ਹੁਣੀ-ਹੁਣੀ

ਸੁਖਬੀਰ ਦਾ ਅਸਤੀਫਾ ‘ਤੇ ਜਥੇਦਾਰ ਦਾ ਤਿੱਖਾ ਬਿਆਨ!

 

 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਪ੍ਰਵਾਨ ਹੋ ਚੁੱਕਿਆ ਹੈ ਤੇ ਹੁਣ ਇਸ ‘ਤੇ ਜਥੇਦਾਰ ਗਿਆਨੀ ਰਘਬੀਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਕੱਲ ਵਰਕਿੰਗ ਕਮੇਟੀ ਦੀ ਮੀਟਿੰਗ ਹੋਈ, ਜਿਸ ‘ਚ ਸੁਖਬੀਰ ਦਾ ਅਸਤੀਫਾ ਪ੍ਰਵਾਨ ਕਰ ਲਿਆ ਗਿਆ ਹੈ। ਮੈਂ ਇਸ ਫੈਸਲਾ ਦਾ ਬਹੁਤ ਸਵਾਗਤ ਕਰਦਾ ਹਾਂ। ਉਨਾਂ ਕਿਹਾ ਕਿ ਅਜੇ 7 ਮੈਂਬਰੀ ਕਮੇਟੀ ਰੱਦ ਨਹੀਂ ਕੀਤੀ ਗਈ ਤੇ ਇਹ ਕਮੇਟੀ ਹੀ ਸਾਰਾ ਕੰਮਕਾਜ ਦੇਖ ਰਹੀ ਹੈ। ਨਾਲ ਹੀ ਉਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਮੁਤਾਬਕ ਅਕਾਲੀ ਦਲ ਨੂੰ ਸਟੈਂਡ ਲੈਣਾ ਚਾਹੀਦਾ ਹੈ ਤੇ 7 ਮੈਂਬਰੀ ਕਮੇਟੀ ਨੂੰ ਲੈ ਕੇ ਕੋਈ ਢਿੱਲ ਮੱਠ ਨਹੀਂ ਦੇਖਣੀ ਚਾਹੀਦੀ ਕਿਉਕਿ ਇਹ ਕਮੇਟੀ ਵੀ ਉਨਾਂ ਦਾ ਹਿੱਸਾ ਹੈ।

ਉਨਾਂ ਕਿਹਾ ਕਿ ਕੱਲ ਚੀਮਾ ਨੇ ਬਿਆਨ ਦਿੱਤਾ ਕਿ ਪਹਿਲਾਂ ਅਸਤੀਫੇ ਪ੍ਰਵਾਨ ਨਹੀਂ ਕੀਤੇ ਗਏ ਸਨ ਤੇ ਕੱਲ ਹੀ ਅਸਤੀਫਾ ਪ੍ਰਵਾਨ ਹੋਇਆ ਹੈ ਤੇ ਨਵੇ ਪ੍ਰਧਾਨ ਚੁਣੇ ਜਾਣ ਦੇ ਕਦਮ ਚੁੱਕੇ ਜਾ ਰਹੇ ਨੇ। ਪਰ ਵਰਕਿੰਗ ਕਮੇਟੀ ਵੱਲੋਂ 7 ਮੈਂਬਰੀ ਕਮੇਟੀ ਦਾ ਜਿਕਰ ਨਹੀਂ ਕੀਤਾ ਗਿਆ। ਉਨਾਂ ਕਿਹਾ ਕਿ 2 ਦਸੰਬਰ ਨੂੰ 7 ਮੈਂਬਰੀ ਕਮੇਟੀ ਬਣਾਈ ਗਈ ਸੀ ਜਿਸਦਾ ਮੁਖੀ ਸ੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਬਣਾਇਆ ਗਿਆ ਸੀ।ਉਨਾਂ ਕਿਹਾ ਕਿ ਸੁਖਬੀਰ ਦਾ ਅਸਤੀਫਾ ਤਾਂ ਪ੍ਰਵਾਨ ਕੀਤਾ ਪਰ 7 ਮੈਂਬਰੀ ਦਾ ਕਿਤੇ ਜ਼ਿਕਰ ਨਜ਼ਰ ਨਹੀਂ ਆਇਆ ਕਿਉਕਿ ਉਹ ਵੀ ਸਟੈਂਡ ਕਰਦੀ ਹੈ।

ਦੱਸ ਦੇਈਏ ਕਿ ਵਿਰੋਧੀ ਧੜੇ ਵੱਲੋਂ ਲਗਾਤਾਰ ਸੁਖਬੀਰ ਦੇ ਅਤੀਫੇ ਬਾਰੇ ਸਵਾਲ ਚੁੱਕੇ ਜਾ ਰਹੇ ਸਨ ਤੇ ਅਖੀਰ ਵਰਕਿੰਗ ਕਮੇਟੀ ਨੂੰ ਵੱਡਾ ਫੈਸਲਾ ਲੈਣਾ ਪਿਆ। ਸੂਤਰ ਇਹ ਵੀ ਦੱਸਦੇ ਹਨ ਕਿ ਜੇਕਰ ਸੁਖਬੀਰ ਦੇ ਅਸਤੀਫੇ ‘ਤੇ ਕੋਈ ਫੈਸਲਾ ਨਾ ਹੁੰਦਾ ਤਾਂ ਬਾਗੀ ਅਕਾਲੀ ਆਪਣੀ ਨਵੀਂ ਪਾਰਟੀ ਵੀ ਬਣਾ ਸਕਦੇ ਸਨ। ਤੇ ਇਸ ਨਾਲ ਮਾਘੀ ਮੇਲੇ ‘ਚ ਹੋਣ ਵਾਲੀ ਅਕਾਲੀ ਕਾਨਫਰੰਸ ਨੂੰ ਵੀ ਹੁਲਾਰਾ ਮਿਲ ਸਕਦਾ ਹੈ।

 

 

 

Post Comment