ਹੁਣੀ-ਹੁਣੀ

ਬਟਾਲਾ ‘ਚ ਮਿਲਿਆ ਬੰਬ ਨੁਮਾ ਪਦਾਰਥ

ਬਟਾਲਾ

17 ਮਈ 2025

ਭਾਰਤ-ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਭਾਵੇਂ ਕੁਝ ਠੰਡਾ ਪੈ ਚੁੱਕਿਆ ਹੈ।ਉਧਰ ਗੁਰਦਾਸਪੁਰ ਜਿਲੇ ਦੇ ਬਟਾਲਾ ਕਸਬੇ ਵਿੱਚ ਇੱਕ ਸ਼ਰਾਬ ਦੀ ਠੇਕੇ ਦੇ ਬਾਹਰੋਂ ਬੰਬ ਨੁਮਾ ਪਦਾਰਥ ਮਿਲਿਆ ਹੈ। ਪੁਲਿਸ ਨੇ ਦੱਸਿਆ ਕਿ ਇੱਕ ਬੰਬ ਨਿਰੋਧਕ ਟੀਮ ਨੂੰ ਬੁਲਾਇਆ ਗਿਆ ਅਤੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਜਾਣਕਾਰੀ ਦਿੰਦਿਆਂ ਕਿਹਾ ਸਾਨੂੰ ਇੱਕ ਅਜਿਹੀ ਚੀਜ਼ ਬਾਰੇ ਜਾਣਕਾਰੀ ਮਿਲੀ ਜੋ ਬੰਬ ਵਰਗੀ ਦਿਖਾਈ ਦਿੰਦੀ ਹੈ।ਜਿਸ ਤੋਂ ਬਾਅਦ ਇੱਕ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ ਇਸ ਤੋਂ ਇਲਾਵਾ ਇੱਕ ਬੰਬ ਨਿਰੋਧਕ ਟੀਮ ਨੂੰ ਵੀ ਬੁਲਾਇਆ ਗਿਆ ਹੈ। ਅਧਿਕਾਰੀ ਨੇ ਕਿਹਾ ਕਿ ਵਸਤੂ ਦੀ ਸ਼ਕਲ ਇੱਕ ਗਰਨੇਡ ਵਰਗੀ ਲੱਗਦੀ ਹੈ ਉਹਨਾਂ ਕਿਹਾ ਕਿ ਖੇਤਰ ਦੀ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।

ਬਟਾਲਾ ‘ਚ ਮਿਲਿਆ ਬੰਬ ਨੁਮਾ ਪਦਾਰਥ

ਉਧਰ ਬਟਾਲਾ ਪੁਲਿਸ ਦੇ ਐਸਐਸਪੀ ਸੁਹੇਲ ਮੀਰ ਨੇ ਐਕਸ ਤੇ ਇੱਕ ਵੀਡੀਓ ਵਿੱਚ ਦੱਸਿਆ ਕਿ ਬੰਬ ਨਿਰੋਧਕ ਮਹਿਰਾਂ ਨੂੰ ਤੁਰੰਤ ਤਾਇਨਾਤ ਕੀਤਾ ਗਿਆ ਹੈ। ਅਤੇ ਸੁਰੱਖਿਆ ਨੂੰ ਯਕੀਨੀ ਬਣਾਉਦੇ ਹੋਏ ਇਸ ਨੂੰ ਸੁਰੱਖਿਤ ਢੰਗ ਨਾਲ ਹਟਾ ਦਿੱਤਾ ਗਿਆ ਹੈ। ਐਕਸ ਪੋਸਟ ਵਿੱਚ ਕਿਹਾ ਗਿਆ ਹੈ ਕਿ ਮੰਨੂ ਅਗਵਾਨ ਨਾਮ ਦੇ ਵਿਅਕਤੀ ਨੇ ਇਸ ਘਟਨਾ ਦੀ ਜਿੰਮੇਵਾਰੀ ਲਈ ਹੈ। ਜਿਸ ਨੂੰ ਇੱਕ ਪ੍ਰਚਾਰ ਸਟੰਟ ਮੰਨਿਆ ਜਾ ਰਿਹਾ ਹੈ। ਅਧਿਕਾਰੀ ਨੇ ਕਿਹਾ ਕਿ ਇਸ ਸੰਬੰਧ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ ਅਤੇ ਮੌਜੂਦਾ ਸਥਿਤੀ ਸ਼ਾਂਤੀ ਪੂਰਵਕ ਹੈ।

Post Comment

You May Have Missed