ਹੁਣੀ-ਹੁਣੀ

ਕੈਨੇਡਾ ‘ਚ ਪੰਜਾਬੀ ਨੌਜਵਾਨ ਨਾਲ ਵਾਪਰੀ ਅਣਹੋਣੀ, ਪੰਜਾਬੀ ਮੁੰਡਾ ਨਵਦੀਪ ਸਿੰਘ ਹੋਇਆ ਲਾਪਤਾ

Punjab News : ਮੋਗਾ ਦੇ ਪਿੰਡ ਹਿੰਮਤਪੁਰਾ ਦਾ ਰਹਿਣ ਵਾਲਾ 23 ਸਾਲਾਂ ਨੌਜਵਾਨ ਨਵਦੀਪ ਸਿੰਘ ਕੈਨੇਡਾ ਵਿੱਚ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਨਦੀ ਵਿੱਚ ਕਾਰ ਡਿੱਗਣ ਕਾਰਨ ਕਾਰ ਸਮੇਤ ਹੀ ਨਦੀ ਵਿੱਚ ਵਹਿ ਗਿਆ। ਜ਼ਿਕਰਯੋਗ ਹੈ ਕਿ ਨਵਦੀਪ ਆਪਣੇ 4 ਦੋਸਤਾਂ ਨਾਲ ਕੈਂਪਿੰਗ ਲਈ ਗਿਆ ਹੋਇਆ ਸੀ। ਅਚਾਨਕ ਕਾਰ ਫਿਸਲ ਕੇ ਨਦੀ ਵਿੱਚ ਡਿੱਗ ਗਈ ਤੇ ਤਿੰਨ ਦੋਸਤ ਬਾਹਰ ਨਿਕਲ ਗਏ ਪਰ ਨਵਦੀਪ ਕਾਰ ਦੇ ਨਾਲ ਹੀ ਵਹਿ ਗਿਆ।

ਇਹ ਵੀ ਪੜ੍ਹੋ :    ਟਰੰਪ G7 ਸੰਮੇਲਨ ਛੱਡ ਕੇ ਵਾਪਿਸ ਅਮਰੀਕਾ ਹੋਏ ਰਵਾਨਾ

ਉਸ ਦੇ ਤਿੰਨ ਸਾਥੀ ਸੁਰੱਖਿਅਤ ਬੱਚ ਨਿਕਲਣ ਵਿਚ ਕਾਮਯਾਬ ਰਹੇ ਪਰ ਨਵਦੀਪ ਸਿੰਘ ਸਿੱਧੂ ਦਾ ਪਤਾ ਨਹੀਂ ਲੱਗ ਸਕਿਆ। ਪੁਲਸ, ਸਕੋਮਿਸ ਫਾਇਰ ਡਿਪਾਰਟਮੈਂਟ ਅਤੇ ਸਰਚ ਐਂਡ ਰੈਸਕਿਊ ਟੀਮਾਂ ਨੇ ਗੱਡੀ ਅਤੇ ਗੁੰਮ ਨਵਦੀਪ ਸਿੰਘ ਦੀ ਭਾਲ ਕੀਤੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਹਲੇ ਤੱਕ ਕੋਈ ਕਾਮਯਾਬੀ ਨਹੀਂ ਮਿਲ ਸਕੀ। ਇਸ ਘਟਨਾ ਕਾਰਨ ਨਵਦੀਪ ਸਿੰਘ ਦਾ ਪਰਿਵਾਰ ਗਹਿਰੇ ਸਦਮੇ ਵਿਚ ਹੈ।

Post Comment

You May Have Missed