ਹੁਣੀ-ਹੁਣੀ

PM ਮੋਦੀ ਦੀ ਫੇਰੀ ਤੋਂ ਪਹਿਲਾਂ Canada ‘ਚ ਦਹਿਸ਼ਤ, ਕੈਨੇਡਾ ‘ਚ ਮੰਦਰ ਦੇ ਪ੍ਰਧਾਨ ‘ਤੇ ਤੀਜੀ ਵਾਰ ਹੋਇਆ ਕਾਤਲਾਨਾ ਹਮਲਾ

Canada News : ਕੈਨੇਡਾ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਜਾਇਦਾਦ ‘ਤੇ ਪਿਛਲੇ ਇੱਕ ਹਫ਼ਤੇ ਵਿੱਚ ਤੀਜੀ ਵਾਰ ਗੋਲੀਬਾਰੀ ਹੋਈ ਹੈ। ਇਹ ਗੋਲੀਬਾਰੀ ਕੈਨੇਡਾ ਦੇ ਸਰੀ ਦੇ ਯਾਰਕ ਸੈਂਟਰ ਵਿੱਚ ਹੋਈ। ਸਤੀਸ਼ ਕੁਮਾਰ ਦਾ ਇੱਥੇ ਆਪਣੇ ਅਕਾਊਂਟਿੰਗ ਕਾਰੋਬਾਰ ਦੇ ਨਾਮ ‘ਤੇ ਇੱਕ ਦਫਤਰ ਹੈ। ਹਾਲ ਹੀ ਵਿੱਚ ਲਾਰੈਂਸ ਗੈਂਗ ਨੇ ਪਿਛਲੀਆਂ ਦੋ ਘਟਨਾਵਾਂ ਦੀ ਜ਼ਿੰਮੇਵਾਰੀ ਲਈ ਸੀ ਤੇ ਸ਼ੱਕ ਹੈ ਕਿ ਤੀਜੀ ਘਟਨਾ ਨੂੰ ਵੀ ਉਨ੍ਹਾਂ ਨੇ ਹੀ ਅੰਜਾਮ ਦਿੱਤਾ ਸੀ। ਕੈਨੇਡਾ ਦੇ ਵਿੱਚ ਹਿੰਸਕ ਘਟਨਾਵਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ, ਤਾਜਾ ਮਾਮਲਾ ਕੈਨੇਡਾ ਵਿੱਚ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਤੇ ਕਾਰੋਬਾਰੀ ਸਤੀਸ਼ ਕੁਮਾਰ ਨਾਲ ਜੁੜਿਅ੍ਹਾ ਸਾਹਮਣੇ ਆ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਸਤੀਸ਼ ਕੁਮਾਰ ਦੀ ਜਾਇਦਾਦ ‘ਤੇ ਪਿਛਲੇ ਇੱਕ ਹਫ਼ਤੇ ਵਿੱਚ ਤੀਜੀ ਵਾਰ ਗੋਲੀਬਾਰੀ ਹੋਈ ਹੈ। ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਮੈਂਬਰ ਗੋਲਡੀ ਨੇ ਇਸ ਮਾਮਲੇ ਵਿੱਚ ਲਗਭਗ 20 ਲੱਖ ਕੈਨੇਡੀਅਨ ਡਾਲਰ ਦੀ ਫਿਰੌਤੀ ਮੰਗੀ ਸੀ ਪਰ ਫਿਰੌਤੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਪਿਛਲੇ ਇੱਕ ਹਫ਼ਤੇ ਵਿੱਚ ਸਤੀਸ਼ ਕੁਮਾਰ ਦੀਆਂ ਤਿੰਨ ਜਾਇਦਾਦਾਂ ‘ਤੇ ਗੋਲੀਬਾਰੀ ਕੀਤੀ ਗਈ ਹੈ। ਖਾਸ ਗੱਲ ਇਹ ਸੀ ਕਿ ਜ਼ਿੰਮੇਵਾਰੀ ਲੈਂਦੇ ਸਮੇਂ, ਗੋਲਡੀ ਬਰਾੜ ਤੇ ਗੋਦਾਰਾ ਦੇ ਨਾਮ ਨਹੀਂ ਲਿਖੇ ਗਏ ਸਨ। ਜਦੋਂ ਕਿ ਨਵੇਂ ਗੈਂਗਸਟਰ ਗੋਲਡੀ ਢਿੱਲੋਂ ਅਤੇ ਅੱਜੂ ਬਿਸ਼ਨੋਈ ਨੂੰ ਉਨ੍ਹਾਂ ਦੇ ਗੈਂਗ ਨਾਲ ਜੋੜਦੇ ਦੇਖਿਆ ਗਿਆ ਸੀ।

