
ਵੈਨਕੂਵਰ ਦੀ MP ਜੈਨੀ ਕਵਾਨ ਨੇ ਕੈਨੇਡਾ ਦੇ PM ਨੂੰ ਲਿੱਖੀ ਚਿੱਠੀ
Canada News : ਕੈਨੇਡਾ ਵਿਚ ਹੋਏ G7 ਸੰਮੇਲਨ ਵਿਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਮੁਲਾਕਾਤ ਦੇ ਰਲਵੇਂ-ਮਿਲਵੇਂ ਨਤੀਜੇ ਆਉਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਵਿਚ ਕੁਝ ਗੱਲਾਂ ਸਕਾਰਾਤਮਕ ਹਨ ਤੇ ਕੁਝ ਨਕਾਰਤਮਕ ਸਾਹਮਣੇ ਆਈਆਂ ਹਨ। ਖਬਰਾਂ ਅਨੁਸਾਰ ਵੈਂਨਕੂਵਰ ਦੀ ਸੰਸਦ ਮੈਂਬਰ ਜੈਨੀ ਕਵਾਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਚਿੱਠੀ ਲਿਖ ਕੇ ਮੰਗ ਕੀਤੀ ਹੈ ਕਿ ਕੈਨੇਡਾ ਵਿਚ ਸਰਗਰਮ ਲਾਰੈਂਸ਼ ਬਿਸ਼ਨੋਈ ਗਿਰੋਹ ਨੂੰ ਅਤਿਵਾਦੀ ਸੰਗਠਨ ਦਰਜਾ ਦੇ ਕੇ ਉਸ ਉਤੇ ਰੋਕ ਲਗਾਈ ਜਾਵੇ।
ਇਹ ਵੀ ਪੜ੍ਹੋ : ਈਰਾਨ ਤੋਂ 110 ਭਾਰਤੀ ਵਿਦਿਆਰਥੀ ਸਹੀਂ ਸਲਾਮਤ ਪਰਤੇ ਦਿੱਲੀ
ਇਸ ਨਾਲ ਭਾਰਤ ਨੂੰ ਇਹ ਸਕੂਨ ਮਿਲਿਆ ਹੈ ਕਿ ਭਾਰਤ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਗੈਂਗਸਟਰਾਂ ਦੇ ਗਿਰੋਹ ਹੁਣ ਵਿਦੇਸ਼ਾਂ ਵਿਚ ਸਾਜ਼ਿਸ਼ਾਂ ਨਹੀਂ ਘੜ ਸਕਣਗੇ। ਇਸ ਤੋਂ ਇਲਾਵਾ ਦੂਜੀ ਗੱਲ ਭਾਰਤ ਖ਼ਿਲਾਫ਼ ਜਾ ਰਹੀ ਹੈ ਉਹ ਇਹ ਹੈ ਕਿ ਸੰਸਦ ਮੈਂਬਰ ਨੇ ਉਸੇ ਚਿੱਠੀ ਵਿਚ ਇਹ ਵੀ ਮੰਗ ਕੀਤੀ ਹੈ ਕਿ ਭਾਰਤ ਨਾਲ ਸਾਰੇ ਸੁਰੱਖਿਆ ਤੇ ਖ਼ੁਫ਼ੀਆ ਰਿਸ਼ਤੇ ਖ਼ਤਮ ਕੀਤੇ ਜਾਣ ਅਤੇ ਇਨ੍ਹਾਂ ਤੇ ਮੁੜ ਵਿਚਾਰ ਕੀਤਾ ਜਾਵੇ।
Post Comment