ਹੁਣੀ-ਹੁਣੀ

ਸੰਗਰੂਰ ਵਾਲਿਆ ਲਈ ਖ਼ਤਰੇ ਦੀ ਘੰਟੀ! ਘੱਗਰ ਨਦੀਂ ਦਾ ਵਧਿਆ ਪਾਣੀ ਦਾ ਪੱਧਰ

ਸੰਗਰੂਰ: ਪੰਜਾਬ ‘ਚ ਇਸ ਵੇਲੇ ਭਾਰੀ ਮੀਂਹ ਦਾ ਦੌਰ ਚੱਲ ਰਿਹਾ ਹੈ, ਨਾਲ ਦੇ ਸੂਬੇ ਵਿਚ ਵੀ ਭਾਰੀ ਮੀਂਹ ਪੈਣ ਕਾਰਨ ਦਰਿਆਵਾਂ ‘ਚ ਪਾਣੀ ਦਾ ਪੱਧਰ ਹੌਲੀ-ਹੌਲੀ ਵੱਧ ਰਿਹਾ ਹੈ। ਇਸ ਦੇ ਮੱਦੇਨਜ਼ਰ ਸੰਗਰੂਰ ਵਾਸੀਆਂ ਲਈ ਖ਼ਤਰੇ ਦੀ ਘੰਟੀ ਹੈ। ਦਰਅਸਲ ਖ਼ਨੌਰੀ ਤੋਂ ਘੱਗਰ ਦਰਿਆ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਘੱਗਰ ਦਰਿਆਂ ‘ਚ ਪਿਛਲੇ 12 ਘੰਟਿਆਂ ਦੌਰਾਨ 5 ਫੁੱਟ ਦੇ ਕਰੀਬ ਪਾਣੀ ਦਾ ਪੱਧਰ ਵੱਧ ਗਿਆ ਹੈ। ਘੱਗਰ ‘ਚ ਪਾਣੀ ਦਾ ਲੈਵਲ 730 ਤੋਂ 735 ਫੁੱਟ ਤੱਕ ਪੁੱਜ ਗਿਆ ਹੈ, ਜਦੋਂ ਕਿ 748 ਫੁੱਟ ‘ਤੇ ਖ਼ਤਰੇ ਦਾ ਨਿਸ਼ਾਨ ਹੈ। ਪਿਛਲੇ ਦਿਨਾਂ ਤੋਂ ਪਹਾੜਾਂ ਦੇ ਵਿੱਚ ਹੋਰ ਹੀ ਬਰਸਾਤ ਦੇ ਚਲਦਿਆਂ ਪਾਣੀ ਦਾ ਪੱਧਰ ਹੋਰ ਵਧਣ ਦੇ ਆਸਾਰ ਹਨ। ਕੱਲ੍ਹ ਸੰਗਰੂਰ ਦੇ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੇ ਪੂਰੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਘੱਗਰ ਦਰਿਆ ਦਾ ਦੌਰਾ ਕੀਤਾ ਸੀ।

ਮੋਦੀ ਅਤੇ ਜੇਮਜ਼ ਵਰਗੇ ਅਰਥਸ਼ਾਸਤਰੀ ਵੀ ਪੰਜਾਬ ਨੂੰ ਆਰਥਿਕ ਸੰਕਟ ਤੋਂ ਬਚਾਉਣ ‘ਚ ਅਸਫਲ: ਬਾਜਵਾ

ਤੁਹਾਨੂੰ ਦੱਸ ਦਈਏ ਕਿ 2023 ਦੇ ਵਿੱਚ ਵੀ ਇਸ ਤਰੀਕੇ ਨਾਲ ਹੀ ਬਰਸਾਤਾਂ ਹੋਣ ਦੇ ਕਾਰਨ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧ ਗਿਆ ਸੀ ਅਤੇ 57 ਜਗ੍ਹਾ ਤੋਂ ਘੱਗਰ ਦੇ ਕਿਨਾਰੇ ਟੁੱਟਣ ਤੋਂ ਬਾਅਦ ਪਾਣੀ ਓਵਰਫਲੋ ਹੋ ਕੇ ਕਈ ਦਿਨ ਕਿਸਾਨਾਂ ਦੇ ਖੇਤਾਂ ਵਿੱਚ ਅਤੇ ਨਜ਼ਦੀਕੀ ਪਿੰਡਾਂ ਦੇ ਵਿੱਚ ਪਾਣੀ ਜਾਂਦਾ ਰਿਹਾ। ਇਸ ਪਾਣੀ ਨੇ ਹਜ਼ਾਰਾਂ ਏਕੜ ਫ਼ਸਲ ਖਨੌਰੀ ਅਤੇ ਮੂਨਕ ਇਲਾਕੇ ਦੇ ਪਿੰਡਾਂ ਵਿੱਚ ਤਬਾਹ ਕਰ ਦਿੱਤੀ ਸੀ।

ਪੰਜਾਬ ਪੁਲਿਸ ਦੇ DSP ਨਹੀਂ ‘ਚ ਕੁੱਦ ਕੇ ਬਚਾਈ ਅਧਿਆਪਕ ਦੀ ਜਾਨ

ਇਸ ਵਾਰ ਫਿਰ ਪਹਾੜਾਂ ਦੇ ਵਿੱਚ ਵੱਡੇ ਪੱਧਰ ਦੇ ਵਿੱਚ ਮੀਂਹ ਪੈ ਰਿਹਾ ਹੈ ਅਤੇ ਭਾਰੀ ਤਬਾਹੀ ਹੋ ਰਹੀ ਹੈ ਉਹੀ ਪਹਾੜ ਦਾ ਪਾਣੀ ਮੈਦਾਨੀ ਇਲਾਕਿਆਂ ਵਿੱਚ ਆਉਂਦਾ ਹੈ ਤੇ ਲਗਭਗ ਹਿਮਾਚਲ ਦਾ ਕਾਫ਼ੀ ਪਾਣੀ ਘੱਗਰ ਦਰਿਆ ਵਿੱਚ ਆਉਂਦਾ ਹੈ ਜੋ ਕਿ ਲਗਾਤਾਰ ਵਧ ਰਿਹਾ ਹੈ। ਜਿਸ ਨਾਲ ਕੀ ਸੰਗਰੂਰ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈ ਅਤੇ ਇਲਾਕੇ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

Post Comment

You May Have Missed