
ਬਾਰਵੀਂ ਚੋਂ ਫੇਲ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ
17 ਮਈ 2025
ਪਿਛਲੇ ਦਿਨੀ ਬਾਰਵੀਂ ਜਮਾਤ ਦੇ ਨਤੀਜੇ ਐਲਾਨੇ ਗਏ ਸਨ। ਜਿਸ ਤੋਂ ਬਾਅਦ ਮੈਰਿਟ ਵਿੱਚ ਆਏ ਵਿਦਿਆਰਥੀਆਂ ਨੇ ਖੁਸ਼ੀ ਮਨਾਈ ਪਰ ਉੱਥੇ ਹੀ ਇੱਕ ਵਿਦਿਆਰਥੀ ਨੇ ਜੋ ਬਾਰਵੀਂ ਵਿੱਚੋਂ ਫੇਲ ਹੋ ਗਿਆ ਉਸਨੇ ਖੁਦਕੁਸ਼ੀ ਕਰਕੇ ਆਪਣੇ ਜੀਵਨ ਲੀਲਾ ਸਮਾਪਤ ਕਰ ਲਈ ਹੈ।
ਜਾਣਕਾਰੀ ਮੁਤਾਬਕ ਲਾਡੋਵਾਲ ਪਿੰਡ ਦੇ ਜਾਹਰ ਇਲਾਕੇ ਦੇ ਨੌਜਵਾਨ ਜਰਨੈਲ ਸਿੰਘ ਜਿਸ ਦੀ ਕਿ 17 ਸਾਲ ਉਮਰ ਸੀ ਉਸਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਹ ਪਿਛਲੇ ਦਿਨੀ ਨਿਕਲੇ ਬਾਰਵੀਂ ਦੇ ਨਤੀਜੇ ਵਿੱਚ ਫੇਲ ਹੋਣ ਕਾਰਨ ਪ੍ਰੇਸ਼ਾਨ ਸੀ ਉਸਨੇ ਛੱਤ ਤੇ ਐਂਗਲ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ ਹੈ।
ਬਾਰਵੀਂ ਚੋਂ ਫੇਲ ਵਿਦਿਆਰਥੀ ਨੇ ਚੁੱਕਿਆ ਖੌਫਨਾਕ ਕਦਮ
ਸੂਚਨਾ ਮਿਲਣ ਤੋਂ ਬਾਅਦ ਲਾਡੋਵਾਲ ਪੁਲਿਸ ਮੌਕੇ ‘ਤੇ ਪਹੁੰਚੀ ਜਾਂਚ ਤੋਂ ਬਾਅਦ ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਸੌਂਪ ਦਿੱਤੀ ਹੈ। ਲਾਡੋਵਾਲ ਥਾਣੇ ਦੀ ਐਸਐਚਓ ਸਬ-ਇੰਸਪੈਕਟਰ ਗੁਰਸ਼ਿੰਦਰ ਕੌਰ ਨੇ ਦੱਸਿਆ ਕਿ ਜਰਨੈਲ ਸਿੰਘ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬਾਰਵੀਂ ਦੇ ਨਤੀਜੇ ਵਿੱਚ ਫੇਲ ਹੋ ਗਿਆ ਸੀ। ਇਸ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਥੋੜਾ ਝਿੜਕਿਆ ਜਿਸ ਕਾਰਨ ਉਹ ਪਰੇਸ਼ਾਨ ਸੀ। ਜਰਨੈਲ ਦੇ ਪਿਤਾ ਉਸੇ ਇਲਾਕੇ ਦੇ ਗੁਰਦੁਆਰਾ ਵਿੱਚ ਗ੍ਰੰਥੀ ਹਨ।
Post Comment