
ਚੰਡੀਗੜ੍ਹ ਭਾਜਪਾ ਨੇ ਐਲਾਨੇ ਨਵੇਂ ਅਹੁਦੇਦਾਰ, ਜਤਿੰਦਰ ਮਲਹੋਤਰਾ ਨੇ ਚੁਣੀ ਨਵੀਂ ਟੀਮ
Punjab News : ਚੰਡੀਗੜ੍ਹ ਭਾਜਪਾ ਪ੍ਰਧਾਨ ਜਤਿੰਦਰ ਪਾਲ ਮਲੋਹਤਰਾ ਵੱਲੋਂ ਪਾਰਟੀ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਕੀਤਾ ਗਿਆ ਹੈ। ਬਤੌਰ ਪ੍ਰਧਾਨ ਮਲੋਹਤਰਾ ਦੇ ਦੂਜੇ ਕਾਰਜਕਾਲ ਦੀ ਇਹ ਨਵੀਂ ਟੀਮ ਹੋਵੇਗੀ। ਇਸ ਵਾਰ ਮੀਤ ਪ੍ਰਧਾਨ ਵਜੋਂ ਦਵਿੰਦਰ ਸਿੰਘ ਬਬਲਾ, ਰਾਜ ਕਿਸ਼ੋਰ, ਭਾਰਤ ਕੁਮਾਰ, ਇੰਦਰਾ ਸਿੰਘ, ਡਾ. ਨਰੇਸ਼ ਪੰਚਾਲ ਤੇ ਪੂਨਮ ਸ਼ਰਮਾ ਨੂੰ ਸ਼ਾਮਲ ਕੀਤਾ ਗਿਆ ਹੈ। ਰਾਮਬੀਰ ਭੱਟੀ ਤੇ ਸੰਜੀਵ ਕੁਮਾਰ ਰਾਣਾ ਨੂੰ ਜਨਰਲ ਸਕੱਤਰ ਲਾਇਆ ਗਿਆ ਹੈ। ਸਕੱਤਰ ਵਜੋਂ ਸ਼ਸ਼ੀ ਸ਼ੰਕਰ ਤਿਵਾੜੀ, ਰੁਚੀ ਸੇਖੜੀ, ਸੋਨੀਆ ਦੁੱਗਲ, ਅਮਨਪ੍ਰੀਤ ਸਿੰਘ, ਅਮਿਤ ਰਾਣਾ, ਮਨੀਸ਼ ਸ਼ਰਮਾ ਤੇ ਮੀਨਾਕਸ਼ੀ ਠਾਕੁਰ ਨੂੰ ਚੁਣਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ – ਕੈਨੇਡਾ ਦੇ ਮਿਸੀਸਾਗਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ
ਪ੍ਰਦੀਪ ਕੁਮਾਰ ਬਾਂਸਲ ਨੂੰ ਖ਼ਜ਼ਾਨਚੀ ਜਦਕਿ ਅਵੀ ਭਸੀਨ ਨੂੰ ਸਹਿ ਖ਼ਜ਼ਾਨਚੀ ਲਾਇਆ ਗਿਆ ਹੈ। ਦੀਪਕ ਮਲਹੋਤਰਾ ਤੇ ਸੰਜੇ ਪੁਰੀ ਨੂੰ ਦਫ਼ਤਰ ਸਕੱਤਰ ਵਜੋਂ ਜ਼ਿੰਮੇਵਾਰੀ ਦਿੱਤੀ ਗਈ ਹੈ। ਮਹਿੰਦਰ ਕੁਮਾਰ ਨਿਰਾਲਾ ਨੂੰ ਸੋਸ਼ਲ ਮੀਡੀਆ ਤੇ ਸ਼ਿਵਿੰਦਰ ਮੰਧੋਤਰਾ ਨੂੰ ਆਈ.ਟੀ. ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਡਾ. ਧਰਿੰਦਰ ਤਾਇਲ ਨੂੰ ਪਾਰਟੀ ਦਾ ਮੁੱਖ ਬੁਲਾਰਾ ਨਿਯੁਕਤ ਕੀਤਾ ਗਿਆ ਹੈ। ਰਵੀ ਰਾਵਤ ਨੂੰ ਮੀਡੀਆ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸੈੱਲ ਕਨਵੀਨਰ ਅਤੇ ਕੋ-ਕਨਵੀਨਰ ਵਜੋਂ ਸ਼ਕਤੀ ਪ੍ਰਕਾਸ਼ ਦੇਵਸ਼ਾਲੀ ਤੇ ਰਮੇਸ਼ ਸਾਹੋਰੇ ਨੂੰ ਨਿਯੁਕਤ ਕੀਤਾ ਗਿਆ ਹੈ।
Post Comment