖ ਮੰਤਰੀ ਮਾਨ ਵੱਲੋਂ ਸਮੇਂ ‘ਤੇ ਇੰਤਕਾਲ ਨਾ ਕਰਨ ਵਾਲੇ ਤਹਿਸੀਲਦਾਰਾਂ ‘ਤੇ ਕਾਰਵਾਈ ਦੇ ਹੁਕਮ ਜਾਰੀ ਕੀਤੇ ਗਏ ਹਨ ਪੰਜਾਬ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਵਰਮਾ ਨੇ ਹੁਕਮ ਜਾਰੀ ਕਰਦਿਆਂ ਪੰਜ ਜਿਲਿਆਂ ਦੇ ਡਿਪਟੀ ਕਮਿਸ਼ਨਰਾਂ ਤੋਂ ਕੱਲ ਤੱਕ ਰਿਪੋਰਟ ਮੰਗੀ ਹੈ।
ਇਹਨਾਂ ਜਿਲਿਆਂ ਵਿੱਚ ਮੋਹਾਲੀ, ਲੁਧਿਆਣਾ, ਅੰਮ੍ਰਿਤਸਰ, ਜਲੰਧਰ ਤੇ ਸ੍ਰੀ ਮੁਕਤਸਰ ਸਾਹਿਬ ਸ਼ਾਮਿਲ ਹਨ। ਦੱਸ ਦਈਏ ਕਿ ਇਹਨਾਂ ਜ਼ਿਲਿਆਂ ਦੇ ਸੰਬੰਧਿਤ ਅਧਿਕਾਰੀਆਂ ‘ਤੇ ਕਾਰਵਾਈ ਹੋ ਸਕਦੀ ਹੈ। ਜਿਨਾਂ ਵਿੱਚ ਕਈ ਤਹਿਸੀਲਦਾਰ ਤੇ ਨਾਇਬ-ਤਹਿਸੀਲਦਾਰ ਸ਼ਾਮਿਲ ਹਨ। ਇਸ ਤੋਂ ਪਹਿਲਾਂ ਵੀ ਕਈ ਤਹਿਸੀਲਦਾਰਾਂ ਦੇ ਖਿਲਾਫ ਕਾਰਵਾਈ ਹੋ ਚੁੱਕੀ ਹੈ।
ਤਹਿਸੀਲਦਾਰਾਂ ‘ਤੇ ਮਾਨ ਦਾ ਵੱਡਾ ਐਕਸ਼ਨ! 5 ਜਿਲਿਆਂ ਤੋਂ ਮੰਗੀ ਰਿਪੋਰਟ
ਦੱਸ ਦਈਏ ਕਿ ਭਗਵੰਤ ਮਾਨ ਸਰਕਾਰ ਬਣਨ ਤੋਂ ਬਾਅਦ ਰਿਸ਼ਵਤ ਨੂੰ ਲੈ ਕੇ ਐਂਟੀ ਕਰਪਸ਼ਨ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ ਸੀ। ਜਿਸ ਉੱਤੇ ਮਿਲੀਆਂ ਸ਼ਿਕਾਇਤਾਂ ਤੋਂ ਬਾਅਦ ਸਬੰਧਤ ਅਧਿਕਾਰੀਆਂ ‘ਤੇ ਵਿਜੀਲੈਂਸ ਵੱਲੋਂ ਪਰਚੇ ਵੀ ਦਰਜ ਹੋਏ ਹਨ। ਉੱਥੇ ਹੀ ਪੰਜਾਬ ਦੀ ਤਹਿਸੀਲਦਾਰ ਯੂਨੀਅਨ ਵੱਲੋਂ ਆਪਣੇ ਇੱਕ ਸਾਥੀ ਨੂੰ ਬਚਾਉਣ ਲਈ ਮੁਕੰਮਲ ਹੜਤਾਲ ਕਰ ਦਿੱਤੀ ਗਈ ਸੀ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਤਹਿਸੀਲਦਾਰ ਤੇ ਨਾਇਬ-ਤਹਿਸੀਲਦਾਰਾਂ ਦੀਆਂ ਬਦਲੀਆਂ ਕਰ ਦਿੱਤੀਆਂ ਅਤੇ ਕਈਆਂ ਨੂੰ ਸਸਪੈਂਡ ਕਰ ਦਿੱਤਾ। ਜਿਸ ਤੋਂ ਬਾਅਦ ਤਹਿਸੀਲਦਾਰਾਂ ਤੇ ਨਾਇਬ-ਤਹਿਸੀਲਦਾਰਾਂ ਨੇ ਆਪਣੀ ਡਿਊਟੀ ਜੁਆਇਨ ਕਰ ਲਈ ਸੀ ਤੇ ਦੋਵਾਂ ਧਿਰਾਂ ਵਿਚਾਲੇ ਤਕਰਾਰ ਪਿਛਲੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਹੈ।
Post Comment