ਹੁਣੀ-ਹੁਣੀ

ਕੈਨੇਡੀਅਨ ਰੀਅਲ ਅਸਟੇਟ ਬਾਜ਼ਾਰ ‘ਚ ਤੇਜੀ ਦੇ ਆਸਾਰ

Canada News : ਕੈਨੇਡਾ ਦੇ ਰੀਅਲ ਅਸਟੇਟ ਬਾਜ਼ਾਰ ਵਿਚ ਮਈ ਦੌਰਾਨ ਰੌਣਕਾਂ ਪਰਤਦੀਆਂ ਮਹਿਸੂਸ ਹੋਈਆਂ ਜਦੋਂ ਅਪ੍ਰੈਲ ਦੇ ਮੁਕਾਬਲੇ ਘਰਾਂ ਦੀ ਵਿਕਰੀ 3.6 ਫੀ ਸਦੀ ਵਧ ਗਈ ਪਰ ਸਾਲਾਨਾ ਆਧਾਰ ’ਤੇ ਦੇਖਿਆ ਜਾਵੇ ਤਾਂ ਮਕਾਨਾਂ ਦੀ ਵਿਕਰੀ ਵਿਚ 4.3 ਫੀ ਸਦੀ ਕਮੀ ਦਰਜ ਕੀਤੀ ਗਈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਨੇ ਦੱਸਿਆ ਕਿ ਪਿਛਲੇ ਮਹੀਨੇ 49,423 ਰਿਹਾਇਸ਼ੀ ਜਾਇਦਾਦਾਂ ਦੀ ਮਾਲਕੀਅਤ ਵਿਚ ਤਬਦੀਲੀ ਆਈ ਜਦਕਿ ਮਈ 2024 ਵਿਚ ਇਹ ਅੰਕੜਾ 51,642 ਦਰਜ ਕੀਤਾ ਗਿਆ। ਗਰੇਟਰ ਟੋਰਾਂਟੋ ਏਰੀਆ ਦੇ ਰੀਅਲ ਅਸਟੇਟ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਬਾਜ਼ਾਰ ਵਿਚ ਆਈ ਤੇਜ਼ੀ ਮਾਮੂਲੀ ਹੈ ਅਤੇ ਇਸ ਨੂੰ ਵਧਾ-ਚੜ੍ਹਾ ਕੇ ਪੇਸ਼ ਨਹੀਂ ਕੀਤਾ ਜਾਣਾ ਚਾਹੀਦਾ।

ਇਹ ਵੀ ਪੜ੍ਹੋ :   Trump ਦੀ ਜਾਨ ਨੂੰ ਖ਼ਤਰਾ!, ਨੇਤਨਯਾਹੂ ਨੇ ਖੋਲ੍ਹੀ ਪੋਲ

ਕੈਨੇਡਾ ਵਿਚ ਮਈ ਦੌਰਾਨ ਵਿਕੇ ਇਕ ਮਕਾਨ ਦੀ ਔਸਤ ਕੀਮਤ 6 ਲੱਖ 92 ਹਜ਼ਾਰ ਡਾਲਰ ਰਹੀ ਅਤੇ ਸਾਲਾਨਾ ਆਧਾਰ ’ਤੇ ਇਹ 1.8 ਫੀ ਸਦੀ ਘੱਟ ਬਣਦੀ ਹੈ। ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦੇ ਅੰਕੜਿਆਂ ਮੁਤਾਬਕ ਖਾਸ ਕਿਸਮ ਦੇ ਕਈ ਘਰਾਂ ਦੀਆਂ ਕੀਮਤਾਂ ਅਪ੍ਰੈਲ ਦੇ ਮੁਕਾਬਲੇ ਹੇਠਾਂ ਆਈਆਂ। ਉਨਟਾਰੀਓ ਦਾ ਜ਼ਿਕਰ ਕੀਤਾ ਜਾਵੇ ਤਾਂ ਸਿੰਗਲ ਫੈਮਿਲੀ ਹੋਮ ਦੀ ਔਸਤ ਕੀਮਤ 8 ਲੱਖ 90 ਹਜ਼ਾਰ ਡਾਲਰ ਦਰਜ ਕੀਤੀ ਗਈ ਜੋ ਮਈ 2024 ਦੌਰਾਨ 946,300 ਰਹੀ। ਕੌਂਡੋਜ਼ ਦੀਆਂ ਕੀਮਤਾਂ ਵਿਚ ਸਾਲਾਨਾ ਆਧਾਰ ’ਤੇ 8.3 ਫੀ ਸਦੀ ਕਮੀ ਆਈ ਜਦਕਿ ਟਾਊਨ ਹਾਊਸ ਦੇ ਭਾਅ 6 ਫੀ ਸਦੀ ਹੇਠਾਂ ਗਏ।

