
ਕੈਨੇਡੀਅਨ ਗੈਂਗਸਟਰਾਂ ਦਾ ਭਾਰਤੀ ਕਾਰੋਬਾਰੀਆਂ ‘ਤੇ ਦਬਦਬਾ
Canada News : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ’ਤੇ ਚੱਲ ਰਹੀਆਂ ਗੋਲੀਆਂ ਦਾ ਮਾਮਲਾ ਨਵਾਂ ਮੋੜ ਲੈ ਗਿਆ ਜਦੋਂ ਐਡਮਿੰਟਨ ਵਿਖੇ ਵਾਪਰੀ ਵਾਰਦਾਤ ਨੂੰ ਬੀ.ਸੀ. ਦੇ ਖ਼ਤਰਨਾਕ ਬ੍ਰਦਰਜ਼ ਕੀਪਰਜ਼ ਗਿਰੋਹ ਨਾਲ ਜੋੜਦੇ ਅਦਾਲਤੀ ਦਸਤਾਵੇਜ਼ ਸਾਹਮਣੇ ਆ ਗਏ। ਜੀ ਹਾਂ, ਸੀ.ਬੀ.ਸੀ. ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਨਵੰਬਰ 2023 ਵਿਚ ਹਰਪ੍ਰੀਤ ਉਪਲ ਦਾ ਕਤਲ ਜਬਰੀ ਵਸੂਲੀ ਦੇ ਮਾਮਲੇ ਨਾਲ ਸਬੰਧਤ ਸੀ। ਪ੍ਰੌਜੈਕਟ ਗੈਸਲਾਈਟ ਅਧੀਨ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਇਕ ਨੇ ਪਿਛਲੇ ਮਹੀਨੇ ਆਪਣਾ ਗੁਨਾਹ ਕਬੂਲ ਕਰ ਲਿਆ ਅਤੇ ਉਸ ਵੱਲੋਂ ਦਰਜ ਕਰਵਾਏ ਬਿਆਨਾਂ ਮੁਤਾਬਕ ਹਰਪ੍ਰੀਤ ਉਪਲ, ਬ੍ਰਦਕਰਜ਼ ਕੀਪਰਜ਼ ਗਿਰੋਹ ਦਾ ਮੈਂਬਰ ਸੀ। ਹਰਪ੍ਰੀਤ ਉਪਲ ਨੂੰ ਮਨਿੰਦਰ ਧਾਲੀਵਾਲ ਦਾ ਕਰੀਬੀ ਵੀ ਦੱਸਿਆ ਗਿਆ ਜੋ ਵਿਦੇਸ਼ ਵਿਚ ਬੈਠ ਕੇ ਜਬਰੀ ਵਸੂਲੀ ਅਤੇ ਅਗਜ਼ਨੀ ਦੀਆਂ ਕਥਿਤ ਵਾਰਦਾਤਾਂ ਕਰਵਾ ਰਿਹਾ ਸੀ।
ਇਹ ਵੀ ਪੜ੍ਹੌ : ਪੰਜਾਬੀ ਪੁੱਤ ਨੇ ਕੈਨੇਡਾ ਦੀ ਧਰਤੀ ‘ਤੇ ਤੋੜ੍ਹਿਆ ਦਮ
ਉਨਟਾਰੀਓ ਅਤੇ ਬੀ.ਸੀ. ਵਿਚ ਵੀ 2023 ਦੌਰਾਨ ਹੀ ਇਹ ਰੁਝਾਨ ਸ਼ੁਰੂ ਹੋਇਆ। ਆਰ.ਸੀ.ਐਮ.ਪੀ. ਵੱਲੋਂ ਇਸ ਮੁੱਦੇ ’ਤੇ ਇਕ ਕੌਮੀ ਟੀਮ ਬਣਾਈ ਗਈ ਹੈ। ਦਸਤਾਵੇਜ਼ ਕਹਿੰਦੇ ਹਨ ਕਿ ਦਿਵਨੂਰ ਸਿੰਘ ਆਸ਼ਟ ਜਬਰੀ ਵਸੂਲੀ ਦੇ ਮਾਮਲਿਆਂ ਵਿਚ ਵਿਚੋਲੇ ਦਾ ਰੋਲ ਅਦਾ ਕਰਦਾ ਜਿਸ ਨੂੰ ਨਾਮੀ ਗੈਂਗਸਟਰ ਹਦਾਇਤਾਂ ਦਿੰਦੇ ਅਤੇ ਹੇਠਲੇ ਪੱਧਰ ਦੀ ਟੀਮ ਤੋਂ ਉਹ ਵਾਰਦਾਤਾਂ ਕਰਵਾਉਂਦਾ। ਆਸ਼ਟ ਨੇ ਖੁਦ ਕੋਈ ਅੱਗ ਨਹੀਂ ਲਾਈ ਪਰ ਹੋਰਨਾਂ ਦੀ ਸ਼ਮੂਲੀਅਤ ਵਿਚ ਉਸ ਦੀ ਭੂਮਿਕਾ ਅਕਸਰ ਸਾਹਮਣੇ ਆਈ। ਅਕਤੂਬਰ 2023 ਵਿਚ ਇਸ ਗਿਰੋਹ ਨੇ ਦੋ ਹੋਮ ਬਿਲਡਰਜ਼ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕੀਤਾ। ਇਸ ਮਗਰੋਂ ਦਸੰਬਰ 2023 ਅਤੇ 2024 ਦੇ ਆਰੰਭ ਵਿਚ ਦੋ ਹੋਰ ਡਿਵੈਲਪਰ ਨਿਸ਼ਾਨੇ ’ਤੇ ਆ ਗਏ ਪਰ ਇਸ ਮਾਮਲੇ ਵਿਚ ਆਸ਼ਟ ਨੇ ਸ਼ਮੂਲੀਅਤ ਤੋਂ ਨਾਂਹ ਕਰ ਦਿਤੀ। ਅਦਾਲਤੀ ਦਸਤਾਵੇਜ਼ਾਂ ਮੁਤਾਬਕ ਅਕਤੂਬਰ ਅਤੇ ਨਵੰਬਰ 2023 ਦਰਮਿਆਨ ਤਿੰਨ ਬਿਲਡਰਾਂ ਦੀ ਮਾਲਕੀ ਵਾਲੇ ਮਕਾਨ ਸਾੜੇ ਗਏ ਅਤੇ ਕੁਲ ਨੁਕਸਾਨ 40 ਲੱਖ ਡਾਲਰ ਰਿਹਾ। ਦਸੰਬਰ 2023 ਵਿਚ ਅਗਜ਼ਨੀ ਦੀਆਂ ਵਾਰਦਾਤਾਂ ਬਾਰੇ ਕਥਿਤ ਹਦਾਇਤਾਂ ਦੇਣ ਵਾਲਾ ਨਵਾਂ ਸ਼ਖਸ ਗੁਰਕਰਨ ਸਿੰਘ ਦੇ ਰੂਪ ਵਿਚ ਉਭਰਿਆ। ਮਾਨਵ ਹੀਰ, ਗੁਰਕਰਨ ਸਿੰਘ ਅਤੇ ਪਰਮਿੰਦਰ ਸਿੰਘ ਦੇ ਵਕੀਲ ਜਲਦ ਹੀ ਪ੍ਰੀਟ੍ਰਾਇਲ ਕੋਰਟ ਅਪੀਅਰੈਂਸ ਵਾਸਤੇ ਮੁਲਾਕਾਤ ਕਰਨ ਜਾ ਰਹੇ ਹਨ ਪਰ ਇਥੇ ਵੱਡਾ ਸਵਾਲ ਇਹ ਉਠਦਾ ਹੈ ਕਿ ਆਖਰਕਾਰ ਹਰਪ੍ਰੀਤ ਉਪਲ ਦਾ ਕਤਲ ਕਿਸ ਨੇ ਅਤੇ ਕਿਉਂ ਕਰਵਾਇਆ। ਐਡਮਿੰਟਨ ਪੁਲਿਸ ਮੁਤਾਬਕ ਹਰਪ੍ਰੀਤ ਉਪਲ ਦੇ ਬੇਟੇ ਨੂੰ ਵੀ ਜਾਣ ਬੁੱਝ ਕੇ ਮਾਰਿਆ ਅਤੇ ਹੁਣ ਤੱਕ ਇਨ੍ਹਾਂ ਕਤਲਾਂ ਦੇ ਸਬੰਧ ਵਿਚ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ।
ਇਹ ਵੀ ਪੜ੍ਹੌ : ਹੀਟਵੇਵ ਦਾ ਅਲਰਟ ਜਾਰੀ! ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਕਿਲਣ ਦੀ ਸਲਾਹ
ਇਥੇ ਦਸਣਾ ਬਣਦਾ ਹੈ ਕਿ ਐਡਮਿੰਟਨ ਪੁਲਿਸ ਵੱਲੋਂ ਜੁਲਾਈ 2024 ਵਿਚ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ 19 ਸਾਲ ਦੇ ਦਿਵਨੂਰ ਸਿੰਘ ਆਸ਼ਟ ਨੇ ਪਿਛਲੇ ਮਹੀਨੇ ਸੱਤ ਦੋਸ਼ਾਂ ਵਿਚ ਤਿੰਨ ਕਬੂਲ ਕਰ ਲਏ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਆਸ਼ਟ ਨੇ ਮੰਨਿਆ ਕਿ ਜਬਰੀ ਵਸੂਲੀ ਦੇ ਇਰਾਦੇ ਨਾਲ ਕੀਤੀਆਂ ਜਾਂਦੀਆਂ ਅਗਜ਼ਨੀ ਦੀਆਂ ਵਾਰਦਾਤਾਂ ਵਿਚ ਉਹ ਸ਼ਾਮਲ ਰਿਹਾ ਜੋ ਮਨਿੰਦਰ ਧਾਲੀਵਾਲ ਅਤੇ ਹਰਪ੍ਰੀਤ ਸਿੰਘ ਉਪਲ ਦੀਆਂ ਹਦਾਇਤਾਂ ’ਤੇ ਅੰਜਾਮ ਦਿਤੀਆਂ ਜਾਂਦੀਆਂ। ਦਿਵਨੂਰ ਸਿੰਘ ਨੂੰ ਸਾਢੇ ਚਾਰ ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਇਸ ਵਿਚੋਂ ਜੇਲ ਵਿਚ ਗੁਜ਼ਾਰਿਆ ਸਮਾਂ ਘਟਾ ਦਿਤਾ ਜਾਵੇਗਾ। ਦਿਵਨੂਰ ਤੋਂ ਇਲਾਵਾ ਗੁਰਕਰਨ ਸਿੰਘ, ਮਾਨਵ ਹੀਰ, ਪਰਮਿੰਦਰ ਸਿੰਘ ਅਤੇ 17 ਸਾਲ ਦੇ ਇਕ ਅੱਲ੍ਹੜ ਨੂੰ ਕਾਬੂ ਕੀਤਾ ਜਿਨ੍ਹਾਂ ਵਿਰੁੱਧ ਲੱਗੇ ਦੋਸ਼ ਸਾਬਤ ਨਹੀਂ ਕੀਤੇ ਗਏ। ਦੂਜੇ ਪਾਸੇ ਮਨਿੰਦਰ ਧਾਲੀਵਾਲ ਸੰਯੁਕਤ ਅਰਬ ਅਮੀਰਾਤ ਵਿਚ ਗ੍ਰਿਫ਼ਤਾਰ ਹੋ ਚੁੱਕਾ ਹੈ ਪਰ ਹਵਾਲਗੀ ਅਧੀਨ ਉਸ ਨੂੰ ਕੈਨੇਡਾ ਲਿਆਉਣ ਵਿਚ ਸਮਾਂ ਲੱਗ ਸਕਦਾ ਹੈ। ਅਦਾਲਤੀ ਦਸਤਾਵੇਜ਼ ਕਹਿੰਦੇ ਹਨ ਕਿ ਹਰਪ੍ਰੀਤ ਉਪਲ ਦੇ ਕਤਲ ਤੋਂ ਪਹਿਲਾਂ ਉਹ ਐਡਮਿੰਟਨ ਦੇ ਡਿਵੈਲਪਰਾਂ ਮੋਟੀਆਂ ਰਕਮਾਂ ਦੀ ਮੰਗ ਕਰ ਰਿਹਾ ਸੀ। ਜਿਹੜੇ ਕਾਰੋਬਾਰੀ ਰਕਮ ਦੇਣ ਤੋਂ ਨਾਂਹ ਕਰਦੇ ਉਨ੍ਹਾਂ ਵੱਲੋਂ ਉਸਾਰੇ ਜਾ ਰਹੇ ਘਰ ਸਾੜ ਦਿਤੇ ਜਾਂਦੇ ਜਾਂ ਰਿਹਾਇਸ਼ ਦੇ ਬਾਹਰ ਗੋਲੀਆਂ ਚਲਾਈਆਂ ਜਾਂਦੀਆਂ।
Post Comment