
ਕੈਨੇਡਾ ਵਿਚ ਮੁੜ ਸਿੱਖਾਂ ਦੀ ਜਾਨ ਉਤੇ ਮੰਡਰਾਇਆ ਖਤਰਾ
ਕੈਨੇਡਾ: ਵਰਲਡ ਸਿੱਖ ਆਰਗੇਨਾਈਜ਼ੇਸ਼ਨ ਵੱਲੋਂ ਦਾਅਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦਾਅਵੇ ‘ਚ ਕਹਿਣਾ ਹੈ ਕਿ ਕੈਨੇਡਾ ਵਿਚ ਕਈ ਸਿੱਖ ਆਗੂਆਂ ਦੀ ਜਾਨ ਖਤਰੇ ਵਿਚ ਹੈ ਪਰ ਆਰ.ਸੀ.ਐਮ.ਪੀ. ਵੱਲੋਂ ਵਿਸਤਾਰਤ ਵੇਰਵੇ ਸਾਂਝੇ ਨਹੀਂ ਕੀਤੇ ਜਾ ਰਹੇ। ਇੱਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਨੇ ਦੋਸ਼ ਲਾਇਆ ਕਿ ਸਿੱਖਾਂ ਦੀ ਹਿਫ਼ਾਜ਼ਤ ਜਾਂ ਸਹਾਇਤਾ ਵਾਸਤੇ ਵੀ ਜ਼ਿਆਦਾ ਉਪਰਾਲੇ ਨਹੀਂ ਕੀਤੇ ਜਾ ਰਹੇ। ਉਨ੍ਹਾਂ ਅੱਗੇ ਕਿਹਾ ਕਿ ਆਰ.ਸੀ.ਐਮ.ਪੀ. ਵਾਲੇ ਤੁਹਾਡੇ ਨਾਲ ਸੰਪਰਕ ਕਰਦੇ ਹਨ ਅਤੇ ਇਕ ਕਾਗਜ਼ ਦਾ ਟੁਕੜਾ ਹੱਥ ਵਿਚ ਫੜਾਉਂਦਿਆਂ ਆਖ ਦਿਤਾ ਜਾਂਦਾ ਹੈ ਕਿ ਤੁਹਾਡੀ ਜ਼ਿੰਦਗੀ ਗੰਭੀਰ ਖਤਰੇ ਵਿਚ ਹੈ, ਤੁਹਾਨੂੰ ਕਿਸੇ ਵੀ ਥਾਂ ’ਤੇ ਮਾਰਿਆ ਜਾ ਸਕਦਾ ਹੈ।
ਟਰੰਪ ਦੇ ਇੰਮੀਗ੍ਰੇਸ਼ਨ ਅਫ਼ਸਰਾਂ ਨੇ ਚੁੱਕੇ 14 ਪੰਜਾਬੀ
ਕਈ ਮਹੀਨੇ ਲੰਘਣ ਮਗਰੋਂ ਜਦੋਂ ਖਤਰੇ ਦੀ ਜ਼ਦ ਵਿਚ ਆਇਆ ਸ਼ਖਸ ਪੁਲਿਸ ਨਾਲ ਸੰਪਰਕ ਕਰਦਾ ਹੈ ਤਾਂ ਉਸ ਨੂੰ ਦੱਸਿਆ ਜਾਂਦਾ ਹੈ ਕਿ ਦਹਾਕਿਆਂ ਪੁਰਾਣਾ ਇਹ ਟਕਰਾਅ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ ਜਿਸ ਦੇ ਮੱਦੇਨਜ਼ਰ ਜਾਨ ਵਾਸਤੇ ਪੈਦਾ ਹੋਇਆ ਖਤਰਾ ਫਿਲਹਾਲ ਟਲਿਆ ਨਹੀਂ। ਚੇਤੇ ਰਹੇ ਕਿ ਆਰ.ਸੀ.ਐਮ.ਪੀ. ਵੱਲੋਂ ਦਸੰਬਰ 2023 ਵਿਚ ਉਸ ਵੇਲੇ ਦੇ ਐਨ.ਡੀ.