ਇਹ ਵੀ ਪੜ੍ਹੋ : ਸਾਊਦੀ ਅਰਬ ਦਾ ਐਗਜ਼ਿਟ ਤੇ Re-Entry Visa ‘ਤੇ ਅਪਡੇਟ, ਐਗਜ਼ਿਟ ਤੇ ਰੀ-ਐਂਟਰੀ ਵੀਜ਼ਾ ਫ਼ੀਸਾਂ ਨਹੀਂ ਕੀਤੀਆਂ ਜਾਣਗੀਆਂ ਵਾਪਸ

ਜਾਇਦਾਦ ਦੇ ਮਾਲਕ ਅਤੇ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਸਤੀਸ਼ ਕੁਮਾਰ ਨੇ ਕਿਹਾ – ਇਹ ਘਟਨਾ 7 ਜੂਨ ਨੂੰ ਸਵੇਰੇ 2.30 ਵਜੇ ਦੇ ਕਰੀਬ ਵਾਪਰੀ। ਇਸ ਤੋਂ ਪਹਿਲਾਂ ਦੋ ਸਾਲ ਪਹਿਲਾਂ ਦਸੰਬਰ ਵਿੱਚ ਸਤੀਸ਼ ਕੁਮਾਰ ਦੇ ਪੁੱਤਰ ਦੇ ਘਰ ਗੋਲੀਬਾਰੀ ਹੋਈ ਸੀ। ਇਸ ਦੌਰਾਨ, ਮੁਲਜ਼ਮਾਂ ਨੇ ਲਗਭਗ 14 ਗੋਲੀਆਂ ਚਲਾਈਆਂ ਸਨ। ਤੁਹਾਨੂੰ ਦੱਸ ਦੇਈਏ ਕਿ ਲਕਸ਼ਮੀ ਨਾਰਾਇਣ ਮੰਦਰ ਨੂੰ ਕੈਨੇਡਾ ਵਿੱਚ ਹਿੰਦੂਆਂ ਲਈ ਇੱਕ ਬਹੁਤ ਹੀ ਸਤਿਕਾਰਯੋਗ ਮੰਦਰ ਮੰਨਿਆ ਜਾਂਦਾ ਹੈ। ਇਹ ਚੌਥੀ ਵਾਰ ਹੈ ਜਦੋਂ ਲਕਸ਼ਮੀ ਨਾਰਾਇਣ ਮੰਦਰ ਦੇ ਕਿਸੇ ਅਧਿਕਾਰੀ ਨੂੰ ਬਦਮਾਸ਼ਾਂ ਨੇ ਨਿਸ਼ਾਨਾ ਬਣਾਇਆ ਹੈ। ਹੁਣ ਸਰੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਇੱਥੇ ਦੱਸਣਾ ਬਣਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕੈਨੇਡਾ ਦੌਰੇ ਤੋਂ ਪਹਿਲਾਂ, 9 ਜੂਨ ਨੂੰ ਲਕਸ਼ਮੀ ਨਾਰਾਇਣ ਮੰਦਰ ਦੇ ਪ੍ਰਧਾਨ ਅਤੇ ਕਾਰੋਬਾਰੀ ਸਤੀਸ਼ ਕੁਮਾਰ ਦੀ ਓਹਾਬ ਨਾਮਕ ਜਾਇਦਾਦ ‘ਤੇ ਗੋਲੀਬਾਰੀ ਹੋਈ ਸੀ। ਇਹ ਘਟਨਾ ਕੈਨੇਡਾ ਦੇ ਸਰੀ ਵਿੱਚ 128 ਸਟਰੀਟ, 70 ਐਵੇਨਿਊ ‘ਤੇ ਓਹਾਬ ਵਿਖੇ ਵਾਪਰੀ ਸੀ। ਜਦੋਂ ਸਤੀਸ਼ ਕੁਮਾਰ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ, ਤਾਂ ਬਦਮਾਸ਼ਾਂ ਨੇ ਪਿਛਲੇ 48 ਘੰਟਿਆਂ ਵਿੱਚ ਉਸਦੀ ਦੂਜੀ ਜਾਇਦਾਦ ‘ਤੇ ਗੋਲੀਬਾਰੀ ਕੀਤੀ। ਕੈਨੇਡੀਅਨ ਪੁਲਿਸ ਹੁਣ ਤੱਕ ਦੋਵਾਂ ਮਾਮਲਿਆਂ ਵਿੱਚ ਕਿਸੇ ਵੀ ਦੋਸ਼ੀ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ ਹੈ।

Post Comment

You May Have Missed