ਹੁਣੀ-ਹੁਣੀ

ਕੈਨੇਡਾ ‘ਚ ਦੇਰ ਰਾਤ ਪੰਜਾਬੀ ਮਿਊਜਿਕ ਇੰਡਸਟਰੀ ਨਾਲ ਜੁੜੇ ਵਿਅਕਤੀ ਦੇ ਘਰ ‘ਤੇ ਗੋਲੀਬਾਰੀ

Canada News : ਕੁਝ ਹਫ਼ਤਿਆਂ ਵਿੱਚ ਦੂਜੀ ਵਾਰ ਮੈਪਲ ਰਿਜ ਦੇ ਇੱਕ ਘਰ ਨੂੰ ਦੇਰ ਰਾਤ ਨੂੰ ਗੋਲੀਬਾਰੀ ਦਾ ਨਿਸ਼ਾਨਾ ਬਣਾਇਆ ਗਿਆ ਹੈ, ਮੰਨਿਆ ਜਾ ਰਿਹਾ ਹੈ ਕਿ ਇਹ ਹਿੰਸਾ ਦੱਖਣੀ ਏਸ਼ੀਆਈ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਜਬਰੀ ਵਸੂਲੀ ਦੀਆਂ ਕੋਸ਼ਿਸ਼ਾਂ ਨਾਲ ਜੁੜੀ ਹੋਈ ਹੈ। ਇਸ ਘਰ ਦੇ ਮਾਲਕ ਪੰਜਾਬੀ ਮਿਊਜਿਕ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਤੇ ਇੱਕ ਵੱਡੇ ਇੱਕ ਮਸ਼ਹੂਰ ਪੰਜਾਬੀ ਸਿੰਗਰ ਦੇ ਨਾਲ ਉਸਦੀ ਐਸੋਸੀਏਸ਼ਨ ਵੀ ਜਿਸ ਦੇ ਚੱਲਦੇ ਇਸ ਘਰ ਨੂੰ ਨਿਸ਼ਾਨਾ ਬਣਾਉਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ :   Canada ਦੇ ਸੁਰੱਖਿਆ ਮੰਤਰੀ ਨੇ ਪੇਸ਼ ਕੀਤਾ ਸਟ੍ਰੌਂਗ ਬਾਰਡਰਜ਼ ਐਕਟ, Immigrants ‘ਤੇ ਪਵੇਗਾ ਅਸਰ

ਵੀਓ: ਪਿਛਲੇ ਤਿੰਨ ਹਫ਼ਤਿਆਂ ਵਿੱਚ ਪੂਰਬੀ ਮੈਪਲ ਰਿਜ ਵਿੱਚ ਇੱਕ ਰਿਹਾਇਸ਼ ਨੂੰ ਦੋ ਬਾਰ ਗੋਲੀਬਾਰੀ ਦਾ ਨਿਸ਼ਾਨਾਂ ਬਣਾਇਆ ਗਿਆ। 18 ਜੂਨ ਨੂੰ ਸਵੇਰੇ ਲਗਭਗ 2:20 ਵਜੇ, ਰਿਜ ਮੀਡੋਜ਼ ਆਰਸੀਐਮਪੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ 266 ਸਟਰੀਟ ਦੇ 12400 ਬਲਾਕ ਵਿੱਚ ਰਿਹਾਇਸ਼ ‘ਤੇ ਗੋਲੀਆਂ ਚੱਲਣ ਦੀ ਸੂਚਨਾ ਮਿਲੀ। ਇਸ ਤੋਂ ਪਹਿਲਾ ਮਈ ਮਹੀਨੇ ਵਿਚ ਵੀ ਇਸੀ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ। ਗੋਲੀਆਂ ਦੇ ਨਿਸ਼ਾਨ ਘਰ ਦੀਆਂ ਦੀਵਾਰਾਂ ਅਤੇ ਖਿੜਕੀਆਂ ‘ਤੇ ਸਾਫ਼ ਦੇਖੇ ਜਾ ਸਕਦੇ ਹਨ। ਪਰ ਜਿਸ ਸਮੇਂ ਇਹ ਗੋਲੀਬਾਰੀ ਕੀਤੀ ਗਈ ਤਾਂ ਉਸ ਸਮੇਂ ਇਸ ਘਰ ‘ਚ ਕੋਈ ਵੀ ਮੌਜੂਦ ਨਹੀਂ ਸੀ। ਪੁਲਿਸ ਵੱਲੋਂ ਇਸ ਘਰ ਦੀ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :   ਕੈਨੇਡਾ ‘ਚ ਵੱਡੇ ਗੈਂਗ ਨੈੱਟਵਰਕ ਦਾ ਪਰਦਾਫ਼ਾਸ਼, 18 ਪੰਜਾਬੀ ਕੀਤੇ ਗ੍ਰਿਫ਼ਤਾਰ

