
ਮਸ਼ਹੂਰ ਬਾਡੀ ਬਿਲਡਰ ਅਤੇ ਐਕਟਰ Varinder Singh Ghuman ਚੋਣ ਮੈਦਾਨ ‘ਚ
ਜਲੰਧਰ: ਮਸ਼ਹੂਰ ਬਾਡੀ ਬਿਲਡਰ ਅਤੇ ਐਕਟਰ ਵਰਿੰਦਰ ਘੁੰਮਣ (Varinder Singh Ghuman) ਹੁਣ ਜਲਦ ਹੀ ਇਕ ਨਵੀਂ ਪਾਰੀ ਦਾ ਆਗਾਜ਼ ਕਰਨ ਜਾ ਰਹੇ ਹਨ। ਦੱਸ ਦਈਏ ਕੀ ਵਰਿੰਦਰ ਘੁੰਮਣ ਵੱਲੋਂ ਪੰਜਾਬ ਦੀ ਰਾਜਨੀਤੀ ਵਿੱਚ ਐਂਟਰੀ ਕਰਨ ਦਾ ਐਲਾਨ ਕਰ ਦਿੱਤਾ ਹੈ। ਇਸ ਸਬੰਧੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇਕ ਪੋਸਟ ਵੀ ਸਾਂਝੀ ਕੀਤਾ ਹੈ, ਜਿਸ ਵਿਚ ਉਨ੍ਹਾਂ ਦੱਸਿਆ ਕਿ ਉਹ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਗੇ। ਆਪਣੀ ਫਿਟਨੈੱਸ ਅਤੇ ਦਿਲੇਰੀ ਲਈ ਮਸ਼ਹੂਰ ਘੁੰਮਣ ਨੇ ਕਿਹਾ ਕਿ ਹੁਣ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਹਨ ਅਤੇ ਪੰਜਾਬ ਦੀ ਨੌਜਵਾਨ ਪੀੜ੍ਹੀ ਲਈ ਸਹੀ ਰਸਤਾ ਤੈਅ ਕਰਨਾ ਚਾਹੁੰਦੇ ਹਨ। ਫਿਲਹਾਲ ਵਰਿੰਦਰ ਘੁੰਮਣ ਨੇ ਹੱਲੇ ਚੋਣ ਲੜਣ ਦੇ ਸੰਕੇਤ ਦਿੱਤੇ ਹਨ ਪਰ ਇਹ ਅਜੇ ਸਾਫ਼ ਨਹੀਂ ਹੋ ਸੱਕਿਆ ਹੈ ਕਿ ਉਹ ਕਿਹੜੀ ਪਾਰਟੀ ਨਾਲ ਮਿਲਕੇ ਚੋਣਾ ਲੜਣਗੇ। ਵਰਿੰਦਰ ਘੁੰਮਣੇ ਜਲੰਧਰ ਨਾਲ ਸਬੰਧਤ ਹਨ।
Post Comment