ਹੁਣੀ-ਹੁਣੀ

ਪੰਜਾਬ ਪੁਲਿਸ ਦੇ DSP ਨਹੀਂ ‘ਚ ਕੁੱਦ ਕੇ ਬਚਾਈ ਅਧਿਆਪਕ ਦੀ ਜਾਨ

ਸੰਗਰੂਰ: ਬੀਤੇ ਦਿਨੀਂ ਈਟੀਟੀ ਅਤੇ ਟੀਈਟੀ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਦੀ ਸੰਗਰੂਰ ਰਿਹਾਇਸ਼ ਦੇ ਬਾਹਰ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ। ਇਸ ਦੌਰਾਨ ਇਕ ਅਧਿਆਪਕ ਵੱਲੋਂ ਬਾਬਨਪੁਰ ਨਹਿਰ ਵਿੱਚ ਛਾਲ ਮਾਰ ਦਿੱਤੀ ਜਾਂਦੀ ਹੈ ਤੇ ਮੌਕੇ ‘ਤੇ ਮੌਜੂਦ DSP ਹਰਵਿੰਦਰ ਸਿੰਘ ਖਹਿਰਾ ਵੱਲੋਂ ਪਾਣੀ ‘ਚ ਛਾਲ ਮਾਰ ਕੇ ਬਚਾ ਲਿਆ ਜਾਂਦਾ ਹੈ।

Bathinda Civil Hospital: ਬਠਿੰਡਾ ਸਿਹਤ ਵਿਭਾਗ ਦੀ ਵੱਡੀ ਕਾਰਵਾਈ ‘ਚ ਤੱਤਕਾਲੀ SMO ਸਣੇ 3 ਮੁਲਾਜ਼ਮ ਸਸਪੈਂਡ

ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਅੱਹ ਦੀ ਤਰ੍ਹਾਂ ਵਾਇਰਲ ਹੋ ਰਹੀ ਹੈ। ਚਾਰੇ ਪਾਸੇ ਡੀਐਸਪੀ ਦੀ ਬਹਾਦਰੀ ਦੇ ਗੁਣ ਗਾਏ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਈਟੀਟੀ-ਟੀਈਟੀ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ 5994 ਦੇ ਆਗੂਆਂ ਨੇ ਕਿਹਾ ਕਿ ਸਰਕਾਰ ਨੇ 5994 ਵਿਚੋਂ ਸਿਰਫ 2670 ਦੀ ਸੂਚੀ ਜਾਰੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ 2994 ਬੈਕਲਾਗ ਸਮੇਤ ਨਵੇਂ ਅਹੁਦਿਆਂ ਦੇ ਸਾਬਕਾ ਸੈਨਿਕਾਂ ਅਤੇ ਖਿਡਾਰੀਆਂ ਦੇ ਬਚੇ ਅਹੁਦਿਆਂ ਨੂੰ ਡੀ ਰਿਜ਼ਰਵ ਕਰਕੇ ਬਾਕੀ ਬਚੇ ਅਧਿਆਪਕਾਂ ਨੂੰ ਸਕੂਲਾਂ ਵਿਚ ਤਾਇਨਾਤ ਕਰੇ।

Post Comment

You May Have Missed