ਜਿਸ ਘਰ ‘ਤੇ ਗੋਲੀਆਂ ਚਲਾਈਆਂ ਗਈਆਂ ਸਨ ਦਰਅਸਲ ਉਸ ਘਰ ਦੇ ਮਾਲਕ ਨੇ ਇਹ ਘਰ ਵੇਚਣ ‘ਤੇ ਲਗਾਇਆ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਮਾਲਕ ਦਾ ਨਾਂਅ ਪੰਜਾਬੀ ਮਿਊਜਿਕ ਇੰਡਸਟਰੀ ਦੇ ਨਾਲ ਜੁੜਿਆ ਹੋਇਆ ਤੇ ਇੱਕ ਵੱਡੇ ਇੱਕ ਮਸ਼ਹੂਰ ਪੰਜਾਬੀ ਸਿੰਗਰ ਦੇ ਨਾਲ ਉਸਦੀ ਐਸੋਸੀਏਸ਼ਨ ਹੈ। ਲੰਬੇ ਸਮੇਂ ਤੋਂ ਚੱਲ ਰਹੀ ਇਸ ਐਸੋਸੀਏਸ਼ਨ ਨੂੰ ਲੈ ਕੇ ਇਸ ਘਰ ਨੂੰ ਨਿਸ਼ਾਨਾ ਬਣਾਇਆ ਗਿਆ ਹੈ।ਇਸ ਤੋਂ ਇਲਾਵਾ ਇਸ ਘਰ ਦੇ ਮਾਲਕ ਦਾ ਇਕ ਹੋਰ ਘਰ ਐਬਸਵਰਡ ਦੇ ਵਿੱਚ ਵੀ ਦੱਸਿਆ ਜਾ ਰਿਹਾ ਤੇ ਉਸ ਘਰ ‘ਤੇ ਵੀ ਗੋਲੀਆਂ ਚਲਾਈਆਂ ਗਈਆਂ ਸੀ, ਅਤੇ ਉਸ ਤੋਂ ਪਹਿਲਾਂ ਇੱਕ ਹੋਰ ਘਰ ਦੇ ਉੱਤੇ ਵੀ ਉਹਨਾਂ ਦੇ ਗੋਲੀਆਂ ਚਲਾਈਆਂ ਗਈਆਂ ਸੀ। ਇਸ ਘਟਨਾਂ ਦੇ ਚਲਦਿਆਂ ਉਹਨਾਂ ਵੱਲੋਂ ਇਸ ਇਲਾਕੇ ਨੂੰ ਛੱਡ ਦਿੱਤਾ ਗਿਆ ਸੀ। ਕੈਨੇਡਾ ਦੇ ਇਕ ਲੋਕਲ ਨਿਊਜ਼ ਚੈਨਲ ਦੀ ਮਨੀਏ ਤਾਂ ਪੰਜਾਬੀ ਸਿੰਗਰ ਦੇ ਨਾਲ ਸਬੰਧਾਂ ਨੂੰ ਲੈ ਕੇ ਇਸ ਘਰ ਦੇ ਮਾਲਕ ਨੂੰ ਧਮਕੀਆਂ ਦਿੱਤੀਆ ਜਾ ਰਹੀਆਂ ਨੇ ਤੇ ਉਹਨਾਂ ਤੋਂ ਫਿਰੌਤੀ ਦੀ ਮੰਗ ਵੀ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ :   ਨਿਊਜ਼ੀਲੈਂਡ ਦਾ ਪੇਰੈਂਟ ਬੂਸਟ ਵੀਜ਼ਾ ਲਾਂਚ, 5 ਸਾਲਾਂ ਲਈ ਦੇਸ਼ ਵਿੱਚ ਰਹਿਣ ਦੀ ਆਗਿਆ

ਦੱਸ ਦਈਏ ਕੀ ਆਏ ਦਿਨ ਸਰੀ ਅਤੇ ਬ੍ਰਿਟਿਸ਼ ਕਲੋਬਿੰਆ ਵਿਚ ਅਕਸਰ ਪੰਜਾਬੀ ਸਿੰਗਰਾਂ ਨੂੰ ਟਾਰਗੇਟ ਕੀਤਾ ਜਾਂਦਾਂ ਹੈ। ਉਨ੍ਹਾਂ ਨੂੰ ਅਕਸਰ ਧਮਕੀਆਂ ਭਰੇ ਫੋਨ ਕਾਲ ਅਤੇ ਫਿਰੌਤੀ ਦੇਣ ਲਈ ਕਿਹਾ ਜਾਂਦਾਂ ਹੈ। ਦੇਖਣਾ ਹੋਵੇਗਾ ਕੀ ਜਿਨ੍ਹਾਂ ਵਿਅਕਤੀਆਂ ਚੱਲੋਂ ਇਸ ਘਰ ‘ਤੇ ਗੋਲੀਬਾਰੀ ਕੀਤੀ ਗਈ ਹੈ, ਕੀ ਉਹ ਸੋਸ਼ਲ ਮੀਡੀਆਂ ਉਤੇ ਪੋਸਟ ਪਾ ਕੇ ਇਸ ਘਟਨਾਂ ਦੀ ਜ਼ਿੰਮ੍ਹੇਵਾਰੀ ਲੈਂਦੇ ਨੇ? ਕਿਉਂਕਿ ਅਕਸਰ ਦੇਖਿਆ ਜਾਂਦਾਂ ਹੈ ਕਿ ਕਈ ਗੈਂਗਸਟਰ ਸੋਸ਼ਲ ਮੀਡੀਆਂ ਉਤੇ ਪੋਸਟ ਪਾ ਕੇ ਘਟਨਾਂ ਦੀ ਜ਼ਿੰਮ੍ਹੇਵਾਰੀ ਲੈਂਦੇ ਨੇ ਅਤੇ ਉਨ੍ਹਾਂ ਵੱਲੋਂ ਕਾਰਨ ਦੱਸਿਆ ਜਾਂਦਾਂ ਹੈ ਕਿ ਉਨ੍ਹਾਂ ਨੇ ਕਿਸ ਕਰਕੇ ਉਕਤ ਵਿਅਕਤੀ ਨੂੰ ਨਿਸ਼ਾਨਾਂ ਬਣਾਇਆ ਹੈ।

Post Comment

You May Have Missed