
ਈਰਾਨ ‘ਚ ਫਸੇ ਭਾਰਤੀ ਵਿਦਿਆਰਥੀ, ਸਰਕਾਰ ਤੋਂ ਲਗਾਈ ਮਦਦ ਦੀ ਗੁਹਾਰ
International Desk : ਈਰਾਨ-ਇਜ਼ਰਾਈਲ ਵਿਚਾਲੇ ਤਣਾਅ ਚੌਥੇ ਦਿਨ ਵੀ ਜਾਰੀ ਹੈ। ਦੋਵੇਂ ਦੇਸ਼ ਇਕ-ਦੂਜੇ ‘ਤੇ ਲਗਾਤਾਰ ਹਮਲੇ ਕਰ ਰਹੇ ਹਨ, ਜਿਸ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਹੁਣ ਈਰਾਨ ਵਿੱਚ ਵਧ ਰਹੇ ਹਮਲਿਆਂ ਵਿਚਕਾਰ ਭਾਰਤੀ ਵਿਿਦਆਰਥੀਆਂ ਨੇ ਕੇਂਦਰ ਸਰਕਾਰ ਨੂੰ ਸੁਰੱਖਿਅਤ ਘਰ ਵਾਪਸੀ ਲਈ ਅਪੀਲ ਕੀਤੀ ਹੈ।ਦਰਅਸਲ ਵਿਿਦਆਰਥੀ ਹੋਸਟਲਾਂ ਅਤੇ ਅਪਾਰਟਮੈਂਟਾਂ ਤੋਂ ਕੁਝ ਕਿਲੋਮੀਟਰ ਦੂਰ ਧਮਾਕਿਆਂ ਦੀਆਂ ਰਿਪੋਰਟਾਂ ਨਾਲ ਲੋਕਾਂ ਵਿੱਚ ਡਰ ਵਧ ਰਿਹਾ ਹੈ। ਭਾਰਤੀ ਵਿਿਦਆਰਥੀ ਆਪਣੀ ਸਰਕਾਰ ਨੂੰ ਅਪੀਲ ਕਰ ਰਹੇ ਹਨ ਕਿ ਬਹੁਤ ਦੇਰ ਹੋਣ ਤੋਂ ਪਹਿਲਾਂ ਉਨ੍ਹਾਂ ਨੂੰ ਸੁਰੱਖਿਅਤ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਦੂਤਾਵਾਸ ਨੇ ਹੈਲਪਲਾਈਨਾਂ ਸਾਂਝੀਆਂ ਕੀਤੀਆਂ ਹਨ ਪਰ ਅਸੀਂ ਡਰੇ ਹੋਏ ਹਾਂ ਅਤੇ ਅਸੀਂ ਘਰ ਵਾਪਸ ਜਾਣਾ ਚਾਹੁੰਦੇ ਹਾਂ। ਈਰਾਨ-ਇਜ਼ਰਾਈਲ ਵਿਚਾਲੇ ਤਣਾਅ ਨੂੰ ਅੱਜ ਚਾਰ ਦਿਨ ਹੋ ਗਏ ਹਨ। ਦੋਵੇਂ ਦੇਸ਼ ਇਕ-ਦੂਜੇ ‘ਤੇ ਲਗਾਤਾਰ ਹਮਲੇ ਕਰ ਰਹੇ ਹਨ, ਜਿਸ ਵਿਚ ਭਾਰੀ ਜਾਨੀ-ਮਾਲੀ ਨੁਕਸਾਨ ਹੋਇਆ ਹੈ। ਦੇਸ਼ ਭਰ ਵਿੱਚ ਇਜ਼ਰਾਈਲੀ ਹਮਲਿਆਂ ਕਾਰਨ ਈਰਾਨ ਵਿੱਚ ਫਸੇ ਸੈਂਕੜੇ ਭਾਰਤੀ ਮੈਡੀਕਲ ਵਿਿਦਆਰਥੀਆਂ ਵਿੱਚੋਂ ਇੱਕ ਨੇ ਕਿਹਾ ਕਿ ਸ਼ੁੱਕਰਵਾਰ ਸਵੇਰੇ ਮੈਂ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣ ਕੇ ਉੱਠਿਆ ਅਤੇ ਬੇਸਮੈਂਟ ਵੱਲ ਭੱਜਿਆ। ਉਦੋਂ ਤੋਂ ਅਸੀਂ ਸੌਂ ਨਹੀਂ ਸਕੇ। ਜਿਸ ਕਾਰਨ ਉਨਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੰੰੂ ਇਸ ਦੇਸ਼ ਚੋਂ ਕੱਢਿਆ ਜਾਵੇ।
