
ਡਰੱਗ ਕੇਸ ‘ਚ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ!
25 April 2025
ਡਰੱਗ ਕੇਸ ‘ਚ ਬਿਕਰਮ ਮਜੀਠੀਆ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ!
ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ਨੂੰ ਡਰੱਗ ਕੇਸ ‘ਚ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸਰਵਉੱਚ ਅਦਾਲਤ ਨੇ ਮਜੀਠੀਆ ਦੀ ਜ਼ਮਾਨਤ ਖਿਲਾਫ ਪਾਈ ਮਾਨ ਸਰਕਾਰ ਦੀ ਪਟੀਸ਼ਨ ਵੀ ਖਾਰਜ ਕਰ ਦਿੱਤੀ ਹੈ। ਤੇ ਡਰੱਗ ਕੇਸ ‘ਚ ਮਜੀਠੀਆ ਨੂੰ ਅਦਾਲਤ ਨੇ ਕੁਝ ਹਦਾਇਤਾਂ ਵੀ ਦਿੱਤੀਆਂ ਹਨ।
ਦੱਸ ਦੇਈਏ ਕਿ ਬਿਕਰਮ ਮਜੀਠੀਆ ਨਾਲ ਸੰਬੰਧਤ ਇੱਕ ਪੁਰਾਣੇ ਡਰੱਗ ਮਾਮਲੇ ਦੀ ਸੁਪਰੀਮ ਕੋਰਟ ‘ਚ ਸੁਣਵਾਈ ਹੋਈ ਜਿਥੇ ਕੋਰਟ ਨੇ ਮਜੀਠੀਆ ਨੂੰ ਕਿਹਾ ਕਿ ਉਹ ਸਿਟ ਬਾਰੇ (ਜੋ ਇਸ ਡਰੱਗ ਕੇਸ ਦੀ ਜਾਂਚ ਕਰ ਰਹੀ ਹੈ) ਮੀਡੀਆ ਨਾਲ ਗੱਲਬਾਤ ਨਹੀਂ ਕਰ ਸਕਦੇ।ਤੇ ਜਦੋਂ ਵੀ ਸਿਟ ਜਾਂਚ ਲਈ ਬੁਲਾਏਗੀ ਮਜੀਠੀਆ ਨੂੰ ਪੇਸ਼ ਹੋਣਾ ਪਵੇਗਾ।ਅਦਾਲਤ ਨੇ ਸ਼ਪੱਸ਼ਟ ਕਿਹਾ ਕਿ ਡਰੱਗ ਕੇਸ ਸੰਬੰਧੀ ਮੀਡੀਆ ਨੂੰ ਕੋਈ ਬਿਆਨ ਨਾ ਦਿੱਤਾ ਜਾਵੇ।
ਦੱਸ ਦੇਈਏ ਕਿ ਚੰਨੀ ਸਰਕਾਰ ਵੇਲੇ ਸੀਨੀਅਰ ਅਕਾਲੀ ਆਗੂ ਬਿਕਰਮ ਮਜੀਠੀਆ ‘ਤੇ ਇੱਕ ਪਰਚਾ ਦਰਜ ਕੀਤਾ ਗਿਆ ਜਿਸ ‘ਚ ਮਜੀਠੀਆ ਨੂੰ ਕਈ ਮਹੀਨੇ ਜੇਲ੍ਹ ‘ਚ ਵੀ ਰਹਿਣਾ ਪਿਆ।ਤੇ ਅਖੀਰ ਦੇਸ਼ ਦੀ ਸੁਪਰੀਮ ਕੋਰਟ ਨੇ ਮਜੀਠੀਆ ਨੂੰ ਜ਼ਮਾਨਤ ਦਿੱਤੀ ਤੇ ਉਹ ਜੇਲ੍ਹ ਚੋਂ ਬਾਹਰ ਆਏ।ਉਸੇ ਮਾਮਲੇ ‘ਚ ਮਾਨ ਸਰਕਾਰ ਵੱਲੋਂ ਬਣਾਈ ਸਿਟ ਲਗਾਤਾਰ ਜਾਂਚ ਕਰ ਰਹੀ ਹੈ ਜਿਸਦੇ ਮੁੱਖੀ ਕਈ ਵਾਰ ਬਦਲੇ ਜਾ ਚੁੱਕੇ ਨੇ।
Post Comment