ਹੁਣੀ-ਹੁਣੀ

Trump travel ban: ਟਰੰਪ ਦੇ ਫ਼ੈਸਲੇ ਨੇ 12 ਦੇਸ਼ਾਂ ਦੀ ਉਡਾਈ ਨੀਂਦ, ਨਹੀਂ ਜਾ ਸਕਣਗੇ ਅਮਰੀਕਾ

Trump travel ban: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਫ਼ੈਸਲਿਆਂ ਲਈ ਜਾਣੇ ਜਾਂਦੇ ਹਨ। ਹੁਣ ੳਨ੍ਹਾਂ ਵੱਲੋਂ ਲਏ ਗਏ ਇਕ ਹੋਰ ਫ਼ੈਸਲੇ ਨੇ 12 ਦੇਸ਼ਾਂ ਨੂੰ ਸੋਚ ਵਿਚ ਪਾ ਦਿੱਤਾ ਹੈ। ਦਰਅਸਲ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਨਵਾਂ ਆਦੇਸ਼ ਜਾਰੀ ਕੀਤਾ ਹੈ ਜਿਸ ਵਿੱਚ 12 ਦੇਸ਼ਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖਲੇ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਸੱਤ ਹੋਰ ਦੇਸ਼ਾਂ ਤੋਂ ਅਮਰੀਕਾ ਆਉਣ ਵਾਲੇ ਲੋਕਾਂ ‘ਤੇ ਆਰਜ਼ੀ ਪਾਬੰਦੀਆਂ ਲਗਾਈਆਂ ਗਈਆਂ ਹਨ। ਟਰੰਪ ਨੇ ਇੱਕ ਨਵੇਂ ਐਲਾਨਨਾਮੇ ‘ਤੇ ਦਸਤਖਤ ਕੀਤੇ ਹਨ। ਉਨ੍ਹਾਂ ਨੇ ਰਾਸ਼ਟਰੀ ਸੁਰੱਖਿਆ ‘ਤੇ ਚਿੰਤਾ ਪ੍ਰਗਟ ਕਰਦੇ ਹੋਏ ਇਹ ਫੈਸਲਾ ਲਿਆ ਹੈ। ਉਹ 12 ਦੇਸ਼ ਜਿਨ੍ਹਾਂ ਦੇ ਨਾਗਰਿਕਾਂ ਦੇ ਅਮਰੀਕਾ ਆਉਣ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਉਹ ਇਸ ਤਰ੍ਹਾਂ ਹਨ। ਅਫਗਾਨਿਸਤਾਨ,ਮਿਆਂਮਾਰ,ਚਾਡ,ਕਾਂਗੋ,ਇਕੂਟੇਰੀਅਲ ਗਿਨੀ,ਏਰੀਟਰੀਆ,ਹੈਤੀ,ਈਰਾਨ, ਲੀਬੀਆ,ਸੋਮਾਲੀਆ,ਸੁਡਾਨ ਅਤੇ ਯਮਨ ਸ਼ਾਮਲ ਹਨ।

ਇਸ ਤੋਂ ਇਲਾਵਾ, ਡੋਨਾਲਡ ਟਰੰਪ ਨੇ ਸੱਤ ਹੋਰ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਆਰਜ਼ੀ ਪਾਬੰਦੀਆਂ ਲਗਾਈਆਂ ਹਨ, ਜਿਨ੍ਹਾਂ ਵਿੱਚ ਬੁਰੂੰਡੀ, ਕਿਊਬਾ, ਲਾਓਸ, ਸੀਅਰਾ ਲਿਓਨ, ਟੋਗੋ, ਤੁਰਕਮੇਨਿਸਤਾਨ ਅਤੇ ਵੈਨੇਜ਼ੁਏਲਾ ਸ਼ਾਮਲ ਹਨ। ਇਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ ਲੋਕਾਂ ‘ਤੇ ਵਿਸ਼ੇਸ਼ ਸ਼ਰਤਾਂ ਅਤੇ ਸਖ਼ਤ ਜਾਂਚ ਲਾਗੂ ਹੋਵੇਗੀ। ਡੋਨਾਲਡ ਟਰੰਪ ਨੇ ਆਪਣੇ ਫੈਸਲੇ ‘ਤੇ ਕਿਹਾ ਕਿ ਇਹ ਕਦਮ ਰਾਸ਼ਟਰੀ ਸੁਰੱਖਿਆ ਅਤੇ ਆਪਣੇ ਨਾਗਰਿਕਾਂ ਦੇ ਹਿੱਤ ਲਈ ਚੁੱਕਿਆ ਗਿਆ ਹੈ। ਉਨ੍ਹਾਂ ਕਿਹਾ ਕਿ ਅਸੀਂ ਕੱਟੜਪੰਥੀ ਇਸਲਾਮੀ ਅੱਤਵਾਦੀਆਂ ਨੂੰ ਅਮਰੀਕਾ ਆਉਣ ਤੋਂ ਰੋਕਣ ਲਈ ਯਾਤਰਾ ਪਾਬੰਦੀ, ਜਿਸਨੂੰ ਕੁਝ ਲੋਕ ‘ਟਰੰਪ ਯਾਤਰਾ ਪਾਬੰਦੀ’ ਕਹਿੰਦੇ ਹਨ, ਨੂੰ ਦੁਬਾਰਾ ਲਾਗੂ ਕਰਾਂਗੇ।

Previous post

ਪੰਜਾਬ ਵੱਲੋਂ ਲੇਬਰ ਐਕਟ ਵਿੱਚ ਇਤਿਹਾਸਕ ਸੋਧ ਨਾਲ ਲੱਖਾਂ ਛੋਟੇ ਵਪਾਰੀਆਂ ਦਾ ਲਾਲ ਫੀਤਾਸ਼ਾਹੀ ਤੋਂ ਛੁਟਕਾਰਾ

Next post

Shivraj Singh Chouhan Visit Patiala: ਕੇਂਦਰੀ ਖੇਤੀਬਾੜੀ ਮੰਤਰੀ ਪਹੁੰਚੇ ਰਾਜਪੂਰਾ, ਕਿਸਾਨਾਂ ਨੂੰ ਸਰਕਾਰੀ ਯੋਜਨਾਵਾਂ ਬਾਰੇ ਦਿੱਤੀ ਜਾਣਕਾਰੀ

Post Comment

You May Have Missed