ਇਹ ਵੀ ਪੜ੍ਹੋ : America News: ਅਮਰੀਕੀ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾਂ, Aslum ਮੰਗਣ ਵਾਲੇ ਪ੍ਰਵਾਸੀਆਂ ‘ਤੇ ਪਵੇਗਾ ਅਸਰ
ਤੇਹਰਾਨ ਵਿੱਚ ਸ਼ਾਹਿਦ ਬੇਹਸ਼ਤੀ ਯੂਨੀਵਰਸਿਟੀ ਵਿੱਚ ਐਮਬੀਬੀਐਸ ਦੇ ਤੀਜੇ ਸਾਲ ਦੇ 22 ਸਾਲਾ ਭਾਰਤੀ ਵਿਿਦਆਰਥੀ ਨੇ ਕਿਹਾ ਕਿ ਇਕੱਲੇ ਉਸਦੀ ਯੂਨੀਵਰਸਿਟੀ ਵਿੱਚ 350 ਤੋਂ ਵੱਧ ਭਾਰਤੀ ਵਿਿਦਆਰਥੀ ਹਨ। ਅਸੀਂ ਆਪਣੇ ਅਪਾਰਟਮੈਂਟ ਦੇ ਬੇਸਮੈਂਟ ਵਿੱਚ ਫਸੇ ਹੋਏ ਹਾਂ। ਅਸੀਂ ਹਰ ਰਾਤ ਧਮਾਕੇ ਸੁਣਦੇ ਹਾਂ। ਸਿਰਫ਼ 5 ਕਿਲੋਮੀਟਰ ਦੂਰ ਇੱਕ ਧਮਾਕਾ ਹੋਇਆ। ਅਸੀਂ ਤਿੰਨ ਦਿਨਾਂ ਤੋਂ ਨਹੀਂ ਸੌਂਏ। ਜੰਮੂ-ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦੇ ਹੰਦਵਾੜਾ ਦੇ ਰਹਿਣ ਵਾਲੇ ਵਿਿਦਆਰਥੀ ਨੇ ਕਿਹਾ ਕਿ ਬੰਬ ਧਮਾਕੇ ਕਾਰਨ ਯੂਨੀਵਰਸਿਟੀ ਨੇ ਕਲਾਸਾਂ ਮੁਅੱਤਲ ਕਰ ਦਿੱਤੀਆਂ ਹਨ। ਵਿਿਦਆਰਥੀ ਬਾਹਰ ਜਾਣ ਤੋਂ ਪਰਹੇਜ਼ ਕਰ ਰਹੇ ਹਨ। ਸ਼ਾਹਿਦ ਬਹਿਸ਼ਤੀ ਯੂਨੀਵਰਸਿਟੀ ਆਪਣੇ ਕਿਫਾਇਤੀ ਅਤੇ ਵੱਕਾਰੀ ਪ੍ਰੋਗਰਾਮ ਲਈ ਭਾਰਤੀ ਨਾਗਰਿਕਾਂ ਵਿੱਚ ਪਸੰਦੀਦਾ ਹ। ਜਾਣਕਾਰੀ ਅਨੁਸਾਰ ਯੂਨੀਵਰਸਿਟੀ ਪ੍ਰਸ਼ਾਸਨ ਵਿਿਦਆਰਥੀਆਂ ਦੇ ਸੰਪਰਕ ਵਿੱਚ ਹੈ। ਨਿਊਜ਼ ਏਜੰਸੀ ਅਂੀ ਨਾਲ ਗੱਲ ਕਰਨ ਵਾਲੇ ਲੋਕਾਂ ਨੇ ਕਿਹਾ ਕਿ ਉਹ ਹੁਣ ਸੁਰੱਖਿਆ ਨਿਰਦੇਸ਼ਾਂ ਅਤੇ ਅਗਲੇ ਕਦਮਾਂ ਲਈ ਭਾਰਤੀ ਦੂਤਾਵਾਸ ਦੀ ਸਲਾਹ ਅਤੇ ਤਾਲਮੇਲ ‘ਤੇ ਨਿਰਭਰ ਹਨ। ਕਰਮਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਵਿੱਚ ਐਮਬੀਬੀਐਸ ਦੇ ਪਹਿਲੇ ਸਾਲ ਦੇ ਵਿਿਦਆਰਥੀ ਨੇ ਕਿਹਾ ਕਿ ਕਰਮਨ ਤਹਿਰਾਨ ਨਾਲੋਂ ਮੁਕਾਬਲਤਨ ਸੁਰੱਖਿਅਤ ਹੈ ਪਰ ਦਹਿਸ਼ਤ ਤੇਜ਼ੀ ਨਾਲ ਫੈਲ ਰਹੀ ਹੈ।
