ਹੁਣੀ-ਹੁਣੀ

ਆਹ ਹੋਵੇਗਾ ਅਕਾਲੀਆਂ ਦਾ ਨਵਾਂ ਪ੍ਰਧਾਨ, ਤਾਰੀਕ ਦਾ ਐਲਾਨ

 

 

 

 

8 April 2025

ਅਕਾਲੀਆਂ ਦੇ ਨਵੇਂ ਪ੍ਰਧਾਨ ਨੂੰ ਲੈ ਕੇ ਲੰਬੇ ਸਮੇਂ ਤੋਂ ਰੇੜਕਾ ਚੱਲ ਰਿਹਾ ਸੀ ਜੋ ਹੁਣ ਖਤਮ ਹੋਣ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਦੇ ਨਵੇਂ ਪ੍ਰਧਾਨ ਦੀ 12 ਅਪ੍ਰੈਲ ਨੂੰ ਅੰਮ੍ਰਿਤਸਰ ‘ਚ ਚੋਣ ਹੋਵੇਗੀ। ਦੱਸਦੇਈਏ ਕਿ ਸਵੇਰ 11 ਵਜੇ ਤੇਜਾ ਸਿੰਘ ਸਮੁੰਦਰੀ ਹਾਲ ‘ਚ ਸ੍ਰੋਮਣੀ ਅਕਾਲੀ ਦਲ ਦਾ ਜਨਰਲ ਇਜ਼ਲਾਸ ਹੋਵੇਗਾ। ਅੱਜ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਦੀ ਅਗਵਾਈ ‘ਚ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ।
ਮੀਟਿੰਗ ਤੋਂ ਬਾਅਦ ਸੀਨੀਅਰ ਅਕਾਲੀ ਆਗੂ ਦਲਜੀਤ ਸਿੰਘ ਚੀਮਾ ਨੇ ਪ੍ਰੈੱਸ ਕਾਨਫਰੰਸ ਕਰਦਿਆਂ ਦੱਸਿਆ ਕਿ ਵਰਕਰਾਂ ਦੀ ਮਿਨਤ ਸਦਕਾ ਹੀ ਪਾਰਟੀ ਦੀ ਭਰਤੀ ਮੁਹਿੰਮ ਮੁਕੰਮਲ ਹੋਈ ਹੈ। ਜਿਸ ‘ਚ ਸਾਡੀ ਮੈਂਬਰਸ਼ਿਪ ਨੂੰ ਭਰਵਾਂ ਹੁੰਗਾਰਾ ਮਿਿਲਆ ਹੈ। ਮੈਂ ਸਾਰੇ ਵਰਕਰਾਂ ਦਾ ਧੰਨਵਾਦ ਕਰਦਾ ਹਾਂ ਜਿਨਾਂ ਨੇ ਅਕਾਲੀ ਦਲ ਨੂੰ ਇੰਨਾ ਜਿਆਦਾ ਪਿਆਰ ਦਿੱਤਾ।
ਅਕਾਲੀ ਆਗੂ ਚੀਮਾ ਨੇ ਨਾਲ ਹੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਲਈ ਬਹੁਤ ਮਿਹਨਤ ਕੀਤੀ ਹੈ। ਪਰ ਇਸ ਸਮੇਂ ਬਲਵਿੰਦਰ ਸਿੰਘ ਭੂੰਦੜ ਨੇ ਜੋ ਰੋਲ ਨਿਭਾਇਆ ਹੈ ਉਸ ਲਈ ਮਤਾ ਪਾ ਕੇ ਉਨਾਂ ਦਾ ਵੀ ਧੰਨਵਾਦ ਕੀਤਾ ਗਿਆ। 5 ਸਾਲ ਪਹਿਲਾਂ ਵਰਕਿੰਗ ਕਮੇਟੀ ਦੀ ਚੋਣ ਹੋਈ ਸੀ ਅੱਜ ਉਸ ਦੀ ਆਖਰੀ ਮੀਟਿੰਗ ਸੀ।ਜਿਸ ‘ਚ ਸਾਰੇ ਮੈਂਬਰ ਅੱਜ ਹਾਜ਼ਰ ਰਹੇ।

ਆਹ ਹੋਵੇਗਾ ਅਕਾਲੀਆਂ ਦਾ ਨਵਾਂ ਪ੍ਰਧਾਨ, ਤਾਰੀਕ ਦਾ ਐਲਾਨ
ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਨੇ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫਾ ਦਿੱਤਾ ਸੀ ਤੇ ਨਵੇਂ ਸਿਰੇ ਤੋਂ ਪ੍ਰਧਾਨ ਬਣਾਉਣ ਲਈ ਅਕਾਲੀ ਦਲ ਨੇ ਭਰਤੀ ਮੁਹਿੰਮ ਚਲਾਈ ਜਿਸਦਾ ਕੰਮ ਪੂਰਾ ਹੋ ਚੁੱਕਾ ਹੈ। ਅਤੇ ਹੁਣ ਅਕਾਲੀ ਦਲ ਦਾ ਨਵਾਂ ਪ੍ਰਧਾਨ ਚੁਣਿਆ ਜਾਵੇਗਾ।

 

 

 

Post Comment

You May Have Missed