
ਈਰਾਨ ਤੋਂ 1000 ਭਾਰਤੀ ਪਰਤਣਗੇ ਆਪਣੇ ਮੁਲਕ
Iran News : ਈਰਾਨ ਅਤੇ ਇਜ਼ਰਾਈਲ ਵਿਚਾਲੇ ਚੱਲ ਰਹੀ ਜੰਗ ਨੇ ਸਾਰਿਆਂ ਨੂੰ ਬੇਚੈਨ ਕਰਕੇ ਰੱਖਿਆ ਹੋਇਆ ਹੈ। ਇਸ ਤਹਿਤ ਕਈ ਭਾਰਤੀ ਵੀ ਈਰਾਨ ਵਿੱਚ ਫਸੇ ਹੋਏ ਹਨ, ਜਿਸ ਨੂੰ ਲੈਕੇ ਭਾਰਤ ਨੇ ਆਪਣੇ ਲੋਕਾਂ ਨੂੰ ਮੁਲਕ ਵਾਪਸ ਲਿਆਉਣ ਲਈ ਆਪਰੇਸ਼ਨ ਸਿੰਧੂ ਚਲਾਇਆ ਹੋਇਆ ਹੈ। ਉੱਥੇ ਹੀ ਈਰਾਨ ਨੇ ਆਪਣੇ ਏਅਰਸਪੇਸ ਨੂੰ ਖਾਸ ਕਰਕੇ ਭਾਰਤੀ ਉਡਾਣਾਂ ਲਈ ਖੋਲ੍ਹ ਦਿੱਤਾ ਹੈ।ਆਪ੍ਰੇਸ਼ਨ ਸਿੰਧੂ ਦੇ ਤਹਿਤ ਈਰਾਨੀ ਸ਼ਹਿਰਾਂ ਵਿੱਚ ਫਸੇ ਘੱਟੋ-ਘੱਟ 1,000 ਭਾਰਤੀ ਵਿਦਿਆਰਥੀਆਂ ਦੇ ਅਗਲੇ ਦੋ ਦਿਨਾਂ ਵਿੱਚ ਦਿੱਲੀ ਪਹੁੰਚਣ ਦੀ ਉਮੀਦ ਹੈ। ਪਹਿਲੀ ਉਡਾਣ ਅੱਜ ਰਾਤ ਨਵੀਂ ਦਿੱਲੀ ਪਹੁੰਚੇਗੀ। ਦੂਜੀ ਅਤੇ ਤੀਜੀ ਉਡਾਣ ਸ਼ਨੀਵਾਰ ਨੂੰ ਪਹੁੰਚਣ ਦੀ ਉਮੀਦ ਹੈ, ਇੱਕ ਸਵੇਰੇ ਅਤੇ ਦੂਜੀ ਸ਼ਾਮ ਨੂੰ।
ਇਹ ਵੀ ਪੜ੍ਹੌ: ਪੰਜਾਬੀ ਪੁੱਤ ਨੇ ਕੈਨੇਡਾ ਦੀ ਧਰਤੀ ‘ਤੇ ਤੋੜ੍ਹਿਆ ਦਮ
ਇਜ਼ਰਾਈਲੀ ਅਤੇ ਈਰਾਨੀ ਫੌਜਾਂ ਵਿਚਕਾਰ ਚੱਲ ਰਹੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਕਾਰਨ ਜ਼ਿਆਦਾਤਰ ਈਰਾਨੀ ਹਵਾਈ ਖੇਤਰ ਅੰਤਰਰਾਸ਼ਟਰੀ ਉਡਾਣਾਂ ਲਈ ਬੰਦ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੇ ਬਾਵਜੂਦ, ਭਾਰਤ ਨੂੰ ਆਪਣੇ ਵਿਦਿਆਰਥੀਆਂ ਨੂੰ ਕੱਢਣ ਲਈ ਇੱਕ ਵਿਸ਼ੇਸ਼ ਕੋਰੀਡੋਰ ਦਿੱਤਾ ਗਿਆ ਹੈ।