ਹੁਣੀ-ਹੁਣੀ

Sohan Singh Thandal: ਸੋਹਣ ਸਿੰਘ ਠੰਡਲ ਦੀ ਘਰ ਵਾਪਸੀ!ਧੁਮਾ ਨਾਲ ਬੰਦ ਕਮਰਾ ਮੀਟਿੰਗ ਤੋਂ ਕੀਤਾ ਕਿਨਾਰਾ

Sohan Singh Thandal: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਅਗਵਾਈ ਦੇ ਵਿੱਚ ਅੱਜ ਸੋਹਨ ਸਿੰਘ ਠੰਡਲ ਅਕਾਲੀ ਦਲ ਪਾਰਟੀ ਦੇ ਵਿੱਚ ਮੁੜ ਵਾਪਸ ਆ ਗਏ ਹਨ। ਇਸ ਦੌਰਾਨ ਸੁਖਬੀਰ ਬਾਦਲ ਨੇ ਉਹਨਾਂ ਦਾ ਪਾਰਟੀ ਦੇ ਵਿੱਚ ਸਵਾਗਤ ਕਰਦੇ ਹੋਏ ਕਿਹਾ ਕਿ ਅਸੀਂ ਕੁਝ ਮਹੀਨਿਆਂ ਦੇ ਲਈ ਡੈਪੂਟੇਸ਼ਨ ਤੇ ਹੀ ਇਹਨਾਂ ਨੂੰ ਦੂਜੀ ਪਾਰਟੀ ਦੇ ਵਿੱਚ ਭੇਜਿਆ ਸੀ ਅਤੇ ਹੁਣ ਮੁੜ ਤੋਂ ਇਹ ਘਰ ਆ ਗਏ ਨੇ। ਉਹਨਾਂ ਕਿਹਾ ਕਿ ਸਿਰਫ ਸੋਹਨ ਸਿੰਘ ਠੰਡਲ ਹੀ ਨਹੀਂ ਸਗੋਂ ਕਈ ਅਜਿਹੇ ਹੋਰ ਲੀਡਰ ਵੀ ਲਗਾਤਾਰ ਸਾਡੇ ਤੱਕ ਅਪਰੋਚ ਕਰ ਰਹੇ ਹਨ। ਹੁਣ ਅਕਾਲੀ ਦਲ ਹੀ ਇੱਕੋ ਇੱਕ ਅਜਿਹੀ ਪਾਰਟੀ ਹੈ ਜੋ ਪੰਜਾਬੀਆਂ ਦਾ ਸਾਥ ਦੇ ਸਕਦੀ ਹੈ। ਇਸ ਦੌਰਾਨ ਸੋਹਨ ਸਿੰਘ ਠੰਡਲ ਨੇ ਵੀ ਪਾਰਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਮੁੜ ਆ ਗਏ ਹਨ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਜੋ ਦਿੱਲੀ ਦੇ ਆਗੂਆਂ ਨੂੰ ਲੈ ਕੇ ਇੱਥੇ ਪੋਲਸੀਆਂ ਬਣਾ ਰਹੀ ਹੈ ਉਹਨਾਂ ਦਾ ਉਹ ਡੱਟ ਕੇ ਵਿਰੋਧ ਕਰਨਗੇ।

Amritsar GNDU: ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਮੁਲਤਵੀ ਕੀਤੀਆਂ ਪ੍ਰੀਖਿਆਵਾਂ, ਪੜ੍ਹੋ ਪੂਰੀ ਖ਼ਬਰ

ਇਸ ਦੌਰਾਨ ਸੁਖਬੀਰ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕੈਬਿਨਟ ਦੇ ਵਿੱਚ ਜੋ ਫੈਸਲੇ ਸਰਕਾਰ ਪੰਜਾਬ ਦੀ ਲੁੱਟ ਖਸੁੱਟ ਕਰਨ ਦੇ ਲਈ ਪਾਸ ਕਰ ਰਹੀ ਹੈ, ਉਹਨਾਂ ਨੂੰ ਸਾਡੀ ਸਰਕਾਰ ਆਉਣ ਤੋਂ ਤੁਰੰਤ ਬਾਅਦ ਰੱਦ ਕਰ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਲੋਕਾਂ ਦੀ ਲੁੱਟ ਖਸੁੱਟ ਨਹੀਂ ਹੋਣ ਦਿੱਤੀ ਜਾਵੇਗੀ ਨਾ ਤੇ ਨਾ ਹੀ ਕਿਸਾਨਾਂ ਦੀਆਂ ਜ਼ਮੀਨਾਂ ਤੇ ਕਿਸੇ ਨੂੰ ਇੱਕ ਇੰਚ ਕਬਜ਼ਾ ਕਰਨ ਦਿੱਤਾ ਜਾਵੇਗਾ। ਉਧਰ ਬਾਦਲ ਨੇ ਧੂਮਾ ਨਾਲ ਬੰਦ ਕਮਰਾ ਮੀਟਿੰਗ ਦਾ ਖੰਡਨ ਕੀਤਾ ਹੈ। ਇਸ ਦੌਰਾਨ ਸੁਖਬੀਰ ਬਾਦਲ ਨੂੰ ਜਦੋਂ ਜਥੇਦਾਰ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਕਿਹਾ ਕਿ ਇਹ ਸ਼੍ਰੋਮਣੀ ਕਮੇਟੀ ਦਾ ਹੀ ਮਾਮਲਾ ਹੈ ਉਹ ਹੀ ਇਸ ਤੇ ਬੋਲਣਗੇ। ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਇੱਕ ਆਗੂ ਦੇ ਭਾਜਪਾ ਵਿੱਚ ਜਾਣ ਸਬੰਧੀ ਵੀ ਉਹਨਾਂ ਕਿਹਾ ਕਿ ਇਹ ਉਹਨਾਂ ਦੀ ਹੋਬੀ ਸੀ। ਸੁਖਬੀਰ ਬਾਦਲ ਨੇ ਕਿਹਾ ਕਿ ਜੇਕਰ ਸਾਨੂੰ ਕਾਨੂੰਨੀ ਲੜਾਈ ਲੜਨ ਦੀ ਲੋੜ ਪਈ ਤਾਂ ਅਸੀਂ ਲੈਂਡ ਪੁਲਿੰਗ ਦੇ ਖਿਲਾਫ ਕੋਰਟ ਵੀ ਜਾਵਾਂਗੇ।

Post Comment

You May Have Missed