ਹੁਣੀ-ਹੁਣੀ

DSP ਦਾ ਰੀਡਰ 1,00,000 ਰਿਸ਼ਵਤ ਲੈਂਦਾ ਗ੍ਰਿਫ਼ਤਾਰ

ਬਠਿੰਡਾ: ਭ੍ਰਿਸ਼ਟਾਚਾਰ ਵਿਰੁੱਧ ਵਿਜੀਲੈਂਸ ਬਿਊਰੋ ਦੀ ਕਾਰਵਾਈ ਲਗਾਤਾਰ ਤੇਜ਼ ਹੋ ਰਹੀ ਹੈ। ਮੰਗਲਵਾਰ ਦੁਪਹਿਰ ਨੂੰ ਵਿਜੀਲੈਂਸ ਬਿਊਰੋ ਬਠਿੰਡਾ ਦੀ ਟੀਮ ਨੇ ਭੁੱਚੋ ਮੰਡੀ ਸਬ-ਡਵੀਜ਼ਨ ਦੇ DSP ਰਵਿੰਦਰ ਸਿੰਘ ਰੰਧਾਵਾ ਦੇ ਰੀਡਰ ਅਤੇ ਗੰਨਮੈਨ ਰਾਜ ਕੁਮਾਰ ਨੂੰ 1 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਇਹ ਪੈਸੇ ਡੀਐੱਸਪੀ ਦੀ ਸਰਕਾਰੀ ਗੱਡੀ ‘ਚੋਂ ਬਰਾਮਦ ਕੀਤੇ ਗਏ ਸਨ, ਜਿਸ ਕਾਰਨ ਡੀਐੱਸਪੀ ਦੀ ਭੂਮਿਕਾ ਨੂੰ ਵੀ ਮਾਮਲੇ ਵਿੱਚ ਸ਼ੱਕੀ ਮੰਨਿਆ ਜਾ ਰਿਹਾ ਹੈ।

ਬਿਕਰਮ ਸਿੰਘ ਮਜੀਠੀਆ ਵਿਜੀਲੈਂਸ ਖਿਲਾਫ਼ ਪਹੁੰਚੇ ਹਾਈਕੋਰਟ

ਜਾਣਕਾਰੀ ਅਨੁਸਾਰ ਪਿੰਡ ਕਲਿਆਣ ਸੁੱਖਾ ਦੀ ਰਹਿਣ ਵਾਲੀ ਸ਼ਿਕਾਇਤਕਰਤਾ ਪਰਮਜੀਤ ਕੌਰ ਨੇ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਸੀ ਕਿ ਕੁਝ ਸਮਾਂ ਪਹਿਲਾਂ ਉਸਦੇ ਪਤੀ ਅਤੇ ਪੁੱਤਰਾਂ ਖ਼ਿਲਾਫ਼ ਥਾਣਾ ਨਥਾਣਾ ਵਿੱਚ ਲੜਾਈ-ਝਗੜੇ ਦਾ ਝੂਠਾ ਕੇਸ ਦਰਜ ਕੀਤਾ ਗਿਆ ਸੀ। ਐੱਸਐੱਸਪੀ ਨੂੰ ਦਿੱਤੀ ਲਿਖਤੀ ਸ਼ਿਕਾਇਤ ਤੋਂ ਬਾਅਦ ਇਸਦੀ ਜਾਂਚ ਡੀਐੱਸਪੀ ਰਵਿੰਦਰ ਸਿੰਘ ਰੰਧਾਵਾ ਨੂੰ ਸੌਂਪ ਦਿੱਤੀ ਗਈ ਸੀ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਸ ਦੌਰਾਨ, ਰਾਜ ਕੁਮਾਰ, ਜਿਸਨੇ ਡੀਐੱਸਪੀ ਦਾ ਰੀਡਰ ਅਤੇ ਪ੍ਰਿੰਸੀਪਲ ਸੁਰੱਖਿਆ ਅਧਿਕਾਰੀ (ਪੀਐੱਸਓ) ਹੋਣ ਦਾ ਦਾਅਵਾ ਕੀਤਾ ਸੀ, ਨੇ ਮਾਮਲੇ ਵਿੱਚ ਰਾਹਤ ਦਿਵਾਉਣ ਦੇ ਨਾਮ ‘ਤੇ ਡੀਐੱਸਪੀ ਵੱਲੋਂ 5 ਲੱਖ ਰੁਪਏ ਦੀ ਰਿਸ਼ਵਤ ਮੰਗੀ। ਬਾਅਦ ਵਿੱਚ ਸੌਦਾ ਦੋ ਲੱਖ ਵਿੱਚ ਤੈਅ ਹੋ ਗਿਆ।

ਸੰਗਰੂਰ ਵਾਲਿਆ ਲਈ ਖ਼ਤਰੇ ਦੀ ਘੰਟੀ! ਘੱਗਰ ਨਦੀਂ ਦਾ ਵਧਿਆ ਪਾਣੀ ਦਾ ਪੱਧਰ

ਮੰਗਲਵਾਰ ਨੂੰ, ਜਦੋਂ ਸ਼ਿਕਾਇਤਕਰਤਾ ਪਹਿਲੀ ਕਿਸ਼ਤ ਵਜੋਂ 1 ਲੱਖ ਰੁਪਏ ਦੇ ਰਿਹਾ ਸੀ ਤਾਂ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਰਾਜ ਕੁਮਾਰ ਨੂੰ ਰੰਗੇ ਹੱਥੀਂ ਗ੍ਰਿਫ਼ਤਾਰ ਕਰ ਲਿਆ। ਬਰਾਮਦ ਕੀਤੀ ਗਈ ਰਕਮ ਡੀਐੱਸਪੀ ਦੀ ਸਰਕਾਰੀ ਗੱਡੀ ਵਿੱਚੋਂ ਮਿਲੀ, ਜਦੋਂ ਕਿ ਪੈਸੇ ਲੈਣ ਸਮੇਂ ਡੀਐੱਸਪੀ ਖੁਦ ਦਫ਼ਤਰ ਵਿੱਚ ਮੌਜੂਦ ਸੀ। ਵਿਜੀਲੈਂਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜੇਕਰ ਡੀਐਸਪੀ ਦੀ ਭੂਮਿਕਾ ਸਾਹਮਣੇ ਆਉਂਦੀ ਹੈ, ਤਾਂ ਉਸ ਵਿਰੁੱਧ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Post Comment

You May Have Missed