ਹੁਣੀ-ਹੁਣੀ

ਮਜੀਠੀਆ ‘ਤੇ ਵਿਜੀਲੈਂਸ ਦੀ ਕਾਰਵਾਈ ਨੂੰ ਲੈ ਕੇ ਗਿਆਨੀ ਹਰਪ੍ਰੀਤ ਦੇ ਤਿੱਖੇ ਬੋਲ

Punjab News : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿ.ਹਰਪ੍ਰੀਤ ਸਿੰਘ ਦੇ ਵੱਲੋਂ ਮਜੀਠੀਆ ਦੀ ਗ੍ਰਿਫ਼ਤਾਰੀ ਨੂੰ ਸ਼ਰਮਨਾਕ ਦੱਸਿਆ ਹੈ। ਉਨ੍ਹਾਂ ਕਿਹਾ ਕਿ ਜੇ ਮਜੀਠੀਆ ਦੀ ਗ੍ਰਿਫ਼ਾਤਰੀ ਬਿਨਾ ਕਿਸੇ ਠੋਸ ਸਬੂਤ ਤੋਂ ਕੀਤੀ ਹੈ ਉਹ ਨੈਤਿਕ ਤੌਰ ਤੇ ਸ਼ਰਮਸ਼ਾਰ ਕਰਨ ਵਾਲੀ ਗਤੀਵਿਧੀ ਹੈ। ਆਪਣੀ ਫੇਸਬੁੱਕ ਪੋਸਟ ਵਿੱਚ ਗਿ.ਹਰਪ੍ਰੀਤ ਸਿੰਘ ਲਿਖਦੇ ਹਨ ਕਿ- ਮੈਂ ਬਦਲੇ ਦੀ ਭਾਵਨਾਂ ਨਾਲ ਕੀਤੀ ਕਿਸੇ ਵੀ ਕਾਰਵਾਈ ਨਾਲ ਸਹਿਮਤ ਨਹੀ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ- ਅਸੀਂ ਤਾਂ ਬਿਲਕੁਲ ਵੀ ਨਹੀ, ਕਿਉਂਕਿ ਅਜੇ ਕੁਝ ਮਹੀਨੇ ਪਹਿਲਾਂ ਦੋ ਦਸੰਬਰ ਦਾ ਹੁਕਮਨਾਮਾ, ਜਿਸ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੁਦ ਅਪਣੇ ਗੁਨਾਹ ਕਬੂਲ ਕੀਤੇ ਸਨ ਜਿਸ ਸਦਕਾ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਥੇ ਧਾਰਮਿਕ ਤਨਖ਼ਾਹ ਲਾਈ ਉੱਥੇ ਅਕਾਲੀ ਸਿਆਸਤ ਨੂੰ ਮਜਬੂਤ ਰੱਖਣ ਲਈ ਕੁਝ ਆਦੇਸ਼ ਦਿੱਤੇ।

ਇਹ ਵੀ ਪੜ੍ਹੋ :  ਬਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਹਿਰਾਸਤ ‘ਚ ਲਿਆ

ਜਿੰਨਾਂ ਨੂੰ ਨਾ ਸਿਰਫ ਇੰਨ੍ਹਾਂ ਭਗੌੜੇ ਅਕਾਲੀਆਂ ਨੇ ਘੱਟੇ ਮਿੱਟੀ ਰੋਲਿਆ ਬਲਕਿ ਬਦਲੇ ਦੀ ਭਾਵਨਾ ਤਹਿਤ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਦਿਆਂ ਉੱਨਾਂ ਨੂੰ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ। ਇਹ ਸਰਾਸਰ ਬਦਲੇ ਦੀ ਭਾਵਨਾ ਤਹਿਤ ਸੀ। ਪੰਜਾਬੀ ਦਾ ਅਖਾਣ ਹੈ ਅਸੀਂ ਮਾਰੀਏ ਤਾਂ ਪੋਲੇ ਜੇ ਤੁਸੀਂ ਮਾਰੋ ਤਾਂ ਠੋਲੇ। ਜਾ ਬਾਣੀ ਦਾ ਫੁਰਮਾਨ ਹੈ- ਜੇਹਾ ਬੀਜੈ ਸੋ ਲੁਣੈ। ਗਿ.ਹਰਪ੍ਰੀਤ ਸਿੰਘ ਜਿੱਥੇ ਮਜੀਠੀਆ ਦੇ ਹੱਕ ਵਿੱਚ ਆਏ ਹਨ, ਉੱਥੇ ਹੀ ਅਕਾਲੀ ਦਲ ਦੇ ਲੀਡਰਾਂ ਤੇ ਵੀ ਵਰਦੇ ਨਜ਼ਰ ਆਏ ਹਨ।

Post Comment

You May Have Missed