
‘ਆਪ’ ਦੇ ਮੌਜੂਦਾ ਵਿਧਾਇਕ ਦਾ ਦਿਹਾਂਤ! ਪੰਜਾਬ ਦੀ ਇਸ ਸੀਟ ‘ਤੇ ਹੋਵੇਗੀ ਇਕ ਹੋਰ ਜ਼ਿਮਨੀ ਚੋਣ
Punjab News : ਤਰਨ ਤਾਰਨ ਵਿਧਾਨਸਭਾ ਹਲਕੇ ਤੋਂ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦਾ ਦੇਹਾਂਤ ਹੋ ਗਿਆ ਹੈ। ਉਹ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਇਸੇ ਕਾਰਨ ਸਰਗਰਮ ਗਤੀਵਿਧੀਆਂ ਤੋਂ ਦੂਰ ਰਹਿ ਰਹੇ ਸਨ। 66 ਸਾਲਾ ਡਾ. ਕਸ਼ਮੀਰ ਸਿੰਘ ਸੋਹਲ ਆਪਣੇ ਪਿੱਛੇ ਆਪਣੀ ਵਿਧਵਾ ਨਵਜੋਤ ਕੌਰ ਹੁੰਦਲ, ਇੱਕ ਲੜਕਾ ਤੇ ਇਕ ਲੜਕੀ ਛੱਡ ਗਏ ਹਨ । ਉਨ੍ਹਾਂ ਦੇ ਦੋਵੇਂ ਬੱਚੇ ਡਾਕਟਰ ਹਨ। ਉਨ੍ਹਾਂ 2022 ਦੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਅਤੇ ਕਾਂਗਰਸ ਪਾਰਟੀ ਦੇ ਡਾ. ਧਰਮਵੀਰ ਅਨੀਹੋਤਰੀ ਨੂੰ ਹਰਾਇਆ ਸੀ।
ਇਹ ਵੀ ਪੜ੍ਹੌ : ਪੰਜਾਬ ‘ਚ ਨੀਲੇ ਡਰੰਮ ਵਾਲੇ ਕਤਲ ਦੀ ਸੁਲਝੀ ਗੁੱਥੀ, ਅੰਦਰਲਾ ਹਾਲ ਵੇਖ ਦਹਿਲੇ ਲੋਕ
ਇਥੇ ਦੱਸਣਾ ਬਣਦਾ ਹੈ ਕਿ ਭਾਰਤ ਦੇ ਸੰਵਿਧਾਨ ਅਤੇ ਚੋਣ ਆਯੋਗ ਦੇ ਨਿਯਮਾਂ ਦੇ ਅਨੁਸਾਰ, ਜੇ ਕਿਸੇ ਵਿਧਾਨ ਸਭਾ ਜਾਂ ਲੋਕ ਸਭਾ ਦੀ ਸੀਟ ਖਾਲੀ ਹੋ ਜਾਂਦੀ ਹੈ (ਉਦਾਹਰਨ ਵਜੋਂ ਕਿਸੇ ਵਿਧਾਇਕ ਜਾਂ ਸੰਸਦ ਮੈਂਬਰ ਦੀ ਮੌਤ, ਅਸਤੀਫਾ ਜਾਂ ਅਯੋਗਤਾ ਕਾਰਨ), ਤਾਂ: ਜ਼ਿਮਨੀ ਚੋਣ ਉਕਤ ਸੀਟ ਖਾਲੀ ਹੋਣ ਤੋਂ 6 ਮਹੀਨੇ ਦੇ ਅੰਦਰ ਕਰਵਾਉਣੀ ਲਾਜ਼ਮੀ ਹੁੰਦੀ ਹੈ।
Post Comment