
ਧੀ ਦੇ ਪਹਿਲੇ ਜਨਮਦਿਨ ‘ਤੇ ਪਿਓ ਨੇ ਦਿੱਤੀ 7 ਕਰੋੜ ਦੀ ਗੱਡੀ
ਦੁਬਈ: ਕਹਿੰਦੇ ਨੇ ਧੀਆਂ ਮਾਪਿਆਂ ਦੇ ਸਿਰ ਦਾ ਤਾਜ ਹੁੰਦੀਆਂ ਨੇ ਤੇ ਖ਼ਾਸਕਰ ਆਪਣੇ ਪਿਓ ਦੇ ਬਹੁਤ ਨੇੜੇ ਹੁੰਦੀਆਂ ਹਨ। ਹਰੇਕ ਧੀ ਦਾ ਪਿਓ ਆਪਣੀ ਧੀ ਦੀ ਖੁਸ਼ੀ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦਾ ਹੈ। ਇਸ ਦੌਰਾਨ, ਸੋਸ਼ਲ ਮੀਡੀਆ ‘ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ, ਜਿਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।
ਜਲਦ ਹੋਵੇਗਾ ਕੈਬਨਿਟ ‘ਚ ਵਿਸਥਾਰ, ਪੰਜਾਬ ਦੇ ਰਾਜਪਾਲ ਨਾਲ CM ਮਾਨ ਦੀ ਮੁਲਾਕਾਤ
ਇੱਕ ਵਾਇਰਲ ਵੀਡੀਓ ਵਿੱਚ, ਇੱਕ ਪਿਤਾ ਆਪਣੀ ਧੀ ਨੂੰ ਉਸਦੇ ਪਹਿਲੇ ਜਨਮ ਦਿਨ ‘ਤੇ ਰੋਲਸ ਰਾਇਸ ਕਾਰ ਤੋਹਫ਼ੇ ਵਜੋਂ ਦਿੰਦੇ ਹੋਏ ਦੇਖਿਆ ਜਾ ਸਕਦਾ ਹੈ। ਰਿਪੋਰਟਾਂ ਅਨੁਸਾਰ, ਇਸ ਲਗਜ਼ਰੀ ਕਾਰ ਦੀ ਸ਼ੁਰੂਆਤੀ ਕੀਮਤ ਭਾਰਤ ਵਿੱਚ ਲਗਭਗ 7 ਕਰੋੜ ਰੁਪਏ ਹੈ।
ਪੈਨਸ਼ਨਾਂ ਹੋਣਗਣੀਆਂ ਬਹਾਲ, ਸਰਕਾਰ ਨੇ ਦਿੱਤੀ ਖੁਸ਼ਖ਼ਬਰੀ
ਦੁਬਈ ਵਿੱਚ ਰਹਿਣ ਵਾਲੇ ਇੱਕ ਭਾਰਤੀ ਕਾਰੋਬਾਰੀ ਸਤੀਸ਼ ਸੈਨਪਾਲ ਨੇ ਆਪਣੀ ਧੀ ਨੂੰ ਉਸ ਦੇ ਪਹਿਲੇ ਜਨਮ ਦਿਨ ‘ਤੇ ਅਜਿਹਾ ਖਾਸ ਤੋਹਫ਼ਾ ਦਿੱਤਾ ਹੈ, ਜਿਸ ਦੀ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ। ਕਾਰ ਦੀ ਸੀਟ ਤੋਂ ਲੈ ਕੇ ਕਾਰ ਦੇ ਅੰਦਰੂਨੀ ਹਿੱਸੇ ਤੱਕ, ਹਰ ਚੀਜ਼ ‘ਤੇ ਉਸ ਦੀ ਧੀ ਦਾ ਨਾਂ ਇਜ਼ਾਬੇਲਾ ਲਿਖਿਆ ਹੋਇਆ ਸੀ। 1 ਸਾਲ ਦੀ ਧੀ ਨੂੰ ਇੰਨਾ ਮਹਿੰਗਾ ਤੋਹਫ਼ਾ ਦੇਣ ‘ਤੇ ਲੋਕ ਇਸ ਨੂੰ ਫ਼ਜ਼ੂਲਖ਼ਰਚੀ ਦੱਸ ਰਹੇ।
Post Comment