ਹੁਣੀ-ਹੁਣੀ

ਕੈਨੇਡਾ ‘ਚ ਵੱਡੇ ਗੈਂਗ ਨੈੱਟਵਰਕ ਦਾ ਪਰਦਾਫ਼ਾਸ਼, 18 ਪੰਜਾਬੀ ਕੀਤੇ ਗ੍ਰਿਫ਼ਤਾਰ

Canada News : ਟੋਇੰਗ ਉਦਯੋਗ ਨਾਲ ਜੁੜੇ ਬਰੈਂਪਟਨ-ਅਧਾਰਤ ਸੰਗਠਿਤ ਅਪਰਾਧਕ ਨੈੱਟਵਰਕ ਦਾ ਪਰਦਾਫ਼ਾਸ਼ ਕਰਦੇ ਹੋਏ ਪੀਲ ਪੁਲਿਸ ਨੇ 18 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਇਨ੍ਹਾਂ ਦੀ 4.2 ਮਿਲੀਅਨ ਡਾਲਰ ਤੋਂ ਵੱਧ ਦੀ ਜਾਇਦਾਦ ਜ਼ਬਤ ਕੀਤੀ ਹੈ। ਜਾਂਚਕਰਤਾਵਾਂ ਨੇ ਸੋਮਵਾਰ ਨੂੰ ਇੱਕ ਅਪਰਾਧਿਕ ਸੰਗਠਨ ਬਾਰੇ ਚੱਲ ਰਹੀ ਜਾਂਚ ਦੇ ਵੇਰਵੇ ਜਾਰੀ ਕੀਤੇ, ਜਿਸ ਬਾਰੇ ਮੰਨਿਆ ਜਾ ਰਿਹਾ ਹੈ ਉਹ ਖੇਤਰ ’ਚ ਵੱਡੀ ਗਿਣਤੀ ’ਚ ਜਬਰੀ ਵਸੂਲੀ ਦੀਆਂ ਘਟਨਾਵਾਂ ਅਤੇ ਸਬੰਧਤ ਹਿੰਸਾ ਨੂੰ ਅੰਜਾਮ ਦਿੰਦੇ ਸਨ। ਪੀਲ ਰੀਜਨਲ ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ 11 ਮਹੀਨਿਆਂ ਤਕ ਚੱਲੀ ਜਾਂਚ ਖ਼ਾਸ ਤੌਰ ’ਤੇ ਦੱਖਣੀ ਏਸ਼ੀਆਈ ਭਾਈਚਾਰੇ ਅਤੇ ਕਾਰੋਬਾਰੀ ਮਾਲਕਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਹਿੰਸਕ ਜਬਰੀ ਵਸੂਲੀ ਦੀਆਂ ਧਮਕੀਆਂ ਵਿੱਚ ਵਾਧੇ ਦੇ ਜਵਾਬ ਵਿੱਚ ਸ਼ੁਰੂ ਕੀਤੀ ਗਈ ਸੀ।

ਇਹ ਵੀ ਪੜ੍ਹੋ  :     ਕੈਨੇਡਾ ‘ਚ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਪੰਜਾਬੀ ਮੁੰਡਾ ਨਵਦੀਪ ਸਿੰਘ ਹੋਇਆ ਲਾਪਤਾ

ਦੁਰਈਅੱਪਾ ਨੇ ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਹਾ, ‘‘ਜ਼ਿਆਦਾਤਰ ਜਬਰੀ ਵਸੂਲੀ ਦੇ ਮਾਮਲੇ ਜਿਨ੍ਹਾਂ ਦੀ ਅਸੀਂ ਜਾਂਚ ਕਰ ਰਹੇ ਹਾਂ, ਉਨ੍ਹਾਂ ਦਾ ਕਾਰਨ ਇਸ ਅਪਰਾਧਿਕ ਸੰਗਠਨ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਮੰਨਿਆ ਜਾ ਸਕਦਾ ਹੈ।’’ ਬਰੈਂਪਟਨ ਦੇ 17 ਪੁਰਸ਼ਾ ਅਤੇ ਕਿੰਗ ਸਿਟੀ ਦੀ ਇੱਕ ਔਰਤ ’ਤੇ ਹੁਣ ਤਕ ਕੁੱਲ 97 ਦੋਸ਼ ਲੱਗੇ ਹਨ। ਜਿਸ ਵਿੱਚ ਜਬਰਦਸਤੀ ਵਸੂਲੀ, ਕਿਸੇ ਅਪਰਾਧਿਕ ਸੰਗਠਨ ਵਿੱਚ ਹਿੱਸਾ ਲੈਣਾ ਅਤੇ ਉਸ ਨੂੰ ਨਿਰਦੇਸ਼ ਦੇਣਾ ਅਤੇ ਫ਼ਰਜ਼ੀ ਟੱਕਰ ਅਪਰਾਧ ਸ਼ਾਮਲ ਹਨ।ਪੁਲਿਸ ਨੇ ਕਿਹਾ ਕਿ ਇਨ੍ਹਾਂ ਵਿੱਚੋਂ ਕਈ ਮੁਲਜ਼ਮ ਸਰਟੀਫ਼ਾਈਡ ਰੋਡਸਾਈਡ ਅਤੇ ਹੰਬਲ ਰੋਡਸਾਈਡ ਦੇ ਨਾਵਾਂ ਹੇਠ ਕੰਮ ਕਰਨ ਵਾਲੀਆਂ ਟੋਇੰਗ ਕੰਪਨੀਆਂ ਨਾਲ ਜੁੜੇ ਹੋਏ ਪਾਏ ਗਏ ਹਨ। ਜਾਂਚਕਰਤਾਵਾਂ ਨੇ ਕਿਹਾ ਕਿ ਇਸ ਸਮੂਹ ਨੇ ਵਾਹਨਾਂ ਦੀਆਂ ਟੱਕਰਾਂ ਦਾ ਡਰਾਮਾ ਕਰਕੇ ਅਤੇ ਸਥਾਨਕ ਟੋਇੰਗ ਕਾਰਜਾਂ ਦਾ ਕੰਟਰੋਲ ਆਪਣੇ ਹੱਥ ਵਿੱਚ ਲੈਣ ਲਈ ਧਮਕੀਆਂ, ਹਮਲਿਆਂ ਅਤੇ ਹਥਿਆਰਾਂ ਦੀ ਵਰਤੋਂ ਕਰ ਕੇ ਬੀਮਾ ਧੋਖਾਧੜੀ ਵਿੱਚ ਸ਼ਾਮਲ ਹੋ ਕੇ ਲੋਕਾਂ ਤੋਂ ‘‘ਲੱਖਾਂ ਡਾਲਰ’’ ਵਸੂਲਣ ਦੀ ਕੋਸ਼ਿਸ਼ ਕੀਤੀ।ਪੀਲ ਰੀਜਨਲ ਪੁਲਿਸ ਡਿਟੈਕਟ ਬ੍ਰਾਇਨ ਲੌਰੇਟ ਨੇ ਕਿਹਾ ਕਿ ਉਹ ਫ਼ਰਜ਼ੀ ਘਟਨਾਵਾਂ ਬਾਰੇ ਵੇਰਵੇ ਨਹੀਂ ਦੇ ਸਕਦੇ, ਪਰ ਕਿਹਾ ਕਿ ਉਹ ‘‘ਹਰ ਪਹਿਲੂ ਵਿੱਚ ਫ਼ਰਜ਼ੀ ਸੀ।

