
ਕੈਨੇਡਾ ਯੂਨੀਵਰਸਿਟੀ ‘ਚ ਦਿਲਜੀਤ ਦੋਸਾਂਝ ‘ਤੇ ਇੱਕ ਵਿਸ਼ੇਸ਼ ਅਕਾਦਮਿਕ ਕੋਰਸ ਸ਼ੁਰੂ
ਕੈਨੇਡਾ: ਪੰਜਾਬੀ ਮਿਊਜ਼ਿਕ ਅਤੇ ਸਿਨੇਮਾ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਦਿਲਜੀਤ ਦੋਸਾਂਝ ਦਾ ਬੋਲ-ਬਾਲਾ ਕੈਨੇਡਾ ਦੀ ਯੂਨੀਵਰਸਿਟੀ ਤੱਕ ਪਹੁੰਚ ਗਿਆ ਹੈ। ਹੁਣ ਕੈਨੇਡਾ ਦੀ ਮਸ਼ਹੂਰ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ (TMU) ਨੇ ਦਿਲਜੀਤ ਦੋਸਾਂਝ ‘ਤੇ ਇੱਕ ਵਿਸ਼ੇਸ਼ ਅਕਾਦਮਿਕ ਕੋਰਸ ਸ਼ੁਰੂ ਕੀਤਾ ਹੈ। ਕੋਰਸ TMU ਦੇ The Creative School ਵਿੱਚ ਸ਼ੁਰੂ ਕੀਤਾ ਗਿਆ ਹੈ। ਇਸ ਕੋਰਸ ਦਾ ਐਲਾਨ ਟੋਰਾਂਟੋ ਵਿੱਚ ਹੋਈ NXNE ਬਿਲਬੋਰਡ ਸਮਿੱਟ ਦੌਰਾਨ ਕੀਤਾ ਗਿਆ, ਜਿੱਥੇ ਮਿਊਜ਼ਿਕ ਅਤੇ ਮੀਡੀਆ ਇੰਡਸਟਰੀ ਦੀਆਂ ਚੋਟੀ ਦੀਆਂ ਹਸਤੀਆਂ ਹਾਜ਼ਰ ਸਨ।
ਡੋਨਾਲਡ ਟਰੰਪ ਨੇ ਇਜ਼ਰਾਈਲ ਨੂੰ ਪਾਈ ਝਾੜ
ਬਿਲਬੋਰਡ ਰਿਪੋਰਟ ਦੀ ਅਨੁਸਾਰ, ਇਹ ਕੋਰਸ ਦਿਲਜੀਤ ਦੇ ਗੀਤਾਂ ਅਤੇ ਐਲਬਮਾਂ ਦੀ ‘ਸੱਭਿਆਚਾਰਕ, ਸੰਗੀਤਕ ਅਤੇ ਪ੍ਰਵਾਸੀ ਪ੍ਰਸੰਗਿਕਤਾ’ ਅਤੇ ਵਿਸ਼ਵ ਪੱਧਰ ‘ਤੇ ਉਨ੍ਹਾਂ ਦੇ ਵਧਦੇ ਪ੍ਰਭਾਵ ‘ਤੇ ਕੇਂਦ੍ਰਿਤ ਹੋਵੇਗਾ।ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਇਹ ਸਮਝਾਇਆ ਜਾਵੇਗਾ ਕਿ, ਦਿਲਜੀਤ ਦੋਸਾਂਝ ਦੀ ਕਲਾ, ਮਿਊਜ਼ਿਕ ਅਤੇ ਸੱਭਿਆਚਾਰਿਕ ਯੋਗਦਾਨ ਕਿੰਨਾ ਮਹੱਤਵਪੂਰਣ ਹੈ। ਕਿਸ ਤਰ੍ਹਾਂ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਨੂੰ ਗਲੋਬਲ ਪੱਧਰ ‘ਤੇ ਪਹੁੰਚਾਇਆ। ਇਹ ਪਹਿਲੀ ਵਾਰ ਹੈ ਕਿ ਕਿਸੇ ਪੰਜਾਬੀ ਕਲਾਕਾਰ ‘ਤੇ ਵਿਦੇਸ਼ੀ ਯੂਨੀਵਰਸਿਟੀ ਨੇ ਇੱਕ ਅਧਿਐਨ ਕੋਰਸ ਸ਼ੁਰੂ ਕੀਤਾ ਹੈ। ਦਿਲਜੀਤ ਦੋਸਾਂਝ ਦੀ ਸੰਗੀਤਕ ਯਾਤਰਾ ਅਤੇ ਰਚਨਾਤਮਕ ਯੋਗਦਾਨ ਨੂੰ ਵਿਸ਼ਵ-ਪੱਧਰੀ ਮਾਨਤਾ ਮਿਲੀ ਹੈ।
Post Comment