
ਮਹਿਲਾ ਕਾਂਸਟੇਬਲ ਤੋਂ ਬਰਾਮਦ ਹੋਈਆਂ ਕਈ ਚੀਜ਼ਾਂ!
8 April 2025- ਚਿੱਟੇ ਸਮੇਤ ਫੜੀ ਗਈ ਮਹਿਲਾ ਕਾਂਸਟੇਬਲ ਬਾਰੇ ਵੱਡੇ ਖੁਲਾਸੇ ਸਾਹਮਣੇ ਆਏ ਹਨ। ਜਾਣਕਾਰੀ ਮੁਤਾਬਕ ਕਾਂਸਟੇਬਲ ਅਮਨਦੀਪ ਕੌਰ ਪਹਿਲਾਂ ਵੀ 4 ਵਾਰ ਸਸਪੈਂਡ ਹੋ ਚੁੱਕੀ ਹੈ ਦਰਸਅਸਲ 2011 ‘ਚ ਪੰਜਾਬ ਪੁਲਿਸ ‘ਚ ਭਰਤੀ ਹੋਈ ਅਮਨਦੀਪ ਕੌਰ ਨਾਲ ਕਈ ਵਿਵਾਦ ਜੁੜੇ ਹੋਏ ਹਨ।
2014 ‘ਚ ਅਮਨਦੀਪ ਕੌਰ ਨੂੰ ਪਹਿਲੀ ਵਾਰ ਸਸਪੈਂਡ ਕੀਤਾ ਗਿਆ ਜਦੋਂ ਉਸ ‘ਤੇ ਇਲਜ਼ਾਮ ਲੱਗੇ ਕਿ ਉਸਨੇ ਆਪਣੀ ਡਿਊਟੀ ‘ਚ ਕੁਤਾਹੀ ਵਰਤੀ ਤੇ ਡਰਿੱਲ ਇੰਸਪੈਕਟਰ ਨਾਲ ਦੁਰਵਿਵਹਾਰ ਕੀਤਾ ਇੰਨਾ ਹੀ ਨਹੀਂ ਸਗੋਂ ਪਰੇਡ ‘ਚ ਵੀ ਸ਼ਾਮਿਲ ਹੋਣ ਤੋਂ ਇਨਕਾਰ ਕਰ ਦਿੱਤਾ।
2019 ‘ਚ ਅਮਨਦੀਪ ਕੌਰ ਨੂੰ ਦੂਜੀ ਵਾਰ ਸਸਪੈਂਡ ਕੀਤਾ ਗਿਆ ਜਦੋਂ ਉਸ ‘ਤੇ ਦੋਸ਼ ਲੱਗੇ ਕਿ ਉਸਨੇ ਚੋਣ ਡਿਊਟੀ ‘ਚ ਕੁਤਾਹੀ ਕੀਤੀ ਤੇ ਚੋਣਾਂ ਵੇਲੇ ਡਿਊਟੀ ਤੋਂ ਗੈਰ-ਹਾਜ਼ਰ ਰਹੀ।
2022 ‘ਚ ਅਮਨਦੀਪ ਕੌਰ ਨੂੰ ਤੀਜੀ ਵਾਰ ਸਸਪੈਂਡ ਕੀਤਾ ਗਿਆ ਜਦੋਂ ਉਸ ‘ਤੇ ਐਨਡੀਪੀਐਸ ਐਕਟ ਦਾ ਬਠਿੰਡਾ ਦੇ ਮਹਿਲਾ ਪੁਲਿਸ ਥਾਣੇ ‘ਚ ਪਰਚਾ ਦਰਜ ਹੋਇਆ ਤੇ ਦੋਸ਼ ਸਹੀ ਪਾਏ ਜਾਣ ‘ਤੇ ਉਸਨੂੰ ਸਸਪੈਂਡ ਕਰ ਦਿੱਤਾ ਗਿਆ।
2024 ‘ਚ ਅਮਨਦੀਪ ਕੌਰ ਨੂੰ ਚੌਥੀ ਵਾਰ ਸਸਪੈਂਡ ਕੀਤਾ ਗਿਆ ਜਦੋਂ ਉਸ ‘ਤੇ ਸਾਥੀ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਦੇ ਦੋਸ਼ ਲੱਗੇ ਦਰਅਸਲ ਡਿਊਟੀ ਦੌਰਾਨ ਅਮਨਦੀਪ ਕੌਰ ਨੇ ਹੈੱਡ ਕਾਂਸਟੇਬਲ ਦੀਦਾਰ ਸਿੰਘ ਨਾਲ ਬਦਸਲੂਕੀ ਕੀਤੀ ਤੇ ਜਦੋਂ ਉਹ ਉਸ ਨੂੰ ਵਿਭਾਗੀ ਜਾਂਚ ਲਈ ਨੋਟਿਸ ਦੇਣ ਗਿਆ ਤਾਂ ਉਸ ਨੇ ਨੋਟਿਸ ਵੀ ਨਹੀਂ ਲਿਆ ਸਗੋਂ ਉਸ ਨਾਲ ਬਦਸਲੂਕੀ ਕੀਤੀ।
ਮਹਿਲਾਂ ਕਾਂਸਟੇਬਲ ਤੋਂ ਬਰਾਮਦ ਹੋਈਆਂ ਕਈ ਚੀਜ਼ਾਂ
ਇੰਸਟਾਂ ਸਟਾਰ ਅਮਨਦੀਪ ਕੌਰ ਤੋਂ ਜਾਂਚ ਦੌਰਾਨ ਕਈ ਚੀਜ਼ਾਂ ਬਾਰਮਦ ਹੋਈਆਂ ਹਨ। ਜਾਣਕਾਰੀ ਮੁਤਾਬਕ ਉਸ ਕੋਲੋਂ ਗ੍ਰਿਫਤਾਰੀ ਵੇਲੇ 2 ਮੋਬਾਈਲ ਫੋਨ ਫੜੇ ਗਏ ਤੇ ਬਾਅਦ ‘ਚ ਪੁਲਿਸ ਨੇ ਜਾਂਚ ਵੇਲੇ ਵੀ 2 ਮੋਬਾਈਲ ਫੋਨ ਤੇ 1 ਲੈਪਟਾਪ ਬਰਾਮਦ ਕੀਤਾ ਹੈ।ਪੁਲਿਸ ਦੀ ਜਾਂਚ ਜਾਰੀ ਹੈ ਤੇ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।
Post Comment