
ਮੁੱਖ ਮੰਤਰੀ ਭਗਵੰਤ ਮਾਨ ਨੇ ਨਿਭਾਇਆ ਵਾਅਦਾ ‘ਤੇ ਕੀਤਾ ਵੱਡਾ ਐਲਾਨ
Punjab News : ਬੁਢਲਾਡਾ ਵਿਚ ਆਪਣੀ ਸੁਭਾਵਿਕ ਫੇਰੀ ਦੌਰਾਨ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਬੁਢਲਾਡਾ ਸ਼ਹਿਰ ਵਿਚ ਨਵੀਂ ਅਨਾਜ ਮੰਡੀ ਬਣਾਉਣ ਦਾ ਵਾਅਦਾ ਕੀਤਾ ਸੀ। ਇਸ ਦੇ ਮੱਦੇਨਜ਼ਰ ਮੁੱਖ ਮੰਤਰੀ ਵੱਲੋਂ ਆਪਣਾ ਵਾਅਦਾ ਪੂਰਾ ਕਰਦਿਆਂ ਬੁਢਲਾਡਾ ਵਿਚ ਨਵੀਂ ਅਨਾਜ ਮੰਡੀ ਬਣਾਉਣ ਲਈ ਲੋੜੀਂਦੀ ਰਾਸ਼ੀ ਜਾਰੀ ਕਰਕੇ ਅਨਾਜ ਮੰਡੀ ਦੀ ਰਜਿਸਟਰੀ ਬੁਢਲਾਡਾ ਮੰਡੀ ਦੇ ਨਾਮ ਕਰਵਾ ਦਿੱਤੀ ਹੈ ਅਤੇ ਜਲਦੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਹੋ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਵਿਧਾਇਕ ਹਲਕਾ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਦੱਸਿਆ ਕਿ ਅੱਜ ਬੁਢਲਾਡਾ ਵਿਚ ਆਪਣੀ ਖੁਸ਼ੀ ਦੀ ਨੂੰ ਸਾਂਝੀ ਕਰਦੇ ਹੋਏ ਆੜ੍ਹਤੀਆ ਵਰਗ ਦੇ ਨੁਮਾਇੰਦੇ ਉਨ੍ਹਾਂ ਨਾਲ ਮੁੱਖ ਮੰਤਰੀ ਨੂੰ ਵਧਾਈ ਦੇਣ ਲਈ ਉਨ੍ਹਾਂ ਦੇ ਨਿਵਾਸ ਸਥਾਨ ‘ਤੇ ਗਏ ਅਤੇ ਆਪਣਾ ਵਾਅਦਾ ਪੂਰਾ ਕਰਨ ਲਈ ਵਿਸ਼ੇਸ਼ ਧੰਨਵਾਦ ਅਤੇ ਸਨਮਾਨ ਕੀਤਾ।
ਇਹ ਵੀ ਪੜ੍ਹੋ :ਮੁੱਖ ਮੰਤਰੀ ਭਗਵੰਤ ਮਾਨ ਨੇ ਨਿਭਾਇਆ ਵਾਅਦਾ ‘ਤੇ ਕੀਤਾ ਵੱਡਾ ਐਲਾਨ
ਇਸ ਸਮੇਂ ਮੁੱਖ ਮੰਤਰੀ ਨੇ ਵਿਸ਼ਵਾਸ ਦਵਾਇਆ ਕਿ ਇਸ ਕੰਮ ਲਈ ਫੰਡਾਂ ਦੀ ਘਾਟ ਨਹੀਂ ਰਹਿਣ ਦਿੱਤੀ ਜਾਵੇਗੀ। ਨਿਯਮਤ ਸਮੇਂ ਵਿਚ ਅਨਾਜ ਮੰਡੀ ਦਾ ਕੰਮ ਸੰਪੂਰਨ ਕਰਕੇ ਆੜ੍ਹਤੀਆਂ ਅਤੇ ਬੁਢਲਾਡਾ ਹਲਕੇ ਦੇ ਲੋਕਾਂ ਦੇ ਸਪੁਰਦ ਕਰ ਦਿੱਤੀ ਜਾਵੇਗੀ। ਮੁੱਖ ਮੰਤਰੀ ਨਾਲ ਮੁਲਾਕਾਤ ਕਰਨ ਲਈ ਵਿਧਾਇਕ ਸਮੇਤ ਚੇਅਰਮੈਨ ਮਾਰਕੀਟ ਕਮੇਟੀ ਬੁਢਲਾਡਾ ਸਤੀਸ਼ ਸਿੰਗਲਾ, ਗਿਆਨ ਚੰਦ, ਪਰਵੀਨ ਕੁਮਾਰ, ਵਿਸ਼ਾਲ ਰਿਸ਼ੀ ਭੋਲਾ ਰਾਮ ਪਟਵਾਰੀ, ਜਤਿੰਦਰ ਜੀਤੂ ਵਿਸ਼ਾਲ ਰਿਸ਼ੀ, ਸੁਨੀਲ ਕੁਮਾਰ ਸ਼ੀਲਾ, ਅਨਿਲ ਕੁਮਾਰ ਹਾਜ਼ਰ ਸਨ। ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਕਿਹਾ ਕਿ ਇਸ ਸਮੇਂ ਖੁਸ਼ੀ ਦੀ ਗੱਲ ਇਹ ਹੋਈ ਕਿ ਬੁਢਲਾਡਾ ਦੇ ਵਪਾਰੀਆਂ ਨਾਲ ਵਿਸ਼ੇਸ਼ ਮੋਹ ਜਤਾਉਂਦੇ ਹੋਏ ਮੁੱਖ ਮੰਤਰੀ ਨੇ ਆਪਣੇ ਸਮੇਂ ਦੀ ਪਰਵਾਹ ਨਾ ਕਰਦਿਆਂ 40 ਮਿੰਟ ਦਾ ਸਮਾਂ ਦਿੱਤਾ ਅਤੇ ਹਰ ਪ੍ਰਕਾਰ ਦਾ ਮੁੱਦਾ ਸਾਂਝਾ ਕੀਤਾ, ਜਿਸ ਨਾਲ ਆੜ੍ਹਤੀਆ ਵਰਗ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
Post Comment