ਇਹ ਵੀ ਪੜ੍ਹੋ : UK Immigration News: ਯੂਕੇ ਗ੍ਰਹਿ ਵਿਭਾਗ ਵੱਲੋਂ ਇਮੀਗ੍ਰੇਸ਼ਨ ਡੇਟਾ ਦਾ ਖੁਲਾਸਾ, Work Permit ‘ਤੇ Study Visa ਨੂੰ ਲੈ ਕੇ ਵੱਡੀ ਅਪਡੇਟ
ਅਸੀਂ ਆਪਣੇ ਸ਼ਹਿਰ ਵਿੱਚ ਗੋਲੀਬਾਰੀ ਸੁਣੀ। ਤਹਿਰਾਨ ਵਿੱਚ ਮੇਰੇ ਦੋਸਤ ਡਰੇ ਹੋਏ ਹਨ। ਸਾਨੂੰ 3-4 ਦਿਨਾਂ ਲਈ ਪੀਣ ਵਾਲਾ ਪਾਣੀ ਸਟੋਰ ਕਰਨ ਦੀ ਸਲਾਹ ਦਿੱਤੀ ਗਈ ਹੈ। ਸ਼੍ਰੀਨਗਰ ਦੇ ਇਕ ਵਸਨੀਕ ਨੇ ਕਿਹਾ, “ਮੈਨੂੰ ਆਪਣੇ ਮਾਪਿਆਂ ਤੋਂ ਇੱਕ ਦਿਨ ਵਿੱਚ 10 ਕਾਲਾਂ ਆ ਰਹੀਆਂ ਹਨ। ਇੰਟਰਨੈੱਟ ਇੰਨਾ ਹੌਲੀ ਹੈ ਕਿ ਮੈਂ ਜਲਦੀ ਾਂਹੳਟਸਅਪਪ ਸੁਨੇਹਾ ਵੀ ਨਹੀਂ ਭੇਜ ਸਕਦਾ। ਅਸੀਂ ਇੱਥੇ ਡਾਕਟਰ ਬਣਨ ਲਈ ਆਏ ਸੀ। ਹੁਣ ਅਸੀਂ ਸਿਰਫ਼ ਬਚਣ ਦੀ ਕੋਸ਼ਿਸ਼ ਕਰ ਰਹੇ ਹਾਂ।” ਈਰਾਨ ਯੂਨੀਵਰਸਿਟੀ ਆਫ਼ ਮੈਡੀਕਲ ਸਾਇੰਸਜ਼ ਵਿੱਚ ਐਮਬੀਬੀਐਸ ਦੇ ਚੌਥੇ ਸਾਲ ਦੇ ਵਿਿਦਆਰਥੀ ਨੇ ਕਿਹਾ ਕਿ ਹਮਲਿਆਂ ਦੀ ਪਹਿਲੀ ਰਾਤ ਸਭ ਤੋਂ ਭਿਆਨਕ ਸੀ। ਜੰਮੂ-ਕਸ਼ਮੀਰ ਦੇ ਸੋਪੋਰ ਦੀ ਵਿਿਦਆਰਥਣ ਨੇ ਕਿਹਾ, “ਧਮਾਕੇ ਬਹੁਤ ਦੂਰ ਨਹੀਂ ਸਨ, ਸਿਰਫ਼ ਕੁਝ ਕਿਲੋਮੀਟਰ ਦੂਰ ਸਨ। ਹਰ ਕੋਈ ਘਬਰਾ ਗਿਆ ਸੀ। ਮੇਰਾ ਪਰਿਵਾਰ ਮੇਰੀ ਸਿਹਤ ਬਾਰੇ ਪੁੱਛਦਾ ਰਹਿੰਦਾ ਹੈ। ਅਸੀਂ ਲਗਾਤਾਰ ਖ਼ਬਰਾਂ ‘ਤੇ ਨਜ਼ਰ ਰੱਖ ਰਹੇ ਹਾਂ।” ਸਾਡੇ ਵਿੱਚੋਂ ਜ਼ਿਆਦਾਤਰ ਡਰੇ ਹੋਏ ਹਨ ਅਤੇ ਘਰ ਦੇ ਅੰਦਰ ਹੀ ਰਹਿ ਰਹੇ ਹਨ। ਸਾਨੂੰ ਨਹੀਂ ਪਤਾ ਕਿ ਇਹ ਕਿੰਨਾ ਚਿਰ ਚੱਲੇਗਾ।ਇੱਥੇ ਦੱਸ ਦਈਏ ਕਿ ਈਰਾਨ ਵਿਚ ਇਜ਼ਰਾਈਲੀ ਹਮਲਿਆਂ ਵਿਚ ਘੱਟੋ-ਘੱਟ 406 ਲੋਕ ਮਾਰੇ ਗਏ ਹਨ ਅਤੇ 654 ਹੋਰ ਜ਼ਖਮੀ ਹੋਏ ਹਨ। ਇਜ਼ਰਾਈਲ ਦਾ ਦਾਅਵਾ ਹੈ ਕਿ ਉਸ ਨੇ ਤਹਿਰਾਨ ਵਿਚ ਰੱਖਿਆ ਮੰਤਰਾਲਾ ਨੂੰ ਵੀ ਨਿਸ਼ਾਨਾ ਬਣਾਇਆ ਹੈ।
Post Comment