ਪੀ. ਆਗੂ ਜਗਮੀਤ ਸਿੰਘ ਦੀ ਸੁਰੱਖਿਆ ਵਾਸਤੇ ਹਥਿਆਰਬੰਦ ਮੁਲਾਜ਼ਮ ਤੈਨਾਤ ਕੀਤੇ ਗਏ। ਜਗਮੀਤ ਸਿੰਘ ਦੇ ਸੀਨੀਅਰ ਸਟਾਫ਼ ਨੂੰ ਹਦਾਇਤ ਦਿਤੀ ਗਈ ਕਿ ਜਨਤਕ ਸਮਾਗਮਾਂ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧ ਵਾਲੀ ਰਣਨੀਤੀ ਤਿਆਰ ਕੀਤੀ ਜਾਵੇ। ਗਲੋਬਲ ਨਿਊਜ਼ ਵੱਲੋਂ ਪ੍ਰਕਾਸ਼ਤ ਰਿਪੋਰਟ ਵਿਚ ਇਕ ਵਿਦੇਸ਼ੀ ਏਜੰਟ ਦਾ ਜ਼ਿਕਰ ਵੀ ਕੀਤਾ ਗਿਆ ਜੋ ਜਗਮੀਤ ਸਿੰਘ ਅਤੇ ਉਨ੍ਹਾਂ ਦੇ ਪਰਵਾਰ ਦੀਆਂ ਸਰਗਰਮੀਆਂ ’ਤੇ ਲਗਾਤਾਰ ਨਜ਼ਰ ਰੱਖ ਰਿਹਾ ਸੀ।
ਧੀ ਦੇ ਪਹਿਲੇ ਜਨਮਦਿਨ ‘ਤੇ ਪਿਓ ਨੇ ਦਿੱਤੀ 7 ਕਰੋੜ ਦੀ ਗੱਡੀ
ਹਰਦੀਪ ਸਿੰਘ ਨਿੱਜਰ ਦੇ ਕਤਲ ਮਗਰੋਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀਆਂ ਹਦਾਇਤਾਂ ’ਤੇ ਕੈਨੇਡੀਅਨ ਖੁਫੀਆ ਏਜੰਸੀ ਵੱਲੋਂ ਜਗਮੀਤ ਸਿੰਘ ਨਾਲ ਖਾਸ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਮਾਮਲੇ ਦੀ ਡੂੰਘਾਈ ਬਾਰੇ ਜਾਣੂ ਕਰਵਾਇਆ ਗਿਆ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਦੇ ਬੁਲਾਰੇ ਬਲਪ੍ਰੀਤ ਸਿੰਘ ਨੂੰ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੈਨੇਡਾ ਫੇਰੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਡਬਲਿਊ.ਐਸ.ਓ. ਗੱਲਬਾਤ ਦੇ ਵਿਰੁੱਧ ਨਹੀਂ ਪਰ ਇਹ ਸਿਧਾਂਤਕ ਤੌਰ ’ਤੇ ਹੋਣੀ ਚਾਹੀਦੀ ਹੈ। ਦੱਸ ਦਈਏ ਕੈਨੇਡੀਅਨ ਖੁਫੀਆ ਏਜੰਸੀ ਦੀ ਤਾਜ਼ਾ ਰਿਪੋਰਟ ਭਾਰਤ ਨੂੰ ਕਟਹਿਰੇ ਵਿਚ ਖੜ੍ਹਾ ਕਰ ਰਹੀ ਹੈ ਅਤੇ ਆਪਣੇ ਵਿਰੋਧੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਕ ਗਿਰੋਹਾਂ ਦੀ ਵਰਤੋਂ ਬਾਰੇ ਸਾਫ਼ ਤੌਰ ’ਤੇ ਦੱਸਿਆ ਗਿਆ ਹੈ। ਅਜਿਹੇ ਵਿਚ ਜੀ-7 ਸੰਮੇਲਨ ਦੌਰਾਨ ਹੋਈ ਮੁਲਾਕਾਤ ਬੇ-ਮਤਲਬ ਮਹਿਸੂਸ ਹੁੰਦੀ ਹੈ।
Post Comment