ਇਹ ਵੀ ਪੜ੍ਹੋ  :   ਨਿਊਜ਼ੀਲੈਂਡ ਦਾ ਪੇਰੈਂਟ ਬੂਸਟ ਵੀਜ਼ਾ ਲਾਂਚ, 5 ਸਾਲਾਂ ਲਈ ਦੇਸ਼ ਵਿੱਚ ਰਹਿਣ ਦੀ ਆਗਿਆ

ਲੋਰੇਟ ਨੇ ਸੋਮਵਾਰ ਨੂੰ ਕਿਹਾ ਕਿ ਇਹ ਉਹ ਹਾਦਸੇ ਹਨ ਜੋ ਸੜਕਾਂ ’ਤੇ ਅਕਸਰ ਵਾਪਰਦੇ ਹਨ ਜਿਨ੍ਹਾਂ ਦਾ ਜਨਤਕ ਸੁਰੱਖਿਆ ’ਤੇ ਸਪੱਸ਼ਟ ਤੌਰ ’ਤੇ ਪ੍ਰਭਾਵ ਪੈਂਦਾ ਹੈ, ਕਈ ਵਾਰ ਪੁਲਿਸ, ਐਂਬੂਲੈਂਸ ਅਤੇ ਫਾਇਰ ਵਿਭਾਗਾਂ ਨੂੰ ਘਟਨਾ ਸਥਾਨ ’ਤੇ ਜਾਣਾ ਪੈਂਦਾ ਹੈ ਅਤੇ ਉਹ ਧੋਖਾਧੜੀ ਦੇ ਭੌਤਿਕ ਲਾਭ ਪ੍ਰਾਪਤ ਕਰਨ ਲਈ ਰਿਪੋਰਟਿੰਗ ਅਤੇ ਬੀਮਾ ਉਦਯੋਗ ਰਾਹੀਂ ਧੋਖਾਧੜੀ ਜਾਰੀ ਰਖਦੇ ਹਨ।’ ਲੋਰੇਟ ਨੇ ਨਿਊਜ਼ ਕਾਨਫਰੰਸ ਵਿੱਚ ਕਿਹਾ ਕਿ ਪੁਲਿਸ ਨੇ ਕਿਹਾ ਕਿ ਜਾਂਚ ਦੇ ਹਿੱਸੇ ਵਜੋਂ ਅੰਦਾਜ਼ਨ 4.2 ਮਿਲੀਅਨ ਡਾਲਰ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ, ਜਿਸ ਵਿੱਚ 18 ਟੋਅ ਟਰੱਕ, ਚਾਰ ਮਹਿੰਗੇ ਨਿੱਜੀ ਵਾਹਨ ਅਤੇ ਪੰਜ ਚੋਰੀ ਹੋਏ ਵਾਹਨ ਸ਼ਾਮਲ ਹਨ। ਪੁਲਿਸ ਨੇ ਛੇ ਹਥਿਆਰ, 586 ਕਾਰਤੂਸ, ਦੋ ਬੁਲੇਟਪਰੂਫ ਜੈਕਟਾਂ ਅਤੇ ਕਈ ਤਰ੍ਹਾਂ ਦੇ ਹਥਿਆਰ ਵੀ ਜ਼ਬਤ ਕੀਤੇ ਹਨ। ਇਹ ਜ਼ਬਤੀਆਂ ਪੀਲ ਰੀਜਨ, ਕੈਲੇਡਨ, ਯੌਰਕ ਰੀਜਨ ਅਤੇ ਟੋਰਾਂਟੋ ਵਿੱਚ ਕਈ ਸਰਚ ਵਾਰੰਟਾਂ ਦੀ ਪਾਲਣਾ ਦੌਰਾਨ ਹੋਈਆਂ।

Post Comment

You May Have Missed