ਇਹ ਵੀ ਪੜ੍ਹੋ :   ਟਰੰਪ G7 ਸੰਮੇਲਨ ਛੱਡ ਕੇ ਵਾਪਿਸ ਅਮਰੀਕਾ ਹੋਏ ਰਵਾਨਾ

2024 ਦੇ ਅੰਤ ਅਤੇ 2025 ਦੇ ਸ਼ੁਰੂਆਤੀ ਮਹੀਨਿਆਂ ਦੌਰਾਨ ਰੀਅਲ ਅਸਟੇਟ ਬਾਜ਼ਾਰ ਵਿਚ ਸੰਭਾਵਤ ਖਰੀਦਾਰਾਂ ਦੀ ਵੱਡੀ ਕਮੀ ਦੇਖਣ ਨੂੰ ਮਿਲੀ ਅਤੇ ਨੇੜ ਭਵਿੱਖ ਵਿਚ ਇਹ ਸਮੱਸਿਆ ਹੱਲ ਹੋਣ ਦੇ ਆਸਾਰ ਨਹੀਂ। ਦੂਜੇ ਪਾਸੇ ਕੈਨੇਡੀਅਨ ਰੀਅਲ ਅਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਮਈ ਮਹੀਨੇ ਦੌਰਾਨ ਨਵੇਂ ਸੂਚੀਬੱਧ ਹੋਏ ਮਕਾਨਾਂ ਦੀ ਗਿਣਤੀ ਵਿਚ 3.1 ਫੀ ਸਦੀ ਵਾਧਾ ਹੋਇਆ। ਸਾਲਾਨਾ ਆਧਾਰ ’ਤੇ ਦੇਖਿਆ ਜਾਵੇ ਤਾਂ ਮਈ ਦੇ ਅੰਤ ਤੱਕ ਪੂਰੇ ਕੈਨੇਡਾ ਵਿਚ 201,880 ਪ੍ਰੌਪਰਟੀਜ਼ ਵਿਕਣ ਵਾਸਤੇ ਸੂਚੀਬੱਧ ਹੋਈਆਂ ਅਤੇ ਪਿਛਲੇ ਸਾਲ ਦੇ ਮੁਕਾਬਲਾ ਇਹ ਅੰਕੜਾ 13.2 ਫੀ ਸਦੀ ਵੱਧ ਬਣਦਾ ਹੈ।

ਇਹ ਵੀ ਪੜ੍ਹੋ :    ਗੈਰ-ਦਸਤਾਵੇਜ਼ੀ ਪ੍ਰਵਾਸੀਆਂ ‘ਤੇ ਮੰਡਰਾਈ ਖ਼ਤਰੇ ਦੀ ਤਲਵਾਰ, Trump ਵੱਲੋਂ ਪੁਰਾਣਾ Immigration ਕਾਨੂੰਨ ਲਾਗੂ ਕਰਨ ‘ਤੇ ਵਿਚਾਰ,

ਰੀਅਲ ਅਸਟੇਟ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਮਹੀਨਿਆਂ ਦੌਰਾਨ ਵਧੇਰੇ ਸਥਿਰਤਾ ਨਜ਼ਰ ਆ ਸਕਦੀ ਹੈ ਪਰ ਯਕੀਨੀ ਤੌਰ ’ਤੇ ਕੁਝ ਵੀ ਕਹਿਣਾ ਸੰਭਵ ਨਹੀਂ। ਕੌਮਾਂਤਰੀ ਪੱਧਰ ’ਤੇ ਚੱਲ ਰਹੇ ਯੁੱਧ, ਕਾਰੋਬਾਰੀ ਖਿੱਚੋਤਾਣ ਅਤੇ ਫੈਡਰਲ ਸਰਕਾਰ ਵੱਲੋਂ ਲਏ ਜਾਣ ਵਾਲੇ ਫੈਸਲੇ ਖਰੀਦਾਰਾਂ ਅਤੇ ਵੇਚਣ ਵਾਲਿਆਂ ਦੇ ਰੁਝਾਨ ਨੂੰ ਪ੍ਰਭਾਵਤ ਕਰ ਸਕਦੇ ਹਨ। ਕੁਲ ਮਿਲਾ ਕੇ ਦੇਖਿਆ ਜਾਵੇ ਤਾਂ ਰੀਅਲ ਅਸਟੇਟ ਖੇਤਰ ਵਿਚ ਮੁਕੰਮਲ ਵਿਸ਼ਵਾਸ ਬਹਾਲੀ ਹੋਣੀ ਹਾਲੇ ਬਾਕੀ ਹੈ ਅਤੇ ਇਸ ਬਾਰੇ ਸਮਾਂ ਹੱਦ ਤੈਅ ਕਰਨੀ ਮੁਸ਼ਕਲ ਹੈ।

Post Comment

You May Have Missed