ਭਾਰਤ ਨੇ ਬੁੱਧਵਾਰ (18 ਜੂਨ, 2025) ਨੂੰ ਈਰਾਨ ਤੋਂ ਭਾਰਤੀ ਨਾਗਰਿਕਾਂ ਨੂੰ ਕੱਢਣ ਲਈ ਆਪ੍ਰੇਸ਼ਨ ਸਿੰਧੂ ਸ਼ੁਰੂ ਕਰਨ ਦਾ ਐਲਾਨ ਕੀਤਾ, ਕਿਉਂਕਿ ਇਜ਼ਰਾਈਲ ਨਾਲ ਈਰਾਨ ਦਾ ਟਕਰਾਅ ਘੱਟਣ ਦੀ ਬਜਾਏ ਵਧਦਾ ਜਾ ਰਿਹਾ ਹੈ। ਦਿੱਲੀ ਵਿੱਚ ਈਰਾਨੀ ਦੂਤਾਵਾਸ ਦੇ ਅਧਿਕਾਰੀਆਂ ਨੇ ਕਿਹਾ ਕਿ ਕੁਝ ਵਿਦਿਆਰਥੀਆਂ ਦੇ ਜ਼ਖਮੀ ਹੋਣ ਤੋਂ ਬਾਅਦ ਈਰਾਨੀ ਵਿਦੇਸ਼ ਮੰਤਰਾਲਾ ਤਹਿਰਾਨ ਵਿੱਚ ਭਾਰਤੀ ਮਿਸ਼ਨ ਦੇ ਸੰਪਰਕ ਵਿੱਚ ਹੈ।
ਇਹ ਵੀ ਪੜ੍ਹੌ: Canada ਦੇ ਸੁਰੱਖਿਆ ਮੰਤਰੀ ਨੇ ਪੇਸ਼ ਕੀਤਾ ਸਟ੍ਰੌਂਗ ਬਾਰਡਰਜ਼ ਐਕਟ, Immigrants ‘ਤੇ ਪਵੇਗਾ ਅਸਰ
ਈਰਾਨ ਵਿੱਚ 4,000 ਤੋਂ ਵੱਧ ਭਾਰਤੀ ਨਾਗਰਿਕ ਰਹਿ ਰਹੇ ਹਨ ਅਤੇ ਉਨ੍ਹਾਂ ਵਿੱਚੋਂ ਅੱਧੇ ਵਿਦਿਆਰਥੀ ਹਨ। ਵਿਦੇਸ਼ ਮੰਤਰਾਲੇ ਦੀ ਇੱਕ ਅਧਿਕਾਰਤ ਬ੍ਰੀਫਿੰਗ ਦੇ ਅਨੁਸਾਰ, ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਉੱਤਰੀ ਈਰਾਨ ਤੋਂ 110 ਭਾਰਤੀ ਵਿਦਿਆਰਥੀਆਂ ਨੂੰ ਕੱਢਿਆ ਗਿਆ ਸੀ ਅਤੇ ਸੜਕ ਰਾਹੀਂ ਯੇਰੇਵਨ, ਅਰਮੇਨੀਆ ਲਿਜਾਇਆ ਗਿਆ ਸੀ।ਤਹਿਰਾਨ ਅਤੇ ਯੇਰੇਵਨ ਵਿੱਚ ਭਾਰਤੀ ਮਿਸ਼ਨਾਂ ਵਿਚਕਾਰ ਚੰਗੇ ਤਾਲਮੇਲ ਕਾਰਨ ਵਿਦਿਆਰਥੀਆਂ ਨੂੰ ਕੱਢਣਾ ਸਫਲ ਰਿਹਾ। ਭਾਰਤੀ ਵਿਦਿਆਰਥੀ 18 ਜੂਨ ਨੂੰ ਯੇਰੇਵਨ ਤੋਂ ਇੱਕ ਵਿਸ਼ੇਸ਼ ਉਡਾਣ ਵਿੱਚ ਸਵਾਰ ਹੋਏ ਅਤੇ 19 ਜੂਨ ਦੀ ਸਵੇਰ ਨਵੀਂ ਦਿੱਲੀ ਪਹੁੰਚੇ।
Post Comment