ਹੁਣੀ-ਹੁਣੀ

ਕੈਨੇਡਾ ਦੇ ਮਿਸੀਸਾਗਾ ਵਿਖੇ ਸਵਾਰੀਆਂ ਨਾਲ ਭਰੀ ਬੱਸ ਨੂੰ ਲੱਗੀ ਅੱਗ

Canada News : ਮਿਸੀਸਾਗਾ ਵਿਖੇ ਮੰਗਲਵਾਰ ਸ਼ਾਮ ਇਕ ਬੱਸ ਨੂੰ ਅੱਗ ਲੱਗ ਗਈ ਅਤੇ ਖੁਸ਼ਕਿਸਮਤੀ ਨਾਲ ਬੱਸ ਡਰਾਈਵਰ ਅਤੇ ਇਸ ਵਿਚ ਸਵਾਰ ਪੰਜ ਮੁਸਾਫ਼ਰ ਸੁਰੱਖਿਅਤ ਬਾਹਰ ਨਿਕਲਣ ਵਿਚ ਸਫ਼ਲ ਰਹੇ। ਮਿਸੀਸਾਗਾ ਸ਼ਹਿਰ ਵੱਲੋਂ ਜਾਰੀ ਬਿਆਨ ਮੁਤਾਬਕ ਹਾਦਸਾ ਐਗÇਲੰਟਨ ਐਵੇਨਿਊ ਇਲਾਕੇ ਵਿਚ ਵਾਪਰਿਆ। ਬੱਸ ਡਰਾਈਵਰ ਨੇ ਆਪਣੀ ਅਤੇ ਮੁਸਾਫ਼ਰਾਂ ਦੀ ਸੁਰੱਖਿਆ ਯਕੀਨੀ ਬਣਾਉਂਦਿਆਂ ਸਭਨਾਂ ਨੂੰ ਸੁਰੱਖਿਅਤ ਬਾਹਰ ਨਿਕਲਣ ਵਿਚ ਮਦਦ ਕੀਤੀ।

ਇਹ ਵੀ ਪੜ੍ਹੋ :   ਲੁਧਿਆਣਾ ਹਾਰ ਤੋਂ ਬਾਅਦ ਗਰਜੇ ਸੁਖਬੀਰ ਬਾਦਲ, ਕਰ ਦਿੱਤਾ ਵੱਡਾ ਐਲਾਨ ! ਨਵੇਂ ਅਹੁਦੇਦਾਰਾਂ ਨੂੰ ਸੌਂਪੀ ਪਾਰਟੀ ਦੀ ਜਿੰਮੇਵਾਰੀ

5 ਮੁਸਾਫ਼ਰ ਅਤੇ ਡਰਾਈਵਰ ਵਾਲ-ਵਾਲ ਬਚੇ ਸੜਕ ’ਤੇ ਖੜ੍ਹੀ ਬੱਸ ਨੂੰ ਅੱਗ ਲੱਗਣ ਅਤੇ ਇਸ ਨੂੰ ਬੁਝਾਉਣ ਵਿਚ ਜੁਟੇ ਫਾਇਰ ਫਾਈਟਰਜ਼ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਲੱਗੀਆਂ। ਫ਼ਿਲਹਾਲ ਅੱਗ ਲੱਗਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਅਤੇ ਬੱਸ ਨੂੰ ਟੋਅ ਕਰ ਕੇ ਟ੍ਰਾਂਜ਼ਿਟ ਗੈਰਾਜ ਵਿਚ ਲਿਜਾਇਆ ਗਿਆ ਹੈ ਜਿਥੇ ਪੜਤਾਲ ਨੂੰ ਅੱਗੇ ਵਧਾਇਆ ਜਾਵੇਗਾ। ਮਿਸੀਸਾਗਾ ਦੀ ਟ੍ਰਾਂਜ਼ਿਟ ਸੇਵਾ ਵੱਲੋਂ ਮੌਕੇ ’ਤੇ ਪੁੱਜੇ ਫਾਇਰ ਫਾਈਟਰਜ਼ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਸਮੇਂ ਸਿਰ ਦਿਤੇ ਹੁੰਗਾਰਾ ’ਤੇ ਸ਼ੁਕਰੀਆ ਅਦਾ ਕੀਤਾ ਗਿਆ ਹੈ।

Post Comment

You May Have Missed