ਹੁਣੀ-ਹੁਣੀ

ਚੇਤਾਵਨੀ ਜਾਰੀ, ਕਰ ਲਓ ਤਰੀਕਾਂ ਨੋਟ, ਇਸ ਦਿਨ ਪਵੇਗਾ ਮੀਂਹ

ਚੰਡੀਗੜ੍ਹ: ਪੰਜਾਬ ਵਿਚ ਪ੍ਰੀ-ਮਾਨਸੂਨ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਆਉਣ ਵਾਲੇ ਪੰਜ ਦਿਨਾਂ ‘ਚ ਵੱਖ-ਵੱਖ ਜ਼ਿਲ੍ਹਿਆਂ ‘ਚ ਭਾਰੀ ਮੀਂ ਦੇ ਨਾਲ ਤੇਜ਼ ਬਿਜਲੀ ਚੱਮਕਣ ਦੀ ਭਵਿੱਖਬਾਨੀ ਕੀਤੀ ਗਈ ਹੈ। ਮੌਸਮ ਵਿਭਾਗ ਮੁਤਾਬਕ 24 ਜੂਨ ਤੋਂ 28 ਜੂਨ 2025 ਤੱਕ ਪੰਜਾਬ ਦੇ ਵੱਖ-ਵੱਖ ਹਿੱਸਿਆਂ ਲਈ ਚੇਤਾਵਨੀਆਂ ਜਾਰੀ ਕੀਤੀਆਂ ਹਨ। ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਭਾਰਤੀ ਮੌਸਮ ਵਿਭਾਗ, ਚੰਡੀਗੜ੍ਹ ਕੇਂਦਰ ਵੱਲੋਂ ਪੰਜ ਦਿਨਾਂ ਦੀ ਤਾਜ਼ਾ ਅਪਡੇਟ ਜਾਰੀ ਕੀਤੀ ਗਈ ਹੈ।

ਕੈਨੇਡਾ ਯੂਨੀਵਰਸਿਟੀ ‘ਚ ਦਿਲਜੀਤ ਦੋਸਾਂਝ ‘ਤੇ ਇੱਕ ਵਿਸ਼ੇਸ਼ ਅਕਾਦਮਿਕ ਕੋਰਸ ਸ਼ੁਰੂ

ਅੱਜ ਰਾਤ ਤੱਕ ਵਿਭਾਗ ਨੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਕਪੂਰਥਲਾ, ਜਲੰਧਰ, ਨਵਾਂਸ਼ਹਿਰ, ਰੂਪਨਗਰ ਤੇ ਲੁਧਿਆਣਾ ‘ਚ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। 25 ਜੂਨ ਨੂੰ ਉੱਤਰੀ ਅਤੇ ਪੂਰਬੀ ਪੰਜਾਬ (ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਰੂਪਨਗਰ, ਸੰਗਰੂਰ ) ਵਿੱਚ ਭਾਰੀ ਮੀਂਹ ਦੀ ਸੰਭਾਵਨਾ। ਜਲੰਧਰ ਅਤੇ ਆਸਪਾਸ ਦੇ ਇਲਾਕਿਆਂ ਲਈ ਸਾਵਧਾਨ ਦੀ ਰਹਿਣ ਦੀ ਚਿਤਾਵਨੀ ਹੈ। ਉੱਥੇ ਹੀ 26, 27 ਤੇ 28 ਜੂਨ ਨੂੰ ਪੰਜਾਬ ਦੇ ਵੱਡੇ ਹਿੱਸੇ (ਜਿਵੇਂ ਕਿ ਅੰਮ੍ਰਿਤਸਰ, ਫਿਰੋਜ਼ਪੁਰ, ਬਰਨਾਲਾ, ਲੁਧਿਆਣਾ, ਰੂਪਨਗਰ) ਵਿੱਚ ਬਿਜਲੀ , ਤੂਫ਼ਾਨ ਅਤੇ ਭਾਰੀ ਮੀਂਹ ਪਵੇਗਾ।

Post Comment

You May Have Missed