ਹੁਣੀ-ਹੁਣੀ

ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਪਾਈ ਝਾੜ

ਅਮਰੀਕਾ: ਈਰਾਨ-ਇਜ਼ਰਾਈਲ ਵਿਚਾਲੇ ਜੰਗਬੰਦੀ ਹੋਣ ਤੋਂ ਬਾਅਦ ਈਰਾਨ ਵੱਲੋਂ ਮੁੜ ਤੋਂ ਇਜ਼ਰਾਈਲ ‘ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਜਿਸ ਤੋਂ ਬਾਅਦ ਇਜ਼ਰਾਈਲੀ ਰੱਖਿਆ ਮੰਤਰੀ ਨੇ ਵੀ ਆਪਣੀ ਫੌਜ ਨੂੰ ਈਰਾਨੀ ਹਮਲਿਆਂ ਦਾ ਮੂੰਹਤੋੜ ਜਵਾਬ ਦੇਣ ਦੀ ਇਜਾਜ਼ਤ ਦੇ ਦਿੱਤੀ ਹੈ। ਇਸ ਹਮਲੇ ਮਗਰੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਵਾਂ ਦੇਸ਼ਾਂ ਨੂੰ ਝਾੜ ਪਾਉਂਦੇ ਹੋਏ ਆਪਣੇ ‘ਟਰੁੱਥ ਸੋਸ਼ਲ’ ਅਕਾਊਂਟ ‘ਤੇ ਪੋਸਟ ਪਾ ਕੇ ਲਿਖਿਆ, ”ਇਜ਼ਰਾਈਲ, ਹੁਣ ਬੰਬ ਨਾ ਸੁੱਟਣਾ। ਜੇ ਤੁਸੀਂ ਅਜਿਹਾ ਕੀਤਾ ਤਾਂ ਇਹ ਸੀਜ਼ਫਾਇਰ ਦੀ ਵੱਡੀ ਉਲੰਘਣਾ ਹੋਵੇਗੀ। ਆਪਣੇ ਪਾਇਲਟਾਂ ਨੂੰ ਵਾਪਸ ਬੁਲਾਓ।”

ਈਰਾਨ ਤੋਂ 1000 ਭਾਰਤੀ ਪਰਤਣਗੇ ਆਪਣੇ ਮੁਲਕ

ਜ਼ਿਕਰਯੋਗ ਹੈ ਕਿ ਈਰਾਨੀ ਹਮਲਿਆਂ ਮਗਰੋਂ ਇਜ਼ਰਾਈਲੀ ਰੱਖਿਆ ਮੰਤਰੀ ਇਜ਼ਰਾਈਲ ਕਾਟਜ਼ ਨੇ ਇਜ਼ਰਾਈਲੀ ਫੌਜ ਨੂੰ ਖੁੱਲ੍ਹ ਕੇ ਜਵਾਬੀ ਕਾਰਵਾਈ ਦੀ ਛੋਟ ਦਿੱਤੀ ਸੀ। ਹਾਲਾਂਕਿ ਈਰਾਨ ਨੇ ਇਜ਼ਰਾਈਲ ਦੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ ਸੀ ਕਿ ਈਰਾਨ ਨੇ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ, ਪਰ ਟਰੰਪ ਦੇ ਇਸ ਬਿਆਨ ਮਗਰੋਂ ਇਹ ਸਾਬਿਤ ਹੋ ਗਿਆ ਹੈ ਕਿ ਸਿਰਫ਼ ਈਰਾਨ ਹੀ ਨਹੀਂ ਇਜ਼ਰਾਈਲ ਨੇ ਵੀ ਸੀਜ਼ਫਾਇਰ ਦਾ ਉਲੰਘਣ ਕੀਤਾ ਹੈ।

Post Comment

You May Have Missed