
ਪੈਨਸ਼ਨਾਂ ਹੋਣਗਣੀਆਂ ਬਹਾਲ, ਸਰਕਾਰ ਨੇ ਦਿੱਤੀ ਖੁਸ਼ਖ਼ਬਰੀ
ਚੰਡੀਗੜ੍ਹ: ਪੰਜਾਬ ਸਰਕਾਰ ਨੇ ਵਿਸ਼ੇਸ਼ ਸਰਕਾਰੀ ਕਰਮਚਾਰੀਆਂ ਲਈ ਇਕ ਵੱਡਾ ਫ਼ੈਸਲਾ ਲੈਂਦੇ ਹੋਏ ਪੰਜਾਬ ਸਿਵਲ ਸੇਵਾਵਾਂ ਨਿਯਮਾਂ ਵਿਚ ਸੋਧ ਕੀਤੀ ਹੈ। ਇਸ ਸੋਧ ਅਧੀਨ ਕੁਝ ਵਿਸ਼ੇਸ਼ ਸ਼੍ਰੇਣੀਆਂ ਦੇ ਕਰਮਚਾਰੀ ਜੋ 1 ਜਨਵਰੀ 2004 ਤੋਂ ਬਾਅਦ ਨਿਯਕੁਤ ਹੋਏ ਹਨ, ਹੁਣ ਪੁਰਾਣੀ ਪੈਨਸ਼ਨ ਸਕੀਮ (OPS) ਚੁਣ ਸਕਣਗੇ। ਇਸ ਵਿਚ ਇਹ ਵੀ ਆਖਿਆ ਗਿਆ ਹੈ ਕਿ ਤਿੰਨ ਮਹੀਨਿਆਂ ਦੇ ਅੰਦਰ-ਅੰਦਰ ਆਪਣੀ ਚੋਣ ਨਾ ਕਰਨ ਦੀ ਸਥਿਤੀ ਵਿਚ ਕਰਮਚਾਰੀ ਨੂੰ ਆਟੋਮੈਟਿਕ ਨਵੀਂ ਪੈਨਸ਼ਨ ਸਕੀਮ ਵਿਚ ਸ਼ਾਮਲ ਕਰ ਲਿਆ ਜਾਵੇਗਾ।
ਚੇਤਾਵਨੀ ਜਾਰੀ, ਕਰ ਲਓ ਤਰੀਕਾਂ ਨੋਟ, ਇਸ ਦਿਨ ਪਵੇਗਾ ਮੀਂਹ
ਇਹ ਫ਼ੈਸਲਾ ਉਨ੍ਹਾਂ ਕਰਮਚਾਰੀਆਂ ਲਈ ਵੱਡੀ ਰਾਹਤ ਲੈ ਕੇ ਆ ਰਿਹਾ ਹੈ ਜੋ ਥੋੜ੍ਹੀ ਦੇਰੀ ਨਾਲ ਨਿਯੁਕਤ ਹੋਣ ਕਰਕੇ ਓ. ਪੀ. ਐੱਸ. ਤੋਂ ਵਾਂਝੇ ਰਹਿ ਗਏ ਸਨ। ਇਹ ਸੋਧ ਨੋਟੀਫਿਕੇਸ਼ਨ ਨੰਬਰ ਜੀ. ਐੱਸ. ਆਰ. 34Const/Arts/ 309 ਅਤੇ 187/ਏ. ਐੱਮ. ਡੀ. (11)2025 ਰਾਹੀਂ 22 ਮਈ 2025 ਨੂੰ ਜਾਰੀ ਕੀਤਾ ਗਿਆ ਅਤੇ 23 ਮਈ 2025 ਨੂੰ ਪੰਜਾਬ ਸਰਕਾਰ ਦੇ ਗੈਜ਼ਟ ਵਿਚ ਪ੍ਰਕਾਸ਼ਿਤ ਕੀਤਾ ਹੈ।
ਕੈਨੇਡਾ ਯੂਨੀਵਰਸਿਟੀ ‘ਚ ਦਿਲਜੀਤ ਦੋਸਾਂਝ ‘ਤੇ ਇੱਕ ਵਿਸ਼ੇਸ਼ ਅਕਾਦਮਿਕ ਕੋਰਸ ਸ਼ੁਰੂ
ਜੇਕਰ ਕਰਮਚਾਰੀ 1 ਜਨਵਰੀ 2004 ਤੋਂ ਬਾਅਦ ਨਿਯੁਕਤ ਹੋਏ ਹੋਣ ਪਰ ਭਰਤੀ ਦਾ ਇਸ਼ਤਿਹਾਰ 1 ਜਨਵਰੀ 2004 ਤੋਂ ਪਹਿਲਾਂ ਜਾਰੀ ਹੋਇਆ ਹੋਵੇ ਤਾਂ ਉਨ੍ਹਾਂ ਨੂੰ ਪੁਰਾਣੀ ਸਕੀਮ ਮਿਲੇਗੀ। ਦੂਸਰਾ ਹਮਦਰਦੀ ਆਧਾਰ ‘ਤੇ ਨਿਯੁਕਤ ਕਰਮਚਾਰੀ, ਜਿਨ੍ਹਾਂ ਦੀ ਬੇਨਤੀ 1 ਜਨਵਰੀ 2004 ਤੋਂ ਪਹਿਲਾਂ ਮਿਲੀ ਸੀ ਅਤੇ ਜੋ ਯੋਗਤਾ ਪੂਰੀ ਕਰਦੇ ਸਨ, ਉਹ ਵੀ ਇਸ ਲਈ ਯੋਗ ਹਨ।
Post Comment