ਹੁਣੀ-ਹੁਣੀ

America ਨੇ ਵਿਦਿਆਰਥੀ ਵੀਜ਼ਾ ਮੁੜ ਕੀਤਾ ਸ਼ੁਰੂ

America News : ਅਮਰੀਕਾ ਜਾਣ ਦਾ ਸੁਪਨਾ ਦੇਖਣ ਵਾਲੇ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਖੁਸਖਬਰੀ। ਅਮਰੀਕੀ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰ ਦਿੱਤੀ ਹੈ, ਪਰ ਇਸ ਵਾਰ ਨਿਯਮ ਇੰਨੇ ਸਖ਼ਤ ਹਨ ਕਿ ਤੁਹਾਡੀ ਇੱਕ ਸੋਸ਼ਲ ਮੀਡੀਆ ਪੋਸਟ ਤੁਹਾਡੇ ਸੁਪਨਿਆਂ ਨੂੰ ਤੋੜ ਸਕਦੀ ਹੈ। ਹੁਣ ਹਰ ਅਰਜ਼ੀਕਰਤਾ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਪਬਲਿਕ ਕਰਨਾ ਪਵੇਗਾ। ਜੇਕਰ ਤੁਹਾਡੀ ਕੋਈ ਪੋਸਟ ਅਮਰੀਕੀ ਸਰਕਾਰ, ਸਭਿਆਚਾਰ, ਜਾਂ ਸੰਸਥਾਵਾਂ ਵਿਰੁੱਧ ਮੰਨੀ ਗਈ, ਤਾਂ ਵੀਜ਼ਾ ਰੱਦ ਹੋ ਸਕਦਾ ਹੈ। ਇਸ ਨਵੀਂ ਨੀਤੀ ਨੇ ਪੰਜਾਬੀ ਵਿਦਿਆਰਥੀਆਂ ਵਿੱਚ ਚਿੰਤਾ ਦੀ ਲਹਿਰ ਪੈਦਾ ਕਰ ਦਿੱਤੀ ਹੈ।

ਇਹ ਵੀ ਪੜ੍ਹੋ  : Trump ਸਰਕਾਰ ਦੀ ਗ੍ਰੀਨ ਕਾਰਡ ਧਾਰਕਾਂ ‘ਤੇ ਸਖ਼ਤੀ

ਮਈ ਦੇ ਅੰਤ ਵਿੱਚ ਅਮਰੀਕੀ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ‘ਤੇ ਅਸਥਾਈ ਰੋਕ ਲਗਾਈ ਸੀ, ਜਿਸ ਨਾਲ ਪੰਜਾਬ ਸਮੇਤ ਸਾਰੇ ਭਾਰਤ ਦੇ ਵਿਦਿਆਰਥੀਆਂ ਵਿੱਚ ਨਿਰਾਸ਼ਾ ਫੈਲ ਗਈ ਸੀ। ਪਰ ਹੁਣ, ਅਮਰੀਕਾ ਵਿੱਚ ਪੜ੍ਹਾਈ ਦਾ ਸੁਪਨਾ ਦੇਖਣ ਵਾਲੇ ਪੰਜਾਬੀ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ–ਅਮਰੀਕੀ ਸਟੇਟ ਡਿਪਾਰਟਮੈਂਟ ਨੇ F, M, ਅਤੇ J ਵੀਜ਼ਿਆਂ ਦੀ ਪ੍ਰਕਿਰਿਆ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਪਰ, ਇਸ ਵਾਰ ਸਭ ਤੋਂ ਵੱਡਾ ਬਦਲਾਅ, ਸੋਸ਼ਲ ਮੀਡੀਆ ਸਕ੍ਰੀਨਿੰਗ ਹੈ। ਹੁਣ ਸਾਰੇ ਅਰਜ਼ੀਕਰਤਾਵਾਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਜਨਤਕ ਕਰਨਾ ਪਵੇਗਾ। ਕੰਸੂਲਰ ਅਧਿਕਾਰੀ ਇਹਨਾਂ ਅਕਾਊਂਟਸ ਦੀ ਬਾਰੀਕੀ ਨਾਲ ਜਾਂਚ ਕਰਨਗੇ ਤੇ ਅਜਿਹੀਆਂ ਪੋਸਟਾਂ ਦੀ ਭਾਲ ਕਰਨਗੇ ਜੋ ਅਮਰੀਕੀ ਨਾਗਰਿਕਾਂ, ਸਭਿਆਚਾਰ, ਸਰਕਾਰ, ਸੰਸਥਾਵਾਂ, ਜਾਂ ਬੁਨਿਆਦੀ ਸਿਧਾਂਤਾਂ ਵਿਰੁੱਧ ਦੁਸ਼ਮਣੀ ਵਾਲੀਆਂ ਮੰਨੀਆਂ ਜਾਣ। ਜੇਕਰ ਕੋਈ ਅਰਜ਼ੀਕਰਤਾ ਆਪਣਾ ਅਕਾਊਂਟ ਜਨਤਕ ਨਹੀਂ ਕਰਦਾ, ਤਾਂ ਇਸ ਨੂੰ “ਜਾਣਕਾਰੀ ਛੁਪਾਉਣ” ਦੀ ਕੋਸ਼ਿਸ਼ ਮੰਨਿਆ ਜਾ ਸਕਦਾ ਹੈ, ਜਿਸ ਕਾਰਨ ਵੀਜ਼ਾ ਰੱਦ ਹੋ ਸਕਦਾ ਹੈ।

ਇਹ ਵੀ ਪੜ੍ਹੋ  :   ਗੈਰ-ਦਸਤਾਵੇਜ਼ੀ ਪ੍ਰਵਾਸੀਆਂ ‘ਤੇ ਮੰਡਰਾਈ ਖ਼ਤਰੇ ਦੀ ਤਲਵਾਰ, Trump ਵੱਲੋਂ ਪੁਰਾਣਾ Immigration ਕਾਨੂੰਨ ਲਾਗੂ ਕਰਨ ‘ਤੇ ਵਿਚਾਰ,

ਸਟੇਟ ਡਿਪਾਰਟਮੈਂਟ ਦੇ ਇੱਕ ਅਧਿਕਾਰੀ ਨੇ ਕਿਹਾ, ਕਿ ਇਸ ਨੀਤੀ ਦਾ ਮਕਸਦ ਅਮਰੀਕੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਹੈ ਤੇ ਸੋਸ਼ਲ ਮੀਡੀਆ ਸਕ੍ਰੀਨਿੰਗ ਨਾਲ ਅਸੀਂ ਅਰਜ਼ੀਕਰਤਾਵਾਂ ਦੀਆਂ ਸੱਚੀਆਂ ਨੀਅਤਾਂ ਨੂੰ ਸਮਝ ਸਕਦੇ ਹਾਂ। ਪਰ, ਇਹ ਨੀਤੀ ਪੰਜਾਬੀ ਵਿਦਿਆਰਥੀਆਂ ਲਈ ਵੱਡੀਆਂ ਚੁਣੌਤੀਆਂ ਲੈ ਕੇ ਆਈ ਹੈ। ਪੰਜਾਬ ਵਿੱਚ ਹਜ਼ਾਰਾਂ ਵਿਦਿਆਰਥੀ ਹਰ ਸਾਲ ਅਮਰੀਕਾ ਵਿੱਚ ਪੜ੍ਹਾਈ ਲਈ ਜਾਂਦੇ ਹਨ। ਜਿਨ੍ਹਾਂ ਵਿੱਚੋਂ ਜ਼ਿਆਦਾਤਰ ਇੰਜੀਨੀਅਰਿੰਗ, ਕੰਪਿਊਟਰ ਸਾਇੰਸ, ਅਤੇ ਮੈਨੇਜਮੈਂਟ ਦੇ ਕੋਰਸ ਚੁਣਦੇ ਹਨ। ਪਰ, ਨਵੀਂ ਸੋਸ਼ਲ ਮੀਡੀਆ ਸਕ੍ਰੀਨਿੰਗ ਨੀਤੀ ਨੇ ਉਹਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ। ਭਾਰਤ ਸਮੇਤ ਕਈ ਦੇਸ਼ਾਂ ਦੇ ਵਿਦਿਆਰਥੀ ਪਹਿਲਾਂ ਹੀ ਵੀਜ਼ਾ ਅਪੌਇੰਟਮੈਂਟਸ ਲਈ ਲੰਮੀਆਂ ਕਤਾਰਾਂ ਦਾ ਸਾਹਮਣਾ ਕਰ ਰਹੇ ਹਨ ਤੇ ਹੁਣ ਸੋਸ਼ਲ ਮੀਡੀਆ ਸਕ੍ਰੀਨਿੰਗ ਕਾਰਨ ਅਰਜ਼ੀਆਂ ਦੀ ਪ੍ਰਕਿਰਿਆ ਹੋਰ ਹੌਲੀ ਹੋ ਸਕਦੀ ਹੈ।

ਇਹ ਵੀ ਪੜ੍ਹੋ  :  ਕੈਨੇਡਾ ‘ਚ ਵੱਡੇ ਗੈਂਗ ਨੈੱਟਵਰਕ ਦਾ ਪਰਦਾਫ਼ਾਸ਼, 18 ਪੰਜਾਬੀ ਕੀਤੇ ਗ੍ਰਿਫ਼ਤਾਰ

ਮਾਹਿਰ ਦੱਸਦੇ ਹਨ ਕਿ ਜੇਕਰ ਤੁਹਾਡਾ ਵੀਜ਼ਾ ਸੋਸ਼ਲ ਮੀਡੀਆ ਪੋਸਟਾਂ ਜਾਂ ਹੋਰ ਕਾਰਨਾਂ ਕਰਕੇ ਰੱਦ ਹੋ ਜਾਂਦਾ ਹੈ, ਤਾਂ ਕੁਝ ਕਾਨੂੰਨੀ ਰਾਹ ਉਪਲਬਧ ਹਨ। ਪਹਿਲਾਂ, ਤੁਸੀਂ ਅਮਰੀਕੀ ਅੰਬੈਸੀ ਜਾਂ ਕੰਸੂਲੇਟ ਨੂੰ ਪੁਨਰਵਿਚਾਰ ਲਈ ਅਪੀਲ ਕਰ ਸਕਦੇ ਹੋ। ਇਸ ਦੌਰਾਨ, ਸਪੱਸ਼ਟ ਸਬੂਤ ਅਤੇ ਸਮਝਾਇਸ਼ ਪੇਸ਼ ਕਰਨੀ ਪਵੇਗੀ ਕਿ ਪੋਸਟ ਦਾ ਗਲਤ ਅਰਥ ਕੱਢਿਆ ਗਿਆ ਹੈ। ਦੂਜਾ, ਤੁਸੀਂ ਇੱਕ ਇਮੀਗ੍ਰੇਸ਼ਨ ਵਕੀਲ ਦੀ ਮਦਦ ਨਾਲ “ਐਡਮਿਨਿਸਟ੍ਰੇਟਿਵ ਰਿਵਿਊ” ਲਈ ਅਰਜ਼ੀ ਦੇ ਸਕਦੇ ਹੋ। ਅਮਰੀਕੀ ਯੂਨੀਵਰਸਿਟੀਆਂ, ਜਿਨ੍ਹਾਂ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ 25% ਤੋਂ ਵੱਧ ਹੈ, ਹੁਣ ਉਹ ਵੀ ਚਿੰਤਾ ਵਿੱਚ ਹਨ। ਉਹਨਾਂ ਨੂੰ ਡਰ ਹੈ ਕਿ ਇਹ ਸਖ਼ਤ ਨਿਯਮ ਅਰਜ਼ੀਕਰਤਾਵਾਂ ਦੀ ਗਿਣਤੀ ਘਟਾ ਸਕਦੇ ਹਨ, ਜਿਸ ਨਾਲ ਅਮਰੀਕਾ ਦੀ ਵਿਸ਼ਵਵਿਆਪੀ ਸਿੱਖਿਆ ਹੱਬ ਵਜੋਂ ਸਾਖ ਨੂੰ ਨੁਕਸਾਨ ਪਹੁੰਚ ਸਕਦਾ ਹੈ।

ਇਹ ਵੀ ਪੜ੍ਹੋ  :  ਟਰੰਪ G7 ਸੰਮੇਲਨ ਛੱਡ ਕੇ ਵਾਪਿਸ ਅਮਰੀਕਾ ਹੋਏ ਰਵਾਨਾ

ਅਮਰੀਕੀ ਵਿਦਿਆਰਥੀ ਵੀਜ਼ੇ ਦੀ ਵਾਪਸੀ ਪੰਜਾਬੀ ਵਿਦਿਆਰਥੀਆਂ ਲਈ ਇੱਕ ਵੱਡੀ ਖੁਸ਼ਖਬਰੀ ਹੈ, ਪਰ ਸੋਸ਼ਲ ਮੀਡੀਆ ਸਕ੍ਰੀਨਿੰਗ ਨੇ ਨਵੀਆਂ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਦੀ ਸਫ਼ਾਈ ਕਰਨੀ ਚਾਹੀਦੀ ਹੈ। ਸਿਆਸੀ, ਧਾਰਮਿਕ, ਜਾਂ ਵਿਵਾਦਪੂਰਨ ਮੁੱਦਿਆਂ ‘ਤੇ ਪੋਸਟਾਂ ਤੋਂ ਹਟਾਉਣਾ ਚਾਹੀਦਾ ਹੈ। ਇਸ ਨੀਤੀ ਦੀ ਆਲੋਚਨਾ ਵੀ ਹੋ ਰਹੀ ਹੈ। ਕੁਝ ਮਾਹਿਰ ਮੰਨਦੇ ਹਨ ਕਿ ਇਹ ਨੀਤੀ ਵਿਦਿਆਰਥੀਆਂ ਦੀ ਨਿੱਜਤਾ ਦੀ ਉਲੰਘਣ ਕਰਦੀ ਹੈ ਅਤੇ ਅਜ਼ਾਦੀ ਨੂੰ ਸੀਮਤ ਕਰਦੀ ਹੈ। ਦੂਜੇ ਪਾਸੇ, ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਇਹ ਸੁਰੱਖਿਆ ਪਹਿਲਾ ਹੈ, ਅਤੇ ਸੋਸ਼ਲ ਮੀਡੀਆ ਸਕ੍ਰੀਨਿੰਗ ਇਸ ਦਾ ਜ਼ਰੂਰੀ ਹਿੱਸਾ ਹੈ।

Post Comment